
Moga News : ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ਪਲਾਸਟਿਕ ਦੀ ਤਰਪਾਲ ਦੇ ਹੇਠਾਂ ਲੁਕੋ ਕੇ ਰੱਖੀ ਸੀ ਲਾਹਣ
Moga News in Punjabi : ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ’ਤੇ ਲਾਹਨ ਜੋ ਕਿ ਪਲਾਸਟਿਕ ਦੀ ਤਰਪਾਲ ਦੇ ਹੇਠਾਂ ਛੁਪਾ ਕੇ ਰੱਖੀ ਬਰਾਮਦ ਕੀਤੀ। ਮੌਕੇ ’ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚਾਰ ਦੀ ਭਾਲ ਜਾਰੀ। ਥਾਣਾ ਫਤਿਹਗੜ ਪੰਜਤੂਰ ਵਿਖੇ ਸੱਤ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ।
ਜਾਣਕਾਰੀ ਦਿੰਦੇ ਹੋਏ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਐਸ ਐਸ ਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ’ਤੇ ਪਲਾਸਟਿਕ ਦੀ ਤਰਪਾਲ ਥੱਲੋਂ 1200 ਲੀਟਰ ਲਾਹਨ ਬਰਾਮਦ ਕੀਤੀ ਗਈ।
ਮੌਕੇ ’ਤੇ ਤਿੰਨ ਵਿਅਕਤੀ ਸੁਖਵਿੰਦਰ ਸਿੰਘ ਗੁਰਦੇਵ ਸਿੰਘ ਅਤੇ ਗੁਲਾਬ ਸਿੰਘ ਜੋ ਕਿ ਮੋਗਾ ਜ਼ਿਲ੍ਹਾ ਨਾਲ ਸੰਬੰਧਿਤ ਹਨ ਗ੍ਰਿਫ਼ਤਾਰ ਕਰ ਲਏ ਗਏ ਹਨ। ਗੁਲਾਬ ਸਿੰਘ ਉੱਪਰ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਬਲਵਿੰਦਰ ਸਿੰਘ ,ਬਲਕਾਰ ਸਿੰਘ, ਗੁਰਮੀਤ ਸਿੰਘ ਅਤੇ ਰਾਜਵਿੰਦਰ ਕੌਰ ਜੋ ਕਿ ਪਿੰਡ ਸੰਘੇੜਾ ਦੇ ਰਹਿਣ ਵਾਲੇ ਹਨ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਉੱਪਰ ਇੱਕ ਮਾਮਲਾ ਦਰਜ ਹੈ ਅਤੇ ਗੁਰਮੀਤ ਸਿੰਘ ਉੱਪਰ ਦੋ ਮਾਮਲੇ ਦਰਜ ਹਨ।
(For more news apart from Moga Police arrests three people with 1200 liters of liquor, search for four continues News in Punjabi, stay tuned to Rozana Spokesman)