
10 ਜੂਨ ਨੂੰ ਹੀ ਰਾਹੁਲ ਗਾਂਧੀ ਨੂੰ ਭੇਜਿਆ ਸੀ ਅਸਤੀਫ਼ਾ
ਨਵੀਂ ਦਿੱਲੀ- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਉਹਨਾਂ ਨੇ ਰਾਹੁਲ ਗਾਂਧੀ ਨੂੰ ਇਕ ਚਿੱਠੀ ਦੌਰਾਨ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਲਈ ਮਜ਼ਾਕ ਬਣ ਗਏ ਹਨ। ਇਸ ਸਬੰਧੀ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਉਹਨਾਂ ਨੇ ਅਪਣਾ ਅਸਤੀਫ਼ਾ 10 ਜੂਨ ਨੂੰ ਹੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਪੰਜਾਬ ਦੇ ਸੀਐਮ ਨੂੰ ਅਪਣਾ ਅਸਤੀਫ਼ਾ ਭੇਜਣਗੇ।
ਦਰਅਸਲ ਉਹਨਾਂ ਖਿਲਾਫ ਭਾਜਪਾ ਨੇਤਾ ਤਰੁਣ ਚੁੱਘ ਨੇ ਰਾਜਪਾਲ ਨੂੰ ਇਕ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੇ ਮੰਤਰੀ ਅਹੁਦੇ ਦੀ ਸਹੁੰ ਤਾਂ ਚੁੱਕ ਲਈ ਪਰ ਆਪਣਾ ਬਿਜਲੀ ਵਿਭਾਗ ਨਹੀਂ ਸੰਭਾਲਿਆ ਅਤੇ ਮੰਤਰੀ ਅਹੁਦੇ ਦੇ ਰੂਪ ਵਿਚ ਮਿਲਣ ਵਾਲੀ ਸੈਲਰੀ ਦਾ ਪੂਰਾ ਲਾਭ ਲੈ ਰਹੇ ਸਨ। ਚਿੱਠੀ ਵਿਚ ਲਿਖਿਆ ਗਿਆ ਸੀ ਕਿ ਸਿੱਧੂ ਅਤੇ ਸੀਐਮ ਵਿਚਕਾਰ ਹੋਏ ਵਿਵਾਦ ਕਾਰਨ ਮਾਹੌਲ ਕਾਫੀ ਤਣਾਅ ਪੂਰਨ ਬਣਿਆ ਹੋਇਆ ਸੀ।
Will be sending my resignation to the Chief Minister, Punjab.
— Navjot Singh Sidhu (@sherryontopp) July 14, 2019
ਤਰੁਣ ਚੁੱਘ ਨੇ ਕਿਹਾ ਸੀ ਉਹਨਾਂ ਰਾਜਪਾਲ ਨੂੰ ਅਪੀਲ ਕੀਤੀ ਸੀ ਕਿ ਜੇ ਪੰਜਾਬ ਦੇ ਹੱਕ ਵਿਚ ਕੋਈ ਫੈਸਲਾ ਕਰੇ ਜਾਂ ਜੇ ਕੋਈ ਮੰਤਰੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਕੋਈ ਹੋਰ ਉਹਨਾਂ ਦੀ ਜਗ੍ਹਾ ਤੇ ਵਿਭਾਗ ਦਾ ਕੰਮ ਦੇਖਣ। ਇਸ ਤੋਂ ਇਲਾਵਾ ਜੇ ਕੋਈ ਬਿਨਾਂ ਕੰਮ ਤੋਂ ਸੈਲਰੀ ਲੈ ਰਿਹਾ ਹੈ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਨਵਜੋਤ ਸਿੱਧੂ ਇਸ ਸਮੇਂ ਉਹਨਾਂ ਦਾ ਮੰਤਰਾਲਾ ਬਦਲਣ ਤੇ ਕਾਫੀ ਨਾਰਾਜ਼ ਹਨ ਤੇ ਹੁਣ ਉਹਨਾਂ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।