
ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੈਰੋਇਨ ਦਾ ਤਸਕਰ ਗੋਪਾ ਹੈ
Punjab News: ਜਲੰਧਰ ਦੇ ਵਡਾਲਾ ਚੌਕ ਨੇੜੇ ਐਤਵਾਰ ਨੂੰ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਨੌਜਵਾਨ ਨੂੰ ਲੈ ਕੇ ਅਹਿਮ ਖੁਲਾਸਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਜ਼ਖ਼ਮੀ ਕੋਈ ਹੋਰ ਨਹੀਂ ਸਗੋਂ ਇੰਟੀਗ੍ਰੇਟਡ ਚੈੱਕ ਪੋਸਟ ਅਟਾਰੀ ਤੋਂ ਫੜੀ ਗਈ 532 ਕਿਲੋ ਹੈਰੋਇਨ ਦੇ ਕੇਸ ਵਿਚ ਕਰੀਬ 5 ਸਾਲ ਤੋਂ ਭਗੌੜਾ ਚੱਲ ਰਿਹਾ ਗੁਰਪ੍ਰੀਤ ਸਿੰਘ ਗੋਪਾ ਵਾਸੀ ਸਰਾਏ ਅਮਾਨਤ ਖਾਂ (ਤਰਨਤਾਰਨ) ਹੈ।
ਗੁਰਪ੍ਰੀਤ ਨੂੰ ਅੰਮ੍ਰਿਤਸਰ ਸਥਿਤ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਉਥੇ ਉਸ ਦਾ ਓਪਰੇਸ਼ਨ ਹੋਇਆ ਅਤੇ ਉਸ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ।
ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੈਰੋਇਨ ਦਾ ਤਸਕਰ ਗੋਪਾ ਹੈ, ਜਦਕਿ ਪੁਲਿਸ ਨੇ ਜ਼ਖ਼ਮੀ ਦੇ ਮੋਬਾਈਲ ਦੀ ਜਾਂਚ ਕਰਵਾਈ ਤਾਂ ਪਤਾ ਚੱਲਿਆ ਕਿ ਇਹ ਕਨੈਕਸ਼ਨ ਬਲਵਿੰਦਰ ਕੌਰ ਦੇ ਨਾਂਅ ਉਤੇ ਸੀ। ਇਸ ਜਾਂਚ ਦੌਰਾਨ ਸਬੂਤ ਮਿਲੇ ਹਨ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਸੀ, ਉਹ ਕੋਈ ਹੋਰ ਨਹੀਂ ਸਗੋਂ ਗੋਪਾ ਹੀ ਹੈ।
(For more Punjabi news apart from jalandhar firing case update, stay tuned to Rozana Spokesman)