
ਗੱਡੀ ਵਿਚ ਕੁਝ ਈਵੀਐਮ ਮਸ਼ੀਨਾਂ ਸ਼ਰੇਆਮ ਪਈਆਂ
ਪਾਣੀਪਤ- ਪਾਣੀਪਤ ਤੋਂ ਈਵੀਐਮ ਮਸ਼ੀਨਾਂ ਜ਼ਬਤ ਕੀਤੇ ਜਾਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵਿਖਾਇਆ ਜਾ ਰਿਹਾ ਹੈ ਕਿ ਐਸ.ਡੀ. ਵਿੱਦਿਆ ਮੰਦਿਰ ਸਕੂਲ ਦੇ ਬਾਹਰ ਇਕ ਗੱਡੀ ਵਿਚ ਕੁਝ ਈਵੀਐਮ ਮਸ਼ੀਨਾਂ ਸ਼ਰੇਆਮ ਪਈਆਂ ਹਨ। ਨਾਲ ਹੀ ਵੀਡੀਓ ਵਿਚ ਲੋਕਾਂ ਵਲੋਂ ਉੱਚੀ ਉੱਚੀ ਰੌਲਾ ਪਾ ਕੇ ਕਿਹਾ ਜਾ ਰਿਹਾ ਹੈ ਕਿ ਇਹ ਲੋਕਤੰਤਰ ਦੀ ਹੱਤਿਆ ਹੈ।
EVM Machines Seized From Panipat
ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਸਿਆਸਤ ਚੋਟੀ ’ਤੇ ਪਹੁੰਚ ਚੁੱਕੀ ਹੈ। ਉੱਥੇ ਹੀ ਈਵੀਐਮ ਮਸ਼ੀਨਾਂ ਨਾਲ ਇਸ ਤਰ੍ਹਾਂ ਛੇੜਛਾੜ ਹੋਣਾ ਬਹੁਤ ਵੱਡੀ ਲੋਕਤੰਤਰ ਦੀ ਹੱਤਿਆ ਹੈ। ਫ਼ਿਲਹਾਲ ਇਸ ਘਟਨਾ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਪਾਰਟੀ ਉਮੀਦਵਾਰ ਵਲੋਂ ਇਸ ਬਾਰੇ ਕੋਈ ਬਿਆਨ ਆਇਆ ਹੈ। ਜੇਕਰ ਇਸ ਘਟਨਾ ਵਿਚ ਸੱਚਾਈ ਹੈ ਤਾਂ ਇਹ ਬਹੁਤ ਗਲਤ ਹੋ ਰਿਹਾ ਹੈ। ਇਹ ਲੋਕਤੰਤਰ ਨਾਲ ਖਿਲਵਾੜ ਹੋਵੇਗਾ, ਲੋਕਤੰਤਰ ਨਾਲ ਨਾਇਨਸਾਫ਼ੀ ਹੋਵੇਗੀ। ਦੇਖੋ ਵੀਡੀਓ..........