
ਨੇੜਲੇ ਪਿੰਡ ਲਾਲੇਆਣਾ ਵਿਖੇ ਟੀਬੀ ਦੀ ਬੀਮਾਰੀ ਤੋਂ ਪੀੜਤ ਇਕ ਵਿਆਹੁਤਾ ਨੌਜਵਾਨ ਲੜਕੀ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਕੋਟਕਪੂਰਾ, 13 ਮਈ (ਗੁਰਮੀਤ ਸਿੰਘ ਮੀਤਾ): ਨੇੜਲੇ ਪਿੰਡ ਲਾਲੇਆਣਾ ਵਿਖੇ ਟੀਬੀ ਦੀ ਬੀਮਾਰੀ ਤੋਂ ਪੀੜਤ ਇਕ ਵਿਆਹੁਤਾ ਨੌਜਵਾਨ ਲੜਕੀ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਦੁਖਦਾਇਕ ਪਹਿਲੂ ਇਹ ਵੀ ਹੈ ਕਿ ਉਹ ਅਪਣੇ ਪਿੱਛੇ 4 ਸਾਲ ਦੀ ਮਾਸੂਮ ਬੱਚੀ ਨੂੰ ਛੱਡ ਗਈ ਹੈ ਜਿਸ ਨੇ ਚੱਜ ਨਾਲ ਅਜੇ ਉਸ ਨੂੰ ਮੰਮੀ ਕਹਿਣਾ ਵੀ ਨਹੀਂ ਸੀ ਸਿੱਖਿਆ।
ਇਸ ਸਬੰਧੀ ਮ੍ਰਿਤਕਾ ਦੇ ਪਤੀ ਜਗਜੀਤ ਸਿੰਘ ਨੇ ਦਸਿਆ ਕਿ ਉਸ ਦੀ ਪਤਨੀ ਜੋਤੀ (27) ਟੀ.ਬੀ. ਦੀ ਮਰੀਜ਼ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਤਬੀਅਤ ਜਿਆਦਾ ਖਰਾਬ ਰਹਿਣ ਲੱਗ ਪਈ ਸੀ। ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਜਿਥੇ ਉਹ ਲਗਭਗ 20 ਦਿਨ ਦਾਖ਼ਲ ਰਹੀ। ਉਸ ਦੀ ਹਾਲਤ ਖਰਾਬ ਦੇਖਦਿਆਂ ਡਾਕਟਰਾਂ ਵਲੋਂ ਜੋਤੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿਤਾ ਜਿਥੇ ਕੁਝ ਕੁ ਘੰਟਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ।