Punjab News : ਜਾਅਲੀ ਤਜਰਬਾ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਅਧਿਆਪਕਾਂ ਖ਼ਿਲਾਫ਼ ਮਾਮਲਾ ਦਰਜ

By : BALJINDERK

Published : May 14, 2024, 12:07 pm IST
Updated : May 14, 2024, 12:07 pm IST
SHARE ARTICLE
FIR
FIR

Punjab News :ਵਿਜੀਲੈਂਸ ਨੇ ਕੀਤੀ ਸਰਗਰਮੀ ਨਾਲ ਕਾਰਵਾਈ

ਬਠਿੰਡਾ- ਸਿੱਖਿਆ ਵਿਭਾਗ ਵਿਚ 15 ਸਾਲ ਪਹਿਲਾਂ ਅਧਿਆਪਕਾਂ ਦੀ ਹੋਈ ਭਰਤੀ ਦੌਰਾਨ ਵੱਡੀ ਪੱਧਰ 'ਤੇ ਜਾਅਲੀ ਤਜਰਬਾ ਸਰਟੀਫਿਕੇਟ ਦੇ ਅਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਵਿਜੀਲੈਂਸ ਜਾਂਚ ਦੌਰਾਨ ਕਥਿਤ ਤੌਰ 'ਤੇ ਜਾਅਲੀ ਤਜਰਬਾ ਅਤੇ ਪੇਂਡੂ ਏਰੀਆ ਸਰਟੀਫਿਕੇਟ ਦੇ ਆਧਾਰ `ਤੇ ਨੌਕਰੀਆਂ ਹਾਸਲ ਕਰਨ ਵਾਲੇ ਬਠਿੰਡਾ ਦੇ 9 ਅਧਿਆਪਕਾ ਵਿਰੁੱਧ ਬਠਿੰਡਾ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜੋ:Kejriwal road show: ਕੇਜਰੀਵਾਲ ਬੋਲੇ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ

ਇਸ ਸਬੰਧੀ ਥਾਣਾ ਸਿਵਲ ਲਾਈਨ ਵਿਚ 5 ਮਹਿਲਾ ਅਧਿਆਪਕਾਵਾਂ ਸਣੇ 9 ਖ਼ਿਲਾਫ਼ ਕੇਸ ਦਰਜ ਹੋਇਆ ਹੈ। ਮੁਲਜ਼ਮਾਂ ਵਿਚ ਸੁਖਦਰਸ਼ਨ ਸਿੰਘ ਵਾਸੀ ਜੱਸੀ ਪੋ ਵਾਲੀ, ਖੁਸ਼ਵਿੰਦਰ ਸਿੰਘ ਵਾਸੀ ਭੁੱਚੋ ਖੁਰਦ, ਕਿਰਨਦੀਪ ਕੌਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਦਵਿੰਦਰ ਕੌਰ ਵਾਸੀ ਜੁਝਾਰ ਸਿੰਘ ਨਗਰ, ਸਰਬਜੀਤ ਸਿੰਘ ਵਾਸੀ ਭਾਈ ਰੂਪਾ, ਜਗਰੂਪ ਸਿੰਘ ਗੁਰੂ ਬਹਾਦਰ ਨਗਰ, ਮਨਜਿੰਦਰ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ, ਦਵਿੰਦਰ ਸਿੰਘ ਵਾਸੀ ਪਰਸਰਾਮ ਨਗਰ ਗਲੀ ਸਾਰੇ ਵਾਸੀਆਨ ਜ਼ਿਲ੍ਹਾ ਬਠਿੰਡਾ ਅਤੇ ਸੁਰਿੰਦਰ ਕੌਰ ਬਰਗਾੜੀ ਵਾਸੀ ਜ਼ਿਲ੍ਹਾ ਫ਼ਰੀਦਕੋਟ ਵਿਰੁੱਧ  ਆਈਪੀਸੀ ਦੀਆਂ ਧਾਰਾਵਾਂ 465/467/471/420 ਤਹਿਤ ਦਰਜ ਕੀਤਾ ਗਿਆ ਹੈ। 

(For more news apart from case registered against teachers who took jobs on fake experience certificates News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement