ਦੋ ਪਾਇਲਟਾਂ ਨੂੰ ਕੀਤਾ ਮੁਅੱਤਲ
ਨਵੀਂ ਦਿੱਲੀ: ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਘਰੇਲੂ ਉਡਾਣ ਦੌਰਾਨ ਅਪਣੀ ਪ੍ਰੇਮਿਕਾ ਨੂੰ ਕਾਕਪਿਟ ਦੇ ਅੰਦਰ ਬੁਲਾਉਣ ਦੇ ਮਾਮਲੇ ਵਿਚ ਏਅਰ ਇੰਡੀਆ ਦੇ ਦੋ ਪਾਇਲਟਾਂ ਨੂੰ ਮੁਅੱਤਲ ਕਰਦੇ ਹੋਏ ਉਡਾਨ ਭਰਨ ਤੋਂ ਰੋਕ ਦਿਤਾ ਹੈ। ਡੀਜੀਸੀਏ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦਸਿਆ ਕਿ ਇਸ ਘਟਨਾ ਦੇ ਬਾਰੇ ਏਅਰ ਇੰਡੀਆ ਨੂੰ ਰਿਪੋਰਟ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਵੀ ਪੂਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ
ਏਅਰ ਇੰਡੀਆ ਮੈਨੇਜਮੈਂਟ ਨੇ ਏਆਈ-445 ਜਹਾਜ਼ ਦੇ ਕਾਕਪਿਟ ਵਿਚ ਇੱਕ ਅਣਅਧਿਕਾਰਤ ਮਹਿਲਾ ਯਾਤਰੀ ਦੇ ਦਾਖਲ ਹੋਣ ਬਾਰੇ ਕੈਬਿਨ ਕਰੂ ਤੋਂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਪਾਇਲਟ ਅਤੇ ਸਹਿ-ਪਾਇਲਟ ਵਿਰੁੱਧ ਕਾਰਵਾਈ ਕੀਤੀ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਏਆਈ-445 ਪਾਇਲਟ ਦੀ ਇਕ ਮਹਿਲਾ ਦੋਸਤ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕਾਕਪਿਟ ਵਿਚ ਦਾਖਲ ਹੋਈ, ਦੋਵੇਂ ਪਾਇਲਟਾਂ ਨੂੰ ਏਅਰ ਇੰਡੀਆ ਦੁਆਰਾ ਮੁਅੱਤਲ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਨਾਈਜੀਰੀਆ: ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਡੀਜੀਸੀਏ ਦੇ ਸੁਰੱਖਿਆ ਨਿਯਮਾਂ ਅਨੁਸਾਰ, ਕਾਕਪਿਟ ਦੇ ਅੰਦਰ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨੂੰ ਮਾਨਕਾਂ ਦੀ ਉਲੰਘਣਾ ਮੰਨਿਆ ਜਾਵੇਗਾ। ਦੱਸ ਦੇਈਏ ਕਿ ਬੀਤੀ 27 ਫਰਵਰੀ ਨੂੰ ਏਅਰ ਇੰਡੀਆ ਦੀ ਦਿੱਲੀ-ਦੁਬਈ ਫਲਾਈਟ ਦੌਰਾਨ ਪਾਇਲਟ ਨੇ ਆਪਣੀ ਮਹਿਲਾ ਦੋਸਤ ਨੂੰ ਕਾਕਪਿਟ ਵਿਚ ਬੁਲਾਇਆ ਸੀ। ਇਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਦੋਵੇਂ ਪਾਇਲਟਾਂ ਨੂੰ ਉਡਾਨ ਭਰਨ ਤੋਂ ਵੀ ਰੋਕ ਦਿਤਾ ਗਿਆ ਹੈ। ਇਹ ਫਲਾਈਟ ਦਿੱਲੀ ਤੋਂ ਲੇਹ ਜਾ ਰਹੀ ਸੀ।