
ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਪ੍ਰਵਾਰ
ਅਬੋਹਰ: ਅਬੋਹਰ ਦੇ ਪਿੰਡ ਸੈਦਾਂਵਾਲੀ ਵਿਚ ਡਿਵਾਈਡਰ ਨਾਲ ਟਕਰਾਉਣ ਤੋਂ ਬਅਦ ਕਾਰ ਪਲਟ ਗਈ। ਹਾਦਸੇ 'ਚ ਵਿਅਕਤੀ ਅਤੇ ਉਸ ਦੀ ਬੇਟੀ ਦੀ ਧੀ ਦੇ ਮਾਮੂਲੀ ਸੱਟਾਂ ਲੱਗੀਆਂ, ਜਦਕਿ ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ। ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਪ੍ਰਵਾਰ ਸ਼੍ਰੀਗੰਗਾਨਗਰ 'ਚ ਇਕ ਵਿਆਹ 'ਚ ਸ਼ਾਮਲ ਹੋ ਕੇ ਵਾਪਸ ਹਰਿਆਣਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣ ਦੇ ਮਾਮਲੇ ਚ ਏਅਰ ਇੰਡੀਆ ਨੇ ਕੀਤੀ ਕਾਰਵਾਈ
ਜਾਣਕਾਰੀ ਅਨੁਸਾਰ ਮਾਡਲ ਟਾਊਨ ਟੋਹਾਣਾ ਦਾ ਰਹਿਣ ਵਾਲਾ ਰਾਜੇਸ਼ ਬਾਂਸਲ ਅਪਣੀ ਪਤਨੀ ਮੀਨੂੰ ਅਤੇ ਬੇਟੀ ਮੁਸਕਾਨ ਦੇ ਨਾਲ ਸ਼੍ਰੀਗੰਗਾਨਗਰ 'ਚ ਰਹਿੰਦੀ ਅਪਣੀ ਸਾਲੀ ਦੇ ਬੇਟੇ ਦੇ ਵਿਆਹ 'ਚ ਸ਼ਾਮਲ ਹੋ ਕੇ ਵਾਪਸ ਹਰਿਆਣਾ ਆ ਰਿਹਾ ਸੀ। ਬੁੱਧਵਾਰ ਦੁਪਹਿਰ ਨੂੰ ਉਸ ਦੀ ਕਾਰ ਆਲਮਗੜ੍ਹ-ਸੈਦਾਂਵਾਲੀ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਇਹ ਵੀ ਪੜ੍ਹੋ: ਨਾਈਜੀਰੀਆ: ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਹਾਦਸੇ ਵਿਚ ਮੀਨੂੰ ਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਮੀਨੂੰ ਨੂੰ ਫਰੀਦਕੋਟ ਰੈਫਰ ਕਰ ਦਿਤਾ।