
ਡੇਰਾਬੱਸੀ ਦੇ ਵਾਰਡ ਨੰਬਰ 13 ਦੇ ਅਧੀਨ ਪੈਂਦੇ ਪਿੰਡ ਧਨੌਨੀ ਵਿਖੇ ਪਿੰਡ ਦੀ ਰਾਮਦਾਸੀਆ ਧਰਮਸ਼ਾਲਾ ਦਾ ਅਧੂਰਾ ਕੰਮ
ਡੇਰਾਬੱਸੀ, : ਡੇਰਾਬੱਸੀ ਦੇ ਵਾਰਡ ਨੰਬਰ 13 ਦੇ ਅਧੀਨ ਪੈਂਦੇ ਪਿੰਡ ਧਨੌਨੀ ਵਿਖੇ ਪਿੰਡ ਦੀ ਰਾਮਦਾਸੀਆ ਧਰਮਸ਼ਾਲਾ ਦਾ ਅਧੂਰਾ ਕੰਮ ਪੂਰਾ ਕਰਨ ਲਈ ਮੰਗਲਵਾਰ ਨੂੰ ਕਾਰਜ ਅਰੰਭ ਕਰਾਵਇਆ ਗਿਆ। ਇਸ ਮੋਕੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਦੀਪਇੰਦਰ ਢਿੱਲੋਂ ਨੇ ਰਸਮੀ ਤੋਰ ਤੇ ਕੰਮ ਸ਼ੁਰੂ ਕਰਵਾਉਦਿਆਂ ਜਾਣਕਾਰੀ ਦਿਦਿੰਆਂ ਦੱਸਿਆ ਕਿ ਧਰਮਸ਼ਾਲਾ ਦੇ ਕੰਮ ਨੂੰ ਪੂਰਾ ਕਰਨ ਲਈ ਸਾਢੇ ਤਿੰਨ ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਢਿੱਲੋਂ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ, ਜਿਸ ਨੂੰ ਹੁਣ ਪਹਿਲ ਦੇ ਅਧਾਰ ਤੇ ਸ਼ੁਰੂ ਕੀਤਾ ਗਿਆ ਹੈ ਅਤੇ ਪਿੰਡ ਵਾਸੀਆਂ ਵਲੋਂ ਜੋ ਵੀ ਵਿਕਾਸ ਦੇ ਸਾਂਝੇ ਕੰਮ ਦਸੇ ਜਾਣਗੇ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਉਨਾਂ ਕਿਹਾ ਧਰਮਸ਼ਾਲਾ ਦੇ ਪੂਰੀ ਤਰਾ ਤਿਆਰ ਹੋਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ ।
ਪਿੰਡ ਦੇ ਸਾਂਝੇ ਸਮਾਗਮਾਂ ਲਈ ਇਸ ਤਰਾਂ ਦੀਆਂ ਧਰਮਸ਼ਾਲਾ ਦੀ ਹਰ ਪਿੰਡ ਵਿੱਚ ਜਰੂਰਤ ਹੁੰਦੀ ਹੈ, ਜਿਸ ਨਾਲ ਘੱਟ ਪੈਸਿਆ ਵਿੱਚ ਉਥੇ ਕੋਈ ਵੀ ਸਮਾਗਮ ਕਰਵਾਇਆ ਜਾ ਸਕੇ। ਇਸ ਮੋਕੇ ਕਾਂਗਰਸੀ ਆਗੂ ਖੁਸ਼ਵੰਤ ਸਿੰਘ ਥਾਪਰ ਵਲੋਂ ਢਿੱਲੋਂ ਦਾ ਪਿੰਡ ਪਹੁੰਚਣ ਤੇ ਜੀ ਆਇਆ ਕੀਤਾ ਅਤੇ ਉਕਤ ਕਾਰਜ਼ ਲਈ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਮੇਸ਼ਾ ਦੀ ਤਰਾਂ ਆਉਣ ਵਾਲੀਆਂ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਪਿੰਡ ਵਿਚੋਂ ਵੱਡੀ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ।
ਇਸ ਮੋਕੇ ਸਾਬਕਾ ਨਗਰ ਕੌਸਲ ਪ੍ਰਧਾਨ ਅਮ੍ਰਿਤਪਾਲ ਸਿੰਘ, ਇਕਬਾਲ ਸਿੰਘ ਡੇਰਾਬੱਸੀ, ਰਣਜੀਤ ਸਿੰਘ ਰੇਡੀ, ਰਾਹੁਲ ਕੋਸ਼ਿਕ, ਸਵਰਨ ਸਿੰਘ ਮਾਵੀ, ਮਨਪ੍ਰੀਤ ਸਿੰਘ ਸੈਦਪੁਰਾ, ਗੁਰਵਿੰਦਰ ਸਿੰਘ ਜਵਾਹਰਪੁਰ, ਬਲਬੀਰ ਸਰਪੰਚ ਮਹਿਮਦਪੁਰ, ਅਸ਼ਵਨੀ ਸ਼ਰਮਾ, ਜਸਵਿੰਦਰ ਸਿੰਘ ਜੱਸੀ, ਬਸ਼ੀਰ ਅਹਿਮਦ, ਸੋਦਾਗਰ ਸਿੰਘ ਧਨੋਨੀ, ਸਾਬਕਾ ਕੌਂਸਲਰ ਚਮਨ ਸੈਣੀ, ਪ੍ਰਵੀਨ ਸੈਣੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ-2 : ਪਿੰਡ ਧਨੋਨੀ ਵਿਖੇ ਪਿੰਡ ਵਾਸੀਆਂ ਨਾਲ ਹਾਜ਼ਰ ਕਾਂਗਰਸੀ ਆਗੂ ਦੀਪਇੰਦਰ ਢਿੱਲੋਂ।