ਗੁਰੂ ਦੀ ਨਗਰੀ 'ਚ ਵਿਕਾਸ ਦੇ ਨਾਮ 'ਤੇ ਸਿਰਫ਼ ਗੱਲਾਂ
Published : Jul 14, 2018, 11:47 am IST
Updated : Jul 14, 2018, 11:47 am IST
SHARE ARTICLE
Amritsar streets
Amritsar streets

ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਚੌਗਿਰਦਾ ਸਾਫ ਸੁਥਰਾ ਨਜ਼ਰ ਨਹੀਂ ਆ ਰਿਹਾ। ਨਿਗਮ ਪ੍ਰਸ਼ਾਸਨ ਸਿਰਫ਼ ਮੁੱਖ ਰਸਤੇ ਹੈਰੀਟੇਜ ਸਟਰੀਟ ਵੱਲ ਧਿਆਨ ਦੇ ...

ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਚੌਗਿਰਦਾ ਸਾਫ ਸੁਥਰਾ ਨਜ਼ਰ ਨਹੀਂ ਆ ਰਿਹਾ। ਨਿਗਮ ਪ੍ਰਸ਼ਾਸਨ ਸਿਰਫ਼ ਮੁੱਖ ਰਸਤੇ ਹੈਰੀਟੇਜ ਸਟਰੀਟ ਵੱਲ ਧਿਆਨ ਦੇ ਰਿਹਾ ਹੈ ਪਰ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਦਾ ਰਸਤਾ ਤੇ ਗਲਿਆਰੇ ਦਾ ਚੌਗਿਰਦਾ ਸਫਾਈ ਦੇ ਪੱਖੋਂ ਬੇਹਾਲ ਹੈ। ਅੰਮ੍ਰਿਤਸਰ ਸ਼ਹਿਰ 'ਚ ਪੰਜ ਮਿੰਟ ਦੀ ਪਈ ਹਲਕੀ ਬਾਰਿਸ਼ ਨਾਲ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਿਆਂ 'ਚ ਪਾਣੀ ਇਕੱਠਾ ਹੋ ਗਿਆ ਹੈ ਤੇ ਇਨ੍ਹਾਂ ਸੜਕਾਂ ਦੀ ਟੁੱਟੀ ਹਾਲਤ ਵੇਖ ਕੇ ਹਰ ਆਉਣ ਵਾਲੀ ਯਾਤਰੂ ਜਾਂ ਸ਼ਹਿਰੀ ਇਹੀ ਸੋਚਦਾ ਕਿ ਇਧਰ ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ। 

ਸੁਲਤਾਨਵਿੰਡ ਗੇਟ ਦੇ ਅੰਦਰਵਾਰ ਢੋਲੀ ਮਹੱਲੇ ਨੂੰ ਮੁੜਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਵਾਲੇ ਪਾਸੇ ਦਾ ਗੇਟ ਹੈ ਪਰ ਉਸ ਰਸਤੇ 'ਤੇ ਹਲਕੀ ਜਿਹੀ ਬਾਰਿਸ਼ ਪੈਣ ਨਾਲ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਨਾਲ ਹੀ ਉਹ ਇਲਾਕੇ 'ਚ ਕਾਰਾਂ, ਸਕੂਟਰਾਂ ਦੀ ਭੀੜ ਇੰਨੀ ਜ਼ਿਆਦਾ ਰਹਿੰਦੀ ਹੈ ਕਿ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲ ਆਉਂਦੀ ਹੈ।

Amritsar StreetsAmritsar Streets

ਇਹ ਇਲਾਕਾ ਵਾਰਡ ਨੰ: 62 'ਚ ਆਉਂਦਾ ਹੈ ਤੇ ਇਸਦੇ ਕੌਂਸਲਰ ਜਗਦੀਪ ਸਿੰਘ ਨਰੂਲਾ ਹਨ। ਸਥਾਨਕ ਲੋਕਾਂ ਦਾ ਕਹਿਣਾ ਅੰਮ੍ਰਿਤਸਰ ਨਗਰ ਨਿਗਮ ਅੰਦਰੂਨੀ ਸ਼ਹਿਰੀ ਇਲਾਕੇ ਨੂੰ ਬੇਧਿਆਨਾ ਕਰ ਰਹੀ ਹੈ, ਕਿਉਂਕਿ ਬਹੁਤ ਘੱਟ ਇਲਾਕੇ ਹਨ ਜਿਥੇ ਸਫਾਈ ਪੱਖੋਂ ਸਾਫ ਸੁਥਰਾ ਇਲਾਕਾ ਹੋਵੇ। ਇਸਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਨੂੰ ਚੌਕ ਮੰਨਾ ਸਿੰਘ ਤੋਂ ਜਾਂਦੇ ਰਸਤੇ ਦੇ ਚੌਂਕ 'ਚ 24 ਘੰਟੇ ਰਸਤੇ 'ਚ ਪਾਣੀ ਖੜ੍ਹਾ ਰਹਿੰਦਾ ਤੇ ਉਸੇ ਹੀ ਸੜਕ ਦੇ ਪਏ ਟੋਇਆਂ ਨੇ ਕਈ ਵਾਰ ਸਕੂਟਰ, ਮੋਟਰਸਾਈਕਲ ਸਵਾਰਾਂ ਨੂੰ ਸੁੱਟਿਆ ਹੈ।

ਇਸੇ ਤਰ੍ਹਾਂ ਬਾਬਾ ਅਟੱਲ ਸਾਹਿਬ ਦੇ ਬਾਹਰ ਬਣੇ ਥੜੇ ਦੇ ਕੋਲ ਬਾਰਿਸ਼ ਦਾ ਪਾਣੀ ਕਈ ਕਈ ਦਿਨ ਖੜ੍ਹਾ ਰਹਿੰਦਾ ਜਿਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਪਾਸੇ ਵੱਲ ਨਗਰ ਨਿਗਮ ਕਦੋਂ ਧਿਆਨ ਦੇਵੇਗਾ।ਸਵੱਛਤਾ ਮੁਹਿੰਮ ਸਿਰਫ ਸ਼ਹਿਰ ਦੇ ਪੋਸ਼ ਇਲਾਕਿਆਂ ਤੱਕ ਸੀਮਿਤ ਹੈ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਕੂੜੇ ਦੇ ਢੇਰ ਆਮ ਨਜ਼ਰ ਆਉਂਦੇ ਹਨ ਤੇ ਕਈ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਵੀ ਚਿੱਕੜ ਆਮ ਨਜ਼ਰ ਆਉਂਦਾ ਹੈ। ਜ਼ਰੂਰੀ ਹੈ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵੱਲ ਵੀ ਨਜ਼ਰ ਮਾਰੀ ਜਾਵੇ ਤਾਂ ਜੋ ਸ਼ਹਿਰ ਦੇ ਅੰਦਰਲੇ ਹਿੱਸਿਆ 'ਚ ਸਫਾਈ ਤੇ ਸਵੱਛਤਾ ਮੁਹਿੰਮ ਦਾ ਕੁਝ ਪਹਿਲੂ ਨਜ਼ਰ ਆ ਸਕੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement