
ਸਥਾਨਕ ਸ਼ਹਿਰ ਅੰਦਰ ਸਵੇਰੇ ਤਿੰਨ ਘੰਟੇ ਦੇ ਕਰੀਬ ਪਏ ਮੀਂਹ ਨੇ ਗਰਮੀ ਤੋਂ ਕੁਝ ਰਾਹਤ ਦਿਤੀ। ਸ਼ਹਿਰ ਵਾਸੀਆਂ ਦਾ ਪਿਛਲੇ ਕਾਫ਼ੀ ਦਿਨਾਂ ਤੋਂ ਗਰਮੀ ਨੇ ਦੁਪਿਹਰ ਵੇਲੇ ...
ਜਲੰਧਰ: ਸਥਾਨਕ ਸ਼ਹਿਰ ਅੰਦਰ ਸਵੇਰੇ ਤਿੰਨ ਘੰਟੇ ਦੇ ਕਰੀਬ ਪਏ ਮੀਂਹ ਨੇ ਗਰਮੀ ਤੋਂ ਕੁਝ ਰਾਹਤ ਦਿਤੀ। ਸ਼ਹਿਰ ਵਾਸੀਆਂ ਦਾ ਪਿਛਲੇ ਕਾਫ਼ੀ ਦਿਨਾਂ ਤੋਂ ਗਰਮੀ ਨੇ ਦੁਪਿਹਰ ਵੇਲੇ ਘਰੋਂ ਬਾਹਰ ਨਿਕਲਣਾ ਬੰਦ ਕੀਤਾ ਹੋਇਆ ਸੀ। ਅੱਜ ਪਏ ਭਾਰੀ ਮੀਂਹ ਨੇ ਸ਼ਹਿਰ ਵਾਸੀਆਂ ਦੇ ਚਿਹਰਿਆਂ 'ਤੇ ਰੌਣਕ ਲਿਆਂਦੀ ਪਰ ਰੋਜ਼ਾਨਾ ਦੇ ਸਫ਼ਰ ਵਾਲਿਆਂ ਲਈ ਮੀਂਹ ਮੁਸੀਬਤ ਬਣਿਆ ਹੋਇਆ ਸੀ ਨੌਕਰੀ ਪੇਸ਼ਾ ਲੋਕਾਂ ਅਤੇ ਵਿਦਿਆਰਥੀਆਂ ਨੂੰ ਅਪਣੀ ਮੰਜਿਲ 'ਤੇ ਜਾਣ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਥਾਂ ਥਾਂ ਭਰੇ ਪਾਣੀ ਕਾਰਨ ਲੰਘਣ ਵਿਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਸੀ।
ਪੁਲਿਸ ਲਾਇਨ ਤੋਂ ਲੈ ਕੇ ਈਜ਼ੀਡੇ ਤਕ ਸੜਕ 'ਤੇ ਪਾਣੀ ਹੀ ਪਾਣੀ ਭਰਿਆ ਹੋਇਆ ਸੀ ਇਸੇ ਤਰ੍ਹਾਂ ਕਮਿਸ਼ਨਰ ਦਫ਼ਤਰ ਵੱਲ ਜਾਂਦੀ ਸੜਕ ' ਤੇ ਵੀ ਥਾਂ ਥਾਂ ਪਾਣੀ ਭਰਿਆ ਹੋਇਆ ਸੀ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸੇ ਜਲ ਅੰਦਰ ਸਨ। ਸੜਕਾਂ 'ਤੇ ਪਾਣੀ ਜ਼ਿਆਦਾ ਹੋਣ ਕਾਰਨ ਵਾਹਨ ਚਾਲਕਾਂ ਦੇ ਵਾਹਨ ਵਿਚਕਾਰ ਹੀ ਬੰਦ ਹੋ ਰਹੇ ਸਨ ਤੇ ਪੈਦਲ ਜਾਣ ਵਾਲੇ ਬੂਟ ਹੱਥਾਂ ਵਿਚ ਫੜ ਕੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਸਨ।
ਸ਼ਹਿਰ ਦਾ ਕੋਈ ਵੀ ਹਿੱਸਾ ਪਾਣੀ ਜਮ੍ਹਾ ਹੋਣ ਤੋਂ ਬਚਿਆ ਨਹੀਂ ਸੀ। ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆ ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਕਰੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਬਰਸਾਤ ਹੋਣ ਦੀ ਸੂਰਤ ਵਿਚ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।