
ਅਦਾਲਤ ਨੇ ਮੁਲਜ਼ਮ ਜਸਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੋਵਾਂ ਨੂੰ 1 ਲੱਖ 40 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨ ਦੇ ਆਦੇਸ਼ ਦਿੱਤੇ।
ਲੁਧਿਆਣਾ: ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ (Accused of Disrespecting Guru Granth Sahib) ‘ਚ ਨਾਮਜ਼ਦ ਮਹਿਲਾ ਦੇ ਕਤਲ ਦੇ ਦੋਸ਼ ‘ਚ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਵਾਸੀ ਰਣਜੀਤ ਨਗਰ, ਪਟਿਆਲਾ ਅਤੇ ਗੁਰਪ੍ਰੀਤ ਸਿੰਘ ਉਰਫ਼ ਖਾਲਸਾ/ ਬਾਬਾ ਵਾਸੀ ਪਿੰਡ ਜੱਗੋਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ (Life Imprisonment) ਗਈ। ਸਥਾਨਕ ਸੈਸ਼ਨ ਜੱਜ ਲਖਵਿੰਦਰ ਕੌਰ ਦੀ ਅਦਾਲਤ ਨੇ ਇਹ ਫੈਸਲਾ (Court Sentenced accused) ਸੁਣਾਇਆ।
ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ
PHOTO
ਇਸ ਦੇ ਨਾਲ ਹੀ ਹਰਬੰਸ ਸਿੰਘ, ਜੋ ਕਿ ਤੀਜਾ ਮੁਲਜ਼ਮ ਹੈ, ਨੂੰ ਆਰਮਸ ਐਕਟ ਤਹਿਤ (Arms Act) 3 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨ (Pay Fine) ਦੀ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਮੁਲਜ਼ਮਾਂ ਤੋਂ ਇਲਾਵਾ ਜਗਜੀਤ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੋਲਡੀ, ਦਰਸ਼ਨ ਸਿੰਘ ਅਤੇ ਸਰਵਣਜੀਤ ਸਿੰਘ ਵਿਰੁੱਧ 23 ਜੁਲਾਈ, 2016 ਨੂੰ ਕੇਸ ਦਰਜ ਕੀਤਾ ਗਿਆ ਸੀ।
ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ
Life Imprisonment
ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS
ਅਦਾਲਤ ਨੇ ਸਰਕਾਰੀ ਵਕੀਲ ਐੱਸ.ਐੱਸ. ਹੈਦਰ ਨੂੰ ਸੁਣਨ ਤੋਂ ਬਾਅਦ ਉਕਤ ਤਿੰਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ। ਪੁਲਿਸ ਨੇ ਆਰੋਪੀਆਂ ਖ਼ਿਲਾਫ ਅਦਾਲਤ ‘ਚ 16 ਗਵਾਹ (16 Witnesses) ਪੇਸ਼ ਕੀਤੇ ਸੀ। ਇਸ ਦੇ ਨਾਲ ਹੀ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵਾਂ ਨੂੰ 1 ਲੱਖ 40 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨ ਦੇ ਆਦੇਸ਼ ਦਿੱਤੇ।