
ਹਰਿਆਣਾ ਵਿਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 31 ਮਾਰਚ, 2018 ਤਕ ਸੂਬੇ ਵਿਚ ਹੁਣ ਤਕ 64,95,997 ਬੈਂਕ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚੋਂ 58,33,365....
ਚੰਡੀਗੜ੍ਹ, ਹਰਿਆਣਾ ਵਿਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 31 ਮਾਰਚ, 2018 ਤਕ ਸੂਬੇ ਵਿਚ ਹੁਣ ਤਕ 64,95,997 ਬੈਂਕ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚੋਂ 58,33,365 ਖਾਤਿਆਂ ਨੂੰ ਆਧਾਰ ਨਾਲ ਜੋੜਿਆ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਜਨਧਨ ਯੋਜਨਾ ਦਾ ਮੰਤਵ ਆਰਥਿਕ ਤੌਰ 'ਤੇ ਪਿਛੜੇ ਹਰੇਕ ਪਰਿਵਾਰ ਦਾ ਜੀਰੋ ਬੈਲੇਂਸ 'ਤੇ ਇਕ ਲੱਖ ਰੁਪਏ ਦੁਰਘਟਨਾ ਬੀਮਾ ਕਵਰ ਨਾਲ ਖਾਤਾ ਖੋਲ੍ਹਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ 28,56,587 ਲੋਕਾਂ ਨੂੰ ਰਜਿਸਟਰਡ ਕੀਤਾ ਗਿਆ ਹੈ।
ਇਸ ਯੋਜਨਾ ਦੇ ਤਹਿਤ 18 ਤੋਂ 70 ਸਾਲ ਦੀ ਉਮਰ ਦੇ ਸਾਰੇ ਬਚਤ ਬੈਂਕ ਖਾਤਾ ਧਾਰਕਾਂ ਦਾ ਸਿਰਫ 12 ਰੁਪਏ ਦੇ ਸਾਲਾਨਾ ਪ੍ਰੀਮਿਅਮ 'ਤੇ ਦੋ ਲੱਖ ਰੁਪਏ ਦਾ ਦੁਰਘਟਨਾ ਮੌਤ ਜੋਖਿਮ ਕਵਰ ਬੀਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਯੋਜਨਾ ਦੇ ਤਹਿਤ ਹੁਣ ਤਕ 8,68,257 ਲਾਭਕਾਰੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁਢਾਪੇ ਵਿਚ ਆਮਦਨ ਯਕੀਨੀ ਕਰਨ ਤੇ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ 8 ਮਈ, 2015 ਨਾਲ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ।
ਇਸ ਯੋਜਨਾ ਦੇ ਤਹਿਤ 1000 ਰੁਪਏ ਤੋਂ 5,000 ਰੁਪਏ ਤਕ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਯਕੀਨੀ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ 31 ਮਾਰਚ, 2018 ਤਕ 1,95,073 ਲੋਕਾਂ ਦਾ ਰਜਿਸਟਰੇਸ਼ਨ ਕੀਤਾ ਗਿਆ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਖਪਤਕਾਰਾਂ ਨੂੰ 10 ਲੱਖ ਰੁਪਏ ਦਾ ਸਸਤਾ ਕਰਜ਼ਾ ਮਹੁੱਇਆ ਕਰਵਾਇਆ ਜਾਂਦਾ ਹੈ। ਇਸ ਕਰਜ਼ਾ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿਚ ਬੱਚੇ ਦੇ ਤਹਿਤ 50,000 ਰੁਪਏ ਤਕ, ਦੂਜੀ ਸ਼੍ਰੇਣੀ ਦੇ ਕਿਸ਼ੋਰ ਦੇ ਤਹਿਤ 50,001 ਰੁਪਏ ਤੋਂ 5 ਲੱਖ ਰੁਪਏ ਤਕ ਅਤੇ ਤੀਜੀ ਸ਼੍ਰੇਣੀ ਤਰੂਣ ਦੇ ਤਹਿਤ 5 ਲੱਖ ਰੁਪਏ ਤੋਂ 10 ਲੱਖ ਰੁਪਏ ਤਕ ਕਰਜ਼ਾ ਮਹੁੱਇਆ ਕਰਵਾਇਆ ਜਾਂਦਾ ਹੈ।