
ਸਰਕਾਰ ਇਹਨਾਂ ਖਾਲੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰੇ
ਨਵਾਂ ਸ਼ਹਿਰ: ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਲਈ ਕਈ ਉਪਰਾਲੇ ਕਰ ਰਹੀ ਹੈ। ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਹੈ। ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਨਾਲ-ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਕਈ ਅਸਾਮੀਆਂ ਖਾਲੀ ਹਨ।
Teacher
ਪੂਰੇ ਪੰਜਾਬ ਵਿੱਚ ਬੀਪੀਓਜ਼ ਦੀਆਂ 228 ਅਸਾਮੀਆਂ ਵਿੱਚੋਂ 110 ਭਾਵ 42 ਫੀਸਦੀ ਅਸਾਮੀਆਂ ਖਾਲੀ ਹਨ। ਇਨ੍ਹਾਂ ਜ਼ਿਲ੍ਹਿਆਂ ਦਾ ਚਾਰਜ ਦੂਜੇ ਜ਼ਿਲ੍ਹਿਆਂ ਦੇ ਬੀਪੀਈਓ ਨੂੰ ਦਿੱਤਾ ਗਿਆ ਹੈ। ਕਈ ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਸਾਰੀਆਂ ਅਸਾਮੀਆਂ ਖਾਲੀ ਹਨ। ਕਈ ਅਧਿਆਪਕ ਯੂਨੀਅਨਾਂ ਵੀ ਲੰਬੇ ਸਮੇਂ ਤੋਂ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਮੰਗ ਕਰ ਰਹੀਆਂ ਹਨ।
Teacher
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 21 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 20 ਅਸਾਮੀਆਂ ਖਾਲੀ ਹਨ। ਇਸ ਕਾਰਨ ਇਨ੍ਹਾਂ ਅਸਾਮੀਆਂ ਦਾ ਵਾਧੂ ਚਾਰਜ ਜਲੰਧਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਦਿੱਤਾ ਗਿਆ ਹੈ। ਨਵਾਂਸ਼ਹਿਰ ਵਿੱਚ ਬੀਪੀਈਓ ਦੀਆਂ ਸਾਰੀਆਂ 7 ਅਸਾਮੀਆਂ ਖਾਲੀ ਹਨ। ਬਰਨਾਲਾ ਵਿੱਚ ਤਿੰਨ ਵਿੱਚੋਂ ਦੋ ਖਾਲੀ ਹਨ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਵਿੱਚ ਅੱਠ ਵਿੱਚੋਂ ਤਿੰਨ, ਲੁਧਿਆਣਾ ਵਿੱਚ 19 ਵਿੱਚੋਂ 17, ਰੂਪਨਗਰ ਵਿੱਚ 10 ਵਿੱਚੋਂ 9, ਜਲੰਧਰ ਵਿੱਚ 17 ਵਿੱਚੋਂ 10 ਪੋਸਟਿੰਗ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ 5, ਮੁਹਾਲੀ ਵਿੱਚ 4, ਫਤਹਿਗੜ੍ਹ ਸਾਹਿਬ ਵਿੱਚ 3, ਮਾਨਸਾ ਵਿੱਚ 4 ਅਸਾਮੀਆਂ ਖਾਲੀ ਹਨ।
Teacher
ਇਸ ਦੇ ਨਾਲ ਹੀ 110 ਖਾਲੀ ਅਸਾਮੀਆਂ ਵਿੱਚੋਂ 31 ਅਸਾਮੀਆਂ 'ਤੇ ਸੈਂਟਰ ਹੈੱਡ ਟੀਚਰਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ। ਸਾਂਝਾ ਅਧਿਆਪਕ ਮੋਰਚਾ ਦੇ ਮੁਖੀ ਕਰਨੈਲ ਸਿੰਘ ਫਿਲੌਰ ਨੇ ਕਿਹਾ ਕਿ ਸਰਕਾਰ ਇਨ੍ਹਾਂ ਅਸਾਮੀਆਂ ਨੂੰ ਜਲਦੀ ਭਰੇ। ਬੀਪੀਓ ਤੋਂ ਬਿਨਾਂ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। 2018-19 ਵਿੱਚ, ਸਿੱਖਿਆ ਵਿਭਾਗ ਵੱਲੋਂ ਬੀਪੀਈਓ ਦੀਆਂ ਅਸਾਮੀਆਂ ਲਈ 50 ਪ੍ਰਤੀਸ਼ਤ ਤਰੱਕੀ ਅਤੇ 50 ਪ੍ਰਤੀਸ਼ਤ ਸਿੱਧੀ ਭਰਤੀ ਦਾ ਨਿਯਮ ਬਣਾਇਆ ਗਿਆ ਸੀ। ਜਦਕਿ ਇਨ੍ਹਾਂ ਦੀ ਭਰਤੀ ਲਈ 75-25 ਦਾ ਨਿਯਮ ਲਾਗੂ ਹੋਣਾ ਚਾਹੀਦਾ ਹੈ, ਤਾਂ ਜੋ ਇਨ੍ਹਾਂ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾ ਸਕੇ।