ਕੁੜੀਆਂ ’ਚੋਂ ਅੱਵਲ ਰਹੀ ਮਲੇਰਕੋਟਲਾ ਨਾਲ ਸਬੰਧਤ ਪ੍ਰਾਂਜਲ ਅਗਰਵਾਲ
ਲੁਧਿਆਣਾ: ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਐਲਾਨੇ ਗਏ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਦੇ ਨਤੀਜਿਆਂ ਵਿਚ ਪੰਜਾਬ ਦੀ ਪ੍ਰਾਂਜਲ ਅਗਰਵਾਲ ਨੇ 715 ਅੰਕ ਹਾਸਲ ਕੀਤੇ। ਪ੍ਰਾਂਜਲ ਅਗਰਵਾਲ ਨੇ ਦੇਸ਼ ਭਰ ਵਿਚ ਚੌਥਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਕੁੜੀਆਂ ’ਚੋਂ ਅੱਵਲ ਰਹੀ ਹੈ। ਪ੍ਰਾਂਜਲ ਅਗਰਵਾਲ ਦੇ ਪਿਤਾ ਵਿਕਾਸ ਅਗਰਵਾਲ ਇਕ ਕੱਪੜਾ ਵਪਾਰੀ ਹਨ ਅਤੇ ਉਸ ਦੇ ਮਾਤਾ ਮੋਨਿਕਾ ਅਗਰਵਾਲ ਇਕ ਘਰੇਲੂ ਔਰਤ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਇਨਸਾਨੀਅਤ ਹੋਈ ਸ਼ਰਮਸਾਰ, 18 ਸਾਲਾ ਲੜਕੀ ਦੇ ਮੂੰਹ 'ਤੇ ਰੁਮਾਲ ਰੱਖ ਕੇ ਕੀਤਾ ਬਲਾਤਕਾਰ
ਪ੍ਰਾਂਜਲ ਨੇ ਦਿੱਲੀ ਪਬਲਿਕ ਸਕੂਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਤੋਂ ਅਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਉਹ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਵਿਚ ਦਾਖ਼ਲਾ ਲੈਣ ਤੋਂ ਬਾਅਦ ਇਕ ਕਾਰਡੀਓਲੋਜਿਸਟ ਜਾਂ ਨਿਊਰੋਲੋਜਿਸਟ ਬਣਨ ਦੇ ਅਪਣੇ ਸੁਪਨੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਉਸ ਨੇ ਹੈਲਿਕਸ ਕੋਚਿੰਗ ਇੰਸਟੀਚਿਊਟ, ਚੰਡੀਗੜ੍ਹ ਵਿਚ ਦਾਖ਼ਲਾ ਲੈਣ ਤੋਂ ਬਾਅਦ ਦੋ ਸਾਲ ਪਹਿਲਾਂ 11ਵੀਂ ਜਮਾਤ ਵਿਚ ਨੀਟ ਦੀ ਤਿਆਰੀ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਅਬੋਹਰ ਪੁਲਿਸ ਦੀ ਕਾਰਵਾਈ, 45 ਕਿਲੋ ਭੁੱਕੀ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ
ਪ੍ਰਾਂਜਲ ਨੇ ਕਿਹਾ, "ਮੇਰੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਮੇਰੀ ਤਿਆਰੀ ਦੌਰਾਨ ਹਰ ਕਦਮ 'ਤੇ ਮੈਨੂੰ ਪ੍ਰੇਰਿਤ ਕੀਤਾ। ਮੈਂ ਹਮੇਸ਼ਾ ਤੋਂ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਇਸ ਲਈ ਪਿਛਲੇ ਦੋ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ”। ਪ੍ਰਾਂਜਲ ਦਾ ਕਹਿਣਾ ਹੈ ਕਿ ਉਸ ਨੇ ਰੋਜ਼ਾਨਾ ਘੱਟੋ-ਘੱਟ 12 ਘੰਟੇ ਪੜ੍ਹਾਈ ਕੀਤੀ।ਉਸ ਦਾ ਕਹਿਣਾ ਹੈ ਕਿ, "ਸਾਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਅਪਣੇ ਸੁਪਨਿਆਂ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਨੇ SI 'ਤੇ ਦਰਜ ਕੀਤੀ FIR: ਘਰ ਦੇ ਪਾਰਕ 'ਚ ਕਰੰਟ ਛੱਡ ਕੁੱਤੇ ਨੂੰ ਮਾਰਨ ਦੇ ਲੱਗੇ ਸਨ ਆਰੋਪ
ਹੋਰ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਪ੍ਰਾਂਜਲ ਨੇ ਕਿਹਾ, “ਮੈਂ ਆਉਣ ਵਾਲੇ ਉਮੀਦਵਾਰਾਂ ਨੂੰ ਸਲਾਹ ਦੇਵਾਂਗੀ ਕਿ ਉਹ ਕੋਈ ਵੀ ਕਿਤਾਬ ਛੱਡ ਦੇਣ ਪਰ ਐਨ.ਸੀ.ਈ.ਆਰ.ਟੀ. ਨੂੰ ਨਾ ਛੱਡਣ। ਤੁਹਾਨੂੰ ਪੇਪਰ ਵਿਚ ਐਨ.ਸੀ.ਈ.ਆਰ.ਟੀ. ਤੋਂ ਸਿੱਧੇ ਸਵਾਲ ਮਿਲਦੇ ਹਨ। ਮੈਂ ਬਹੁਤ ਸਾਰੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਸਿਰਫ ਐਨ.ਸੀ.ਈ.ਆਰ.ਟੀ. ਜ਼ਰੀਏ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ”। ਉਸ ਨੇ ਅੱਗੇ ਕਿਹਾ, "ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਪਰ ਪੜ੍ਹਾਈ ਤੋਂ ਥੋੜੀ ਬ੍ਰੇਕ ਲੈਣ ਲਈ ਯਾਤਰਾ ਕਰਨਾ ਅਤੇ ਫਿਲਮਾਂ ਦੇਖਣਾ ਪਸੰਦ ਕਰਦੀ ਹਾਂ"। ਪ੍ਰਾਂਜਲ ਅਗਰਵਾਲ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੀ ਧੀ ’ਤੇ ਮਾਣ ਹੈ।