
ਦੁਕਾਨਾਂ ਦੇ ਸਮੇਂ ਨੂੰ ਲੈ ਕੇ ਉਹਨਾਂ ਕਿਹਾ ਕਿ ਦੁਕਾਨਾਂ ਦਾ ਸਮਾਂ 5 ਵਜੇ...
ਜਲੰਧਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਵੀਕੈਂਡ ਲਾਕਡਾਊਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਦੁਕਾਨਦਾਰ ਨੇ ਦਸਿਆ ਕਿ ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ ਪਰ ਸਰਕਾਰੀ ਠੇਕੇ ਖੁੱਲ੍ਹੇ ਹੋਏ ਹਨ। ਇਹ ਠੇਕੇ ਕਿਉਂ ਖੁੱਲ੍ਹੇ ਹਨ, ਇਹ ਲੋਕਾਂ ਦੀ ਸਮਝ ਤੋਂ ਬਾਹਰ ਹੈ।
Shilpa
ਕੀ ਉਹ ਟੈਕਸ ਨਹੀਂ ਦਿੰਦੇ, ਠੇਕੇ ਵਾਲੇ ਜ਼ਿਆਦਾ ਟੈਕਸ ਦਿੰਦੇ ਹਨ? ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਐਕਸਾਈ ਵਿਚੋਂ ਰੋਜ਼ੀ ਰੋਟੀ ਚਲਦੀ ਹੈ, ਉਹਨਾਂ ਨੂੰ ਸਰਕਾਰ ਵੱਲੋਂ ਟੈਕਸ ਆਉਂਦਾ ਹੈ, ਤੇ ਜਿਹੜਾ ਵਪਾਰੀ ਟੈਕਸ ਦਿੰਦਾ ਹੈ ਉਹ ਕਿਸੇ ਕੰਮ ਦਾ ਨਹੀਂ, ਜੇ ਇਹ ਗੱਲ ਹੈ ਤਾਂ ਜੀਐਸਟੀ ਛੱਡ ਦਿੱਤਾ ਜਾਵੇ। ਉਹ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ ਪਰ ਉਹਨਾਂ ਨੂੰ ਇਕ ਗੱਲ ਦਾ ਦੁੱਖ ਹੈ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਕੇਸ ਵਧ ਰਹੇ ਹਨ।
Ashok
ਦੁਕਾਨਾਂ ਦੇ ਸਮੇਂ ਨੂੰ ਲੈ ਕੇ ਉਹਨਾਂ ਕਿਹਾ ਕਿ ਦੁਕਾਨਾਂ ਦਾ ਸਮਾਂ 5 ਵਜੇ ਤਕ ਦਾ ਕੀਤਾ ਜਾਵੇ। ਇਕ ਹੋਰ ਦੁਕਾਨਦਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜਾ ਫ਼ੈਸਲਾ ਲਿਆ ਹੈ ਉਹ ਬਹੁਤ ਹੀ ਚੰਗਾ ਹੈ। ਇਸ ਨਾਲ ਉਹਨਾਂ ਦੀ ਹੀ ਭਲਾਈ ਹੋਵੇਗੀ। ਜੇ ਬਾਕੀ ਦੁਕਾਨਾਂ ਬੰਦ ਕੀਤੀਆਂ ਗਈਆਂ ਤਾਂ ਠੇਕੇ ਵੀ ਬੰਦ ਹੋਣੇ ਚਾਹੀਦੇ ਹਨ। ਉਹਨਾਂ ਨੂੰ ਖੁੱਲ੍ਹੇ ਰੱਖਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉੱਥੇ ਹੀ ਲੋਕਾਂ ਨੇ ਇਸ ਫ਼ੈਸਲੇ ਨੂੰ ਹੁਲਾਰਾ ਦਿੰਦਿਆਂ ਕਿਹਾ ਕਿ ਲਾਕਡਾਊਨ ਦਾ ਫ਼ੈਸਲਾ ਬਹੁਤ ਹੀ ਵਧੀਆ ਹੈ।
Jalandhar
ਸਰਕਾਰ ਨੇ ਲੋਕਾਂ ਦੀ ਭਲਾਈ ਲਈ ਹੀ ਇਹ ਕਦਮ ਚੁੱਕਿਆ ਹੈ। ਜਿਵੇਂ-ਜਿਵੇਂ ਪੰਜਾਬ ਵਿਚ ਕੋਰੋਨਾ ਦੇ ਕੇਸ ਵਧ ਰਹੇ ਹਨ ਉਵੇਂ ਉਵੇਂ ਕੋਰੋਨਾ ਤੇ ਠੱਲ੍ਹ ਪਾਉਣ ਲਈ ਸਰਕਾਰ ਨਵੇਂ ਫ਼ੈਸਲੇ ਲੈ ਰਹੀ ਹੈ। ਹੁਣ ਪੰਜਾਬ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਲਾਕਡਾਊਨ ਲਗਾਇਆ ਗਿਆ ਤੇ ਬਾਕੀ ਜਨਤਕ ਛੁੱਟੀਆਂ ਤੇ ਵੀ ਘਰੋਂ ਬਾਹਰ ਨਿਕਲਣ ਤੇ ਮਨਾਹੀ ਕੀਤੀ ਗਈ ਹੈ। ਸ਼ਨੀਵਾਰ ਨੂੰ ਦੁਕਾਨਾਂ ਦਾ ਸਮਾਂ ਸ਼ਾਮ 5 ਵਜੇ ਤਕ ਹੈ ਤੇ ਐਤਵਾਰ ਨੂੰ ਬਿਲਕੁੱਲ ਹੀ ਬੰਦ ਰਹਿਣਗੀਆਂ।
Man
ਮੈਡੀਕਲ ਸਹੂਲਤਾਂ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਬੁਖਲਾਇਆ ਹੋਇਆ ਫ਼ੈਸਲਾ ਹੈ। ਅਸਲ ਗੱਲ ਇਹ ਹੈ ਕਿ ਜਿਹੜਾ ਲਾਕਡਾਊਨ ਪਹਿਲਾਂ ਲ਼ਗਾਇਆ ਗਿਆ ਸੀ ਉਹ ਫ਼ੇਲ੍ਹ ਹੋ ਗਿਆ ਹੁਣ ਸਰਕਾਰ ਬੁਖਲਾ ਗਈ ਹੈ ਤੇ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ? ਦੁਕਾਨ ਦਾ ਸਮਾਂ 2 ਘੰਟੇ ਘਟਾਉਣ ਨਾਲ ਕੋਈ ਫਰਕ ਨਹੀਂ ਪੈਣਾ।
Shopkipper
ਜੇ ਸਰਕਾਰ ਚਾਹੁੰਦੀ ਹੈ ਤਾਂ ਉਹ ਦੁਬਾਰਾ ਤੇ ਸਖ਼ਤੀ ਨਾਲ ਲਾਕਡਾਊਨ ਲਗਾ ਦੇਵੇ। ਜਿੱਥੇ ਵਪਾਰੀ ਨੇ ਪਹਿਲਾਂ ਇੰਨੀ ਮਾਰ ਝੱਲੀ ਹੈ ਉੱਥੇ ਹੋਰ ਝੱਲ਼ ਲੈਣਗੇ। ਇਹ ਸਰਕਾਰ ਦਾ ਬਹੁਤ ਹੀ ਘਟੀਆ ਫ਼ੈਸਲਾ ਹੈ ਤੇ ਲਾਗੂ ਨਹੀਂ ਹੋਣਾ ਚਾਹੀਦਾ। ਗਰਮੀ ਕਰ ਕੇ ਲੋਕ ਦੁਪਹਿਰ ਨੂੰ ਸਮਾਨ ਖਰੀਦਣ ਲਈ ਦੁਕਾਨ ਤੇ ਨਹੀਂ ਜਾਂਦੇ। ਉਹ ਸ਼ਾਮ ਨੂੰ ਖਰੀਦਦਾਰੀ ਕਰਦੇ ਹਨ ਪਰ ਉਸ ਸਮੇਂ ਦੁਕਾਨ ਬੰਦ ਕਰਨ ਦਾ ਸਮਾਂ ਹੋ ਜਾਂਦਾ ਹੈ। ਇਸ ਲਈ ਇਹ ਸਰਾਸਰ ਹੀ ਗਲਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।