
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਤੁਹਾਨੂੰ ਇਸ ਤੋਂ ਬਹੁਤ ਰਾਹਤ ਮਿਲੇਗੀ
ਚੰਡੀਗੜ੍ਹ - ਅੱਜ ਕੱਲ੍ਹ ਦੇ ਸਮੇਂ ਵਿਚ ਲੋਕ ਸੈਰ ਕਰਨਾ ਭੁੱਲ ਗਏ ਹਨ ਪਰ ਸੈਰ ਕਰਨਾ ਸਿਹਤ ਲਈ ਬਹੁਤ ਲਾਭਦਾਇਕ ਹੈ। ਸੈਰ ਅਤੇ ਜੌਗਿੰਗ ਕਰਨ ਨਾਲ ਸਰੀਰ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਨੰਗੇ ਪੈਰੀਂ ਘਾਹ 'ਤੇ ਤੁਰਨਾ ਬਹੁਤ ਜ਼ਰੂਰੀ ਹੈ। ਘਾਹ ‘ਤੇ ਨੰਗੇ ਪੈਰੀਂ ਚੱਲਣ ਨਾਲ ਪੈਰਾਂ ਦੀ ਸਕਿੱਨ ਜ਼ਮੀਨ ਨੂੰ ਛੂਹਦੀ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਹਰ ਰੋਜ਼ ਨੰਗੇ ਪੈਰੀਂ ਚੱਲਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਤੋਂ ਇਲਾਵਾ ਨੰਗੇ ਪੈਰੀਂ ਘਾਹ 'ਤੇ ਤੁਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਅੱਖਾਂ ਦੀ ਰੌਸ਼ਨੀ ਹੋਵੇਗੀ ਤੇਜ਼ : ਰੋਜ਼ਾਨਾ ਸਵੇਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ। ਮਾਹਿਰਾਂ ਅਨੁਸਾਰ ਜਦੋਂ ਤੁਸੀਂ ਸਵੇਰੇ ਘਾਹ ‘ਤੇ ਨੰਗੇ ਪੈਰੀਂ ਤੁਰਦੇ ਹੋ ਤਾਂ ਸਰੀਰ ਦਾ ਸਾਰਾ ਦਬਾਅ ਅੰਗੂਠੇ ‘ਤੇ ਪੈਂਦਾ ਹੈ। ਦਬਾਅ ਕਾਰਨ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਇਸ ਦੇ ਨਾਲ ਹੀ ਹਰਾ ਘਾਹ ਅੱਖਾਂ ਨੂੰ ਰੌਸ਼ਨੀ ਦਿੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲਦਾ ਹੈ।
ਐਲਰਜੀ ਦੂਰ ਹੋਵੇਗੀ : ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਤੁਹਾਨੂੰ ਇਸ ਤੋਂ ਬਹੁਤ ਰਾਹਤ ਮਿਲੇਗੀ। ਸਵੇਰੇ ਨੰਗੇ ਪੈਰੀਂ ਤੁਰਨ ਨਾਲ ਪੈਰਾਂ ਨੂੰ ਕਸਰਤ ਮਿਲਦੀ ਹੈ ਅਤੇ ਸਰੀਰ ਨੂੰ ਵੀ ਆਰਾਮ ਮਿਲਦਾ ਹੈ, ਤੁਸੀਂ ਸਾਰਾ ਦਿਨ ਅਪਣਏ ਆਪ ਨੂੰ ਐਕਟਿਵ ਮਹਿਸੂਸ ਕਰੋਗੇ। ਜੇਕਰ ਤੁਹਾਨੂੰ ਐਲਰਜੀ ਕਾਰਨ ਛਿੱਕ ਆਉਂਦੀ ਹੈ ਤਾਂ ਸਵੇਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰਨ ਨਾਲ ਵੀ ਇਹ ਘੱਟ ਹੋ ਜਾਵੇਗੀ।
ਤਣਾਅ ਤੋਂ ਰਾਹਤ: ਸਵੇਰੇ ਘਾਹ ‘ਤੇ ਨੰਗੇ ਪੈਰੀਂ ਤੁਰਨ ਨਾਲ ਤਣਾਅ ਵੀ ਦੂਰ ਹੁੰਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਸਵੇਰੇ ਨੰਗੇ ਪੈਰੀਂ ਘਾਹ ‘ਤੇ ਸੈਰ ਕਰੋ। ਇਸ ਨਾਲ ਤੁਹਾਡਾ ਮੂਡ ਵਧੀਆ ਹੋਵੇਗਾ ਅਤੇ ਤਣਾਅ ਵੀ ਘੱਟ ਹੋਵੇਗਾ। ਸਵੇਰ ਦੀਆਂ ਸੂਰਜ ਦੀਆਂ ਕਿਰਨਾਂ, ਹਰਾ ਘਾਹ ਅਤੇ ਠੰਡੀ ਹਵਾ ਤੁਹਾਡੇ ਤਣਾਅ ਨੂੰ ਦੂਰ ਕਰੇਗੀ।
ਸ਼ੂਗਰ ਰਹੇਗੀ ਕੰਟਰੋਲ: ਸ਼ੂਗਰ ਦੇ ਮਰੀਜ਼ਾਂ ਲਈ ਹਰੇ ਘਾਹ ‘ਤੇ ਸੈਰ ਕਰਨਾ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਰੀਰ 'ਚ ਆਕਸੀਜਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਸਰੀਰ ਨੂੰ ਵੀ ਲਾਭ ਮਿਲਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਨਿਯਮਤ ਤੌਰ ‘ਤੇ ਘਾਹ ‘ਤੇ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਮੂਡ ਵੀ ਵਧੀਆ ਹੋਵੇਗਾ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ: ਖ਼ਰਾਬ ਲਾਈਫਸਟਾਈਲ ਕਾਰਨ ਕਈ ਲੋਕ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਘਾਹ ‘ਤੇ ਨੰਗੇ ਪੈਰੀਂ ਤੁਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ। ਇਸ ਤੋਂ ਇਲਾਵਾ ਨੰਗੇ ਪੈਰੀਂ ਚੱਲਣ ਨਾਲ ਵੀ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਨਿਯਮਿਤ ਤੌਰ ‘ਤੇ ਨੰਗੇ ਪੈਰੀਂ ਚੱਲਣ ਨਾਲ ਤੁਹਾਡੇ ਐਕਿਊਪੰਕਚਰ ਪੁਆਇੰਟਸ ਐਕਟੀਵੇਟ ਹੋ ਜਾਂਦੇ ਹਨ, ਜਿਸ ਕਾਰਨ ਤੁਹਾਡਾ ਪੂਰਾ ਸਰੀਰ ਵੀ ਐਕਟੀਵੇਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ।