ਵੱਡੀਆਂ ਅਕੈਡਮੀਆਂ ’ਚ ਮੋਟਾ ਪੈਸਾ ਖ਼ਰਚ ਕੇ ਜਾਣ ਵਾਲੇ ਖਿਡਾਰੀ ਪੜ੍ਹੋ ਇਹ ਖ਼ਬਰ

By : JUJHAR

Published : Jun 14, 2025, 2:28 pm IST
Updated : Jun 14, 2025, 2:28 pm IST
SHARE ARTICLE
Read this news about players who spend big money in big academies
Read this news about players who spend big money in big academies

ਕਬੱਡੀ ਦੀ ਟਰੇਨਿੰਗ ਲੈਣ ਆਉਂਦੇ ਬੱਚਿਆਂ ਤੋਂ ਨਹੀਂ ਲਿਆ ਜਾਂਦਾ ਇਕ ਵੀ ਪੈਸਾ

ਪੰਜਾਬ ਵਿਚ ਜਿਥੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਵੱਖ-ਵੱਖ ਅਕੈਡਮੀਆਂ ਖੁੱਲ੍ਹੀਆਂ ਹੋਈਆਂ ਹਨ। ਉਥੇ ਹੀ ਖਿਡਾਰੀਆਂ ਤੋਂ ਮੋਟੀਆਂ ਫ਼ੀਸਾਂ ਵੀ ਵਸੂਲੀਆਂ ਜਾਂਦੀਆਂ ਹਨ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦਾ ਪਿੰਡ ਹੈ ਤਲੋਤਾ ਜਿਥੇ ਕਬੱਡੀ ਨੂੰ ਪ੍ਰਫੁਲਤ ਕਰਨ ਲਈ ਬੱਚਿਆਂ ਨੂੰ ਸਿਖਲਾਈ ਦਿਤੀ ਜਾਂਦੀ ਹੈ। ਜੋ ਕਿ ਬੁਲਕੁਲ ਮੁਫ਼ਤ ਦਿਤੀ ਜਾਂਦੀ ਹੈ। ਇਸ ਅਕੈਡਮੀ ਵਿਚ ਛੋਟੇ ਬੱਚੇ, ਮੁੰਡੇ ਕੁੜੀਆਂ ਸਾਰੇ ਸਿਖਲਾਈ ਲੈਣ ਸਵੇਰੇ ਸ਼ਾਮ ਆਉਂਦੇ ਹਨ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਕੈਡਮੀ ਦੇ ਪ੍ਰਬੰਧਕ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੇ ਕਿਹਾ ਕਿ ਸਾਡੀ ਅਕੈਡਮੀ ਦਾ ਨਾਮ ‘ਜਰਨੈਲ ਹਰੀ ਸਿੰਘ ਨਲੂਆ ਅਕੈਡਮੀ’ ਹੈ। ਜਰਨੈਲ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੇ ਨਾਮ ’ਤੇ ਇਹ ਅਕੈਡਮੀ ਖੋਲ੍ਹੀ ਹੋਈ ਹੈ। ਇਹ ਅਕੈਡਮੀ ਪਿੰਡ ਕਲੋਤਾ ਨੇੜੇ ਗੰਗੂਆ ਪਾਵਰ ਹਾਊਸ ਸ੍ਰੀ ਅਨੰਦਪੁਰ ਸਾਹਿਬ ’ਚ ਚੱਲ ਰਹੀ ਹੈ।

ਅਕੈਡਮੀ ਖੋਲ੍ਹਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤੇ ਜਿਹੜੇ ਛੋਟੇ ਬੱਚੇ ਮੋਬਾਈਲਾਂ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਨੂੰ ਵੀ ਖੇਡਾਂ ਵੱਲ ਖਿੱਚਣਾ ਹੈ। ਸਾਡੀ ਅਕੈਡਮੀ ਵਿਚ 60 ਬੱਚੇ ਸਿਖਲਾਈ ਲੈਂਦੇ ਹਨ ਜਿਨ੍ਹਾਂ ਤੋਂ ਅਸੀਂ ਕੋਈ ਫ਼ੀਸ ਨਹੀਂ ਲੈਂਦੇ। ਪਰ ਇਨ੍ਹਾਂ ਬੱਚਿਆਂ ਵਿਚ 25 ਬੱਚੇ ਹਨ ਜੋ ਫ਼ੀਸ ਦੇ ਸਕਦੇ ਹਨ ਤੇ ਉਹ ਪੰਜ-ਪੰਜ ਸੌ ਰੁਪਏ ਇਕੱਠੇ ਕਰ ਕੇ ਅਕੈਡਮੀ ਨੂੰ ਦਿੰਦੇ ਹਨ।

ਅਕੈਡਮੀ ਨੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਦੋ ਕੋਚ ਰੱਖੇ ਹੋਏ ਹਨ ਜਿਨ੍ਹਾਂ ਨੂੰ ਅਸੀਂ 10-10 ਹਜ਼ਾਰ ਰੁਪਏ ਦਿੰਦੇ ਹਾਂ। ਅਸੀਂ ਹਰ ਰੋਜ਼ ਬੱਚਿਆਂ ਨੂੰ ਖ਼ੁਰਾਕ ਵੀ ਦਿੰਦੇ ਹਾਂ। ਇਥੇ ਖੇਡਦੇ ਦੋ ਤਿੰਨ ਬੱਚੇ ਫ਼ੌਜ ਵਿਚ ਭਰਤੀ ਹੋ ਗਏ ਹਨ ਤੇ ਇਕ ਲੜਕੀ ਨੇ ਹੁਣੇ ਹੁਣੇ ਫ਼ਿਜੀਕਲ ਫਿਟਨੈਸ ਪਾਸ ਕੀਤੀ ਹੈ। ਅਕੈਡਮੀ ਦੇ ਕੋਚ ਨੇ ਕਿਹਾ ਕਿ ਸਾਨੂੰ ਇਥੇ ਬੱਚਿਆਂ ਨੂੰ ਸਿਖਲਾਈ ਦਿੰਦੇ ਹੋਏ 3 ਸਾਲ ਹੋ ਗਏ ਹਨ।

photophoto

ਅਸੀਂ ਇਥੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਦੇ ਹਾਂ। ਇਨ੍ਹਾਂ ਬੱਚਿਆਂ ਵਿਚੋਂ ਕੁੱਝ ਬੱਚੇ ਨੈਸ਼ਨਲ ਤੇ ਇੰਟਰਨੈਸ਼ਨਲ ਵੀ ਖੇਡ ਚੁੱਕੇ ਹਨ। ਇਕ ਖਿਡਾਰੀ ਨੇ ਕਿਹਾ ਕਿ ਮੈਂ ਲੰਬੀ ਛਾਲ ਵਿਚ ਸੋਨ ਤੇ ਸਿਲਵਰ ਤਮਗ਼ੇ ਜਿੱਤ ਕੇ ਆਇਆ ਹੈ ਤੇ ਮੈਂ ਇਥੇ 7 ਸਾਲਾਂ ਤੋਂ ਸਿਖਲਾਈ ਲੈ ਰਿਹਾ ਹਾਂ। ਅਕੈਡਮੀ ’ਚ ਸਿਖਲਾਈ ਲੈ ਰਹੇ ਵੱਖ-ਵੱਖ ਬੱਚਿਆਂ ਨੇ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਇਥੇ ਸਿਖਲਾਈ ਲੈ ਰਹੇ ਹਾਂ ਤੇ ਸਾਨੂੰ ਇਕ ਆ ਕੇ ਬਹੁਤ ਚੰਗਾ ਲਗਦਾ ਹੈ।

ਸਾਨੂੰ ਇਥੇ ਸਿਖਲਾਈ ਦੇ ਨਾਲ-ਨਾਲ ਖਾਣ ਪੀਣ ਲਈ ਵੀ ਦਿਤਾ ਜਾਂਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਤ ਕੀਤਾ ਜਾਂਦਾ ਹੈ। ਦੂਜੇ ਕੋਚ ਨੇ ਕਿਹਾ ਕਿ ਮੈਂ ਇਥੇ 4 ਸਾਲ ਤੋਂ ਬੱਚਿਆਂ ਨੂੰ ਸਿਖਲਾਈ ਦੇ ਰਿਹਾ ਹਾਂ। ਸਾਡੇ ਕੋਲ 50-60 ਬੱਚੇ ਸਿਖਲਾਈ ਲੈਣ ਆਉਂਦੇ ਹਨ ਤੇ ਅਸੀਂ ਬੱਚਿਆਂ ਨੂੰ ਵੱਖ-ਵੱਖ ਖੇਡਾਂ ਬਾਰੇ ਸਿਖਲਾਈ ਦਿੰਦੇ ਹਾਂ। ਅਸੀਂ ਸਵੇਰੇ 5 ਤੇ ਸ਼ਾਮ ਨੂੰ 5 ਵਜੇ ਦੋ ਟਾਈਮ ਬੱਚਿਆਂ ਨੂੰ ਸਿੱਖਲਾਈ ਦਿੰਦੇ ਹਾਂ।  ਉਨ੍ਹਾਂ ਕਿਹਾ ਕਿ ਮੈਂ ਕਬੱਡੀ ਖੇਡਦਾ ਹਾਂ ਤੇ ਮੈਂ 6-7 ਨੈਸ਼ਨਲ ਖੇਡ ਚੁੱਕਿਆ ਹਾਂ ਅਤੇ ਮੇਰੇ ਕੋਲ ਸੀਨੀਅਰ ਨੈਸ਼ਨਲ ਦਾ ਤਮਗ਼ਾ ਹੈ। ਮੈਂ ਇੰਗਲੈਂਡ ਵਿਚ ਵੀ ਖੇਡਿਆ ਹਾਂ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement