
ਪਲਾਟ ਲਈ 4.28 ਲੱਖ ਰੁਪਏ ਵਿਚ ਤੈਅ ਹੋਇਆ ਸੀ ਸੌਦਾ
ਚੰਡੀਗੜ੍ਹ: ਇਸਟੇਟ ਦਫ਼ਤਰ ਦੇ ਜਾਅਲੀ ਅਲਾਟਮੈਂਟ ਪੱਤਰਾਂ ਅਤੇ ਨਗਰ ਨਿਗਮ ਦੀਆਂ ਜਾਅਲੀ ਸਟਰੀਟ ਕੱਟ ਪਰਚੀਆਂ ਦੇ ਆਧਾਰ ’ਤੇ ਸੈਕਟਰ-25 ਵਿਚ ਮਕਾਨ ਤੇ ਪਲਾਟ ਵੇਚਣ ਦੇ ਮਾਮਲੇ ਵਿਚ ਪੀੜਤ ਸਾਹਮਣੇ ਆ ਰਹੇ ਹਨ। ਅਜਿਹੇ ਕਈ ਫਰਜ਼ੀ ਅਲਾਟਮੈਂਟ ਪੱਤਰ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 15-20 ਸਾਲ ਦੇ ਨੌਜਵਾਨਾਂ ਨੂੰ ਅਲਾਟੀ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਪੁੱਤ ਨੂੰ ਬਚਾਉਣ ਗਏ ਪਿਤਾ ਦਾ ਨਿਹੰਗ ਸਿੰਘ ਨੇ ਵੱਢਿਆ ਗੁੱਟ, ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ
ਸ਼ਿਕਾਇਤਕਰਤਾ ਕੌਂਸਲਰ ਪੂਨਮ ਅਤੇ ਉਸ ਦੇ ਪਤੀ ਸੰਦੀਪ ਨੇ ਇਕ ਜੋੜੇ ਨੂੰ ਅੱਗੇ ਲਿਆਂਦਾ ਹੈ, ਜਿਨ੍ਹਾਂ ਨੂੰ ਬਲਵਿੰਦਰ ਅਤੇ ਉਸ ਦੇ ਗਿਰੋਹ ਨੇ ਸਾਲ 2016 ਵਿਚ ਅਸਟੇਟ ਦਫਤਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ, ਉਸ 'ਤੇ ਅਧਿਕਾਰੀਆਂ ਦੇ ਦਸਤਖਤ ਕਰਵਾ ਕੇ ਘਰ ਵੇਚ ਦਿਤਾ ਸੀ।
ਇਹ ਵੀ ਪੜ੍ਹੋ: 'ਸਰਕਾਰ ਗੈਰਕਾਨੂੰਨੀ ਖਣਨ ਦੇ ਖ਼ਾਤਮੇ ਅਤੇ ਲੋਕਾਂ ਨੂੰ ਵਾਜਿਬ ਰੇਟਾਂ ’ਤੇ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ'
ਬਰਖਾ ਅਤੇ ਉਸਦੇ ਪਤੀ ਛਤਰਪਾਲ ਨੇ ਦਸਿਆ ਕਿ ਉਹ ਸੈਕਟਰ-24 ਵਿਚ ਰਹਿੰਦੇ ਸਨ। ਸਾਲ 2016 ਵਿਚ ਉਨ੍ਹਾਂ ਨੂੰ ਮੁਲਜ਼ਮ ਮਿਲੇ। ਇਕ ਨੌਜਵਾਨ ਚੰਦਰਪਾਲ ਨੇ ਦਸਿਆ ਕਿ ਉਸ ਕੋਲ ਇਕ ਪਲਾਟ ਹੈ, ਜਿਸ ਨੂੰ ਉਹ ਵੇਚਣਾ ਚਾਹੁੰਦਾ ਹੈ। ਪਲਾਟ ਲਈ ਉਨ੍ਹਾਂ ਦਾ ਸੌਦਾ 4.28 ਲੱਖ ਰੁਪਏ ਵਿਚ ਤੈਅ ਹੋਇਆ। ਉਹਨਾਂ ਨੂੰ ਅਸਟੇਟ ਦਫਤਰ ਦਾ ਅਲਾਟਮੈਂਟ ਪੱਤਰ ਦਿਖਾਇਆ, ਜਿਸ 'ਤੇ ਚੰਦਰਪਾਲ ਦੀ ਫੋਟੋ ਸੀ। ਚੰਦਰਪਾਲ ਅਤੇ ਬਲਵਿੰਦਰ ਉਸ ਨੂੰ ਸੈਕਟਰ-43 ਦੀ ਅਦਾਲਤ ਵਿਚ ਲੈ ਗਏ। ਅਦਾਲਤ ਦੇ ਬਾਹਰ ਫੋਟੋ ਖਿਚਵਾਈ ਤੇ ਫਿਰ 20 ਰੁਪਏ ਦੇ ਸਟੈਂਪ ਪੇਪਰ 'ਤੇ ਫੋਟੋ ਚਿਪਕਾਈ ਤੇ ਹੇਠਾਂ ਅਲਾਟੀ ਚੰਦਰਪਾਲ ਨੇ ਅਪਣਾ ਪਲਾਟ ਛਤਰਪਾਲ ਨੂੰ ਸੌਂਪਣ ਬਾਰੇ ਲਿਖਿਆ ਸੀ।