ਸਾਬਕਾ ਮੰਤਰੀ Lal Singh ਨੇ MSP ਖ਼ਤਮ ਕਰਨ ਨੂੰ ਲੈ ਕੇ PM Modi ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
Published : Jun 14, 2020, 5:25 pm IST
Updated : Jun 14, 2020, 5:25 pm IST
SHARE ARTICLE
Lal Singh MSP PM Modi Farmer
Lal Singh MSP PM Modi Farmer

ਪੰਜਾਬ ਦੀ ਸਾਰੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ...

ਚੰਡੀਗੜ੍ਹ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਆਏ ਬਿਆਨਾਂ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਤਿੱਖਾ ਨੋਟਿਸ ਲਿਆ ਹੈ। ਇਸ ਤੇ ਸਾਬਕਾ ਮੰਤਰੀ Lal Singh ਨੇ MSP ਨੂੰ ਖ਼ਤਮ ਕਰਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

Former Minister Lal SinghFormer Minister Lal Singh

ਜੋ ਸੱਚ ਬੋਲਦਾ ਹੈ ਉਹ ਕਦੇ ਅਪਣੀ ਗੱਲ ਤੋਂ ਮੁਕਰਦਾ ਨਹੀਂ। ਪਰ ਇਸ ਗੱਲ ਤੋਂ ਸਾਬਤ ਹੋ ਹੋ ਗਿਆ ਹੈ ਕਿ ਭਾਜਪਾ ਅਪਣੀ ਗੱਲ ਤੋਂ ਭੱਜ ਰਹੀ ਹੈ। ਇਸ ਤੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਭਾਜਪਾ ਹਮੇਸ਼ਾ ਹੀ ਕਿਸਾਨਾਂ ਦੀ ਦੁਸ਼ਮਣ ਰਹੀ ਹੈ ਤੇ ਪੰਜਾਬ ਵਿਰੋਧੀ ਰਹੀ ਹੈ। ਜੇ ਕੇਂਦਰ ਸਰਕਾਰ ਪੰਜਾਬ ਦੀ ਐਮਐਸਪੀ ਖਤਮ ਕਰ ਦਿੰਦੀ ਹੈ ਤਾਂ ਪੰਜਾਬ ਦਾ ਸਾਰਾ ਅਰਥਚਾਰਾ ਖਤਮ ਹੋ ਜਾਵੇਗਾ।

Farmer Farmer

ਪੰਜਾਬ ਦੀ ਸਾਰੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਕਿਉਂ ਕਿ ਪੰਜਾਬ ਦੀ ਧਰਤੀ ਵਿਚ ਨਾ ਲੋਹਾ ਹੈ, ਨਾ ਕੋਲਾ, ਨਾ ਤੇਲ ਹੈ ਅਤੇ ਨਾ ਹੀ ਕੋਈ ਖਣਿਜ ਪਦਾਰਥ ਹੈ। ਪੰਜਾਬ ਦੀ ਧਰਤੀ ਵਿਚ ਤਾਂ ਸਿਰਫ ਅਨਾਜ ਹੀ ਪੈਦਾ ਹੁੰਦਾ ਹੈ ਤੇ ਇਸ ਖੇਤੀਬਾੜੀ ਰਾਹੀਂ ਹੀ ਸਾਰੀ ਆਰਥਿਕਤਾ ਚਲ ਰਹੀ ਹੈ। ਪੰਜਾਬ ਵਿਚ 36 ਹਜ਼ਾਰ ਆੜਤੀਆ ਹੈ ਜਿਸ ਨੂੰ ਇਸ ਤੋਂ 1611 ਕਰੋੜ  ਰੁਪਏ ਪਿਛਲੇ ਸਾਲ ਪ੍ਰਾਪਤ ਹੋਏ ਸੀ ਉਹ ਵੀ ਖਤਮ ਹੋ ਜਾਵੇਗੀ।

Nitin Gadkari Nitin Gadkari

ਜਿਹੜੀ 3ਲੱਖ ਦੇ ਕਰੀਬ ਲੈਬਰ ਇਸ ਵਿਚ ਸ਼ਾਮਲ ਹੈ ਉਹ ਵੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਪੰਜਾਬ ਅਤੇ ਖੇਤੀਬਾੜੀ ਨੂੰ ਡੂੰਘੀ ਸੱਟ ਵਜੇਗੀ। ਉਹਨਾਂ ਨੇ ਗਡਕਰੀ ਬਾਰੇ ਕਿਹਾ ਕਿ ਉਹ ਗੱਲ ਕਰਨ ਸਮੇਂ ਦਲੀਲ ਵੀ ਰੱਖਦੇ ਹਨ ਪਰ ਪੀਐਮ ਮੋਦੀ ਦੀਆਂ ਕਈ ਗੱਲਾਂ ਸੱਚਾਈ ਤੋਂ ਕਿਤੇ ਦੂਰ ਹੁੰਦੀਆਂ ਹਨ।

Narendra ModiNarendra Modi

ਪਿਛਲੇ ਮਹੀਨਿਆਂ ਵਿਚ ਪੀਐਮ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਥਾਲੀ ਵਜਾਓ, ਘੰਟੀ ਵਜਾਓ, ਲੋਕਾਂ ਨੇ ਵੀ ਇਸ ਵਿਚ ਉਹਨਾਂ ਦਾ ਸਾਥ ਦਿੱਤਾ। ਲੋਕਾਂ ਨੂੰ ਲਗਦਾ ਸੀ ਕਿ ਇਸ ਪਿੱਛੇ ਕੋਈ ਧਾਰਮਿਕਤਾ ਹੋਵੇਗੀ ਜਾਂ ਵਿਗਿਆਨਿਕ ਤੱਥ ਹੋਵੇਗਾ। ਪਰ ਇਸ ਨਾਲ ਬਿਮਾਰੀ ਘਟਣ ਵਰਗਾ ਕੋਈ ਚਿੰਨ ਨਜ਼ਰ ਨਹੀਂ ਆਇਆ। ਉਸ ਸਮੇਂ ਤੋਂ ਲੈ ਕੇ ਹੁਣ ਤਕ ਕੇਸਾਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ।

Corona VirusCorona Virus

ਅੱਜ ਭਾਰਤ ਦੁਨੀਆ ਵਿਚ 4 ਨੰਬਰ ਤੇ ਪਹੁੰਚ ਚੁੱਕਾ ਹੈ। ਅਜਿਹਾ ਬਿਲਕੁੱਲ ਚੰਗਾ ਨਹੀਂ ਲਗਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੀ ਸ਼ੋਸ਼ੇਬਾਜ਼ੀ ਕਰੇ। ਜੇ ਮੁਕਾਬਲਾ ਕਰਨਾ ਹੀ ਹੈ ਤਾਂ ਕਿਸੇ ਹੋਰ ਕੰਮ ਵਿਚ ਕਰੋ ਇਸ ਕੰਮ ਵਿਚ ਨਾ ਕਰੋ। ਉਹਨਾਂ ਨੇ ਪੀਐਮ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ ਤੇ ਦੇਸ਼ ਨੂੰ ਬਚਾਉਣ ਲਈ ਕੋਈ ਚੱਜ ਦਾ ਕਦਮ ਚੁੱਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement