
ਪੂਰਬੀ ਅਫ਼ਰੀਕਾ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਹੈ ਬੋਕੋ ਹਰਮ
ਨਾਈਜੀਰੀਆ ਦੀ ਏਅਰਫੋਰਸ ਨੇ ਹਾਲ ਹੀ 'ਚ ਅੱਤਵਾਦੀ ਸੰਗਠਨ ਬੋਕੋ ਹਰਮ ਦੇ ਟਿਕਾਣੇ 'ਤੇ ਕਈ ਹਵਾਈ ਹਮਲੇ ਕੀਤੇ ਹਨ। ਇਸ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਹਵਾਈ ਸੈਨਾ ਨੇ ਇਸ ਦੀ ਲਾਈਵ ਫੁਟੇਜ ਵੀ ਜਾਰੀ ਕੀਤੀ ਹੈ। ਬੋਕੋ ਹਰਮ ਪੂਰਬੀ ਅਫਰੀਕਾ ਦਾ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਹੈ। ਖੇਤਰ ਦੇ ਕਈ ਦੇਸ਼ਾਂ ਵਿਚ ਇਸ ਸੰਗਠਨ ਦੀ ਮਜ਼ਬੂਤ ਪਕੜ ਹੈ। ਇਹ ਅੱਤਵਾਦੀ ਸੰਗਠਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਗਵਾ ਤੋਂ ਵਸੂਲੀ ਵਰਗੇ ਗੈਰ-ਕਾਨੂੰਨੀ ਕੰਮ ਵੀ ਕਰਦਾ ਹੈ।
ਇਹ ਵੀ ਪੜ੍ਹੋ : ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ
ਇਕ ਮੀਡੀਆ ਰਿਪੋਰਟ ਮੁਤਾਬਕ ਬੋਕੋ ਹਰਮ ਦੇ ਅੱਤਵਾਦੀਆਂ ਦੀ ਲੋਕੇਸ਼ਨ ਇਕ ਖੁਫੀਆ ਰਿਪੋਰਟ ਤੋਂ ਮਿਲੀ ਸੀ। ਦਰਅਸਲ, ਇਹ ਸਾਰੇ ਅੱਤਵਾਦੀ ਬੋਕੋ ਹਰਮ ਦੀ ਇਕਾਈ ਜੇਏਐਸ ਨਾਲ ਸਬੰਧਤ ਸਨ। ਹਵਾਈ ਸੈਨਾ ਨੇ ਇਸ ਆਪਰੇਸ਼ਨ ਲਈ ਕਰੀਬ ਇਕ ਹਫ਼ਤੇ ਪਹਿਲਾਂ ਤਿਆਰੀ ਕਰ ਲਈ ਸੀ ਅਤੇ ਫਿਰ ਵੋਜਾ ਖੇਤਰ ਵਿਚ ਇਸ ਨੂੰ ਅੰਜਾਮ ਦਿਤਾ। ਇਹ ਉਹ ਇਲਾਕਾ ਹੈ ਜਿਸ ਨੂੰ ਇਸ ਅੱਤਵਾਦੀ ਸੰਗਠਨ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਨਸ਼ੇ ਦੇ ਆਦੀ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਰਿਪੋਰਟਾਂ ਮੁਤਾਬਕ ਹਵਾਈ ਸੈਨਾ ਨੇ 9 ਤੋਂ 11 ਜੂਨ ਦਰਮਿਆਨ ਕਈ ਹਵਾਈ ਹਮਲੇ ਕੀਤੇ। ਇਹ ਮੰਦਾਰਾ ਖੇਤਰ ਦਾ ਪਹਾੜੀ ਇਲਾਕਾ ਹੈ ਅਤੇ ਇਥੇ ਜ਼ਮੀਨੀ ਕਾਰਵਾਈ ਕਰਨੀ ਔਖੀ ਹੈ ਕਿਉਂਕਿ ਅੱਤਵਾਦੀ ਪਹਾੜੀ ਖੇਤਰਾਂ ਵਿਚ ਸਥਿਤ ਹਨ ਅਤੇ ਜਦੋਂ ਜ਼ਮੀਨੀ ਬਲ ਹੇਠਾਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਪਹਾੜੀਆਂ ਤੋਂ ਗੋਲੀਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ।