
ਬੀ.ਐਸ.ਐਫ. ਨੂੰ ਮਿਲੀ ਸੀ ਗੁਪਤ ਸੂਚਨਾ
ਫ਼ਿਰੋਜ਼ਪੁਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਿਰੋਜ਼ਪੁਰ 'ਚ ਬੀ.ਐਸ.ਐਫ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀ.ਓ.ਪੀ. ਮਾਬੋਕੇ ਨੇੜੇ ਖੇਤਾਂ ਵਿਚੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਹਨ। ਇਨ੍ਹਾਂ ਪੈਕਟਾਂ ਦਾ ਕੁੱਲ ਵਜ਼ਨ 2.6 ਕਿਲੋ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲਖਨਊ : ਹਵਾਈ ਅੱਡੇ 'ਤੇ ਸ਼ਾਰਜਾਹ ਤੋਂ ਆਏ ਦੋ ਯਾਤਰੀਆਂ ਕੋਲੋਂ 1.07 ਕਰੋੜ ਦਾ ਸੋਨਾ ਬਰਾਮਦ
ਦਰਅਸਲ ਬੀ.ਐਸ.ਐਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵਲੋਂ ਫਿਰੋਜ਼ਪੁਰ ਸਰਹੱਦ ਨਾਲ ਲੱਗਦੇ ਬੀ.ਓ.ਪੀ. ਮਬੋਕੇ ਦੇ ਇਲਾਕੇ ਵਿਚ ਹੈਰੋਇਨ ਦੀ ਇਕ ਖੇਪ ਭੇਜੀ ਗਈ ਹੈ। ਇਸ ਸੂਚਨਾ ਦੇ ਅਧਾਰ 'ਤੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਕਾਲਾ ਬੈਗ ਬਰਾਮਦ ਹੋਇਆ, ਜਿਸ ਵਿਚ ਹੈਰੋਇਨ ਕਾ ਪੈਕ ਕੀਤੀ ਗਈ ਸੀ। ਹੈਰੋਇਨ ਮਿਲਣ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਤਰਨਤਾਰਨ ਵਿਚ ਪਾਕਿਸਤਾਨੀ ਡਰੋਨ ਬਰਾਮਦ
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਪੈਂਦੇ ਸੈਕਟਰ ਖਾਲੜਾ ਅਧੀਨ ਆਉਂਦੇ ਪਿੰਡ ਡੱਲ ਵਿਖੇ ਕਿਸਾਨ ਕੁਲਵਿੰਦਰ ਸਿੰਘ ਦੀ ਜ਼ਮੀਨ ’ਤੇ ਡਿੱਗੇ ਪਏ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤਾ ਗਿਆ ਡਰੋਨ DJI Matrice 300 RTK ਸੀਰੀਜ਼ ਦਾ 'ਕਵਾਡਕਾਪਟਰ' ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਵਲੋਂ ਸਾਂਝੀ ਕਾਰਵਾਈ ਦੌਰਾਨ ਸਫ਼ਲਤਾ ਹਾਸਲ ਕੀਤੀ ਗਈ ਹੈ।