ਨਵਜੋਤ ਸਿੰਘ ਸਿੱਧੂ ਵੱਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖਤ ਤਾੜਨਾ
Published : Aug 14, 2018, 5:38 pm IST
Updated : Aug 14, 2018, 5:38 pm IST
SHARE ARTICLE
Navjot Singh Sidhu
Navjot Singh Sidhu

ਸ਼ਹਿਰਾਂ ਵਿਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਹਦਾਇਤ...

ਚੰਡੀਗੜ੍ਹ : - ਸ਼ਹਿਰਾਂ ਵਿਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਹਦਾਇਤ ਕੀਤੀ ਕਿ ਉਹ ਇਕ ਮਹੀਨੇ ਦੇ ਅੰਦਰ ਆਪਣੇ ਕੰਮ ਨੂੰ ਲੀਹ 'ਤੇ ਲੈ ਆਉਣ ਅਤੇ ਕੰਮ ਮੁਕੰਮਲ ਕਰਨ ਦਾ ਸਮਾਂ ਸੀਮਾ ਤੈਅ ਕਰ ਕੇ ਮਹੀਨਾਵਾਰ ਆਪਣੇ ਕੰਮ ਦੀ ਰਿਪੋਰਟ ਦੇਣ। ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਦੋ ਕੈਬਨਿਟ ਮੰਤਰੀਆਂ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਸ਼ਿਆਮ ਸੁੰਦਰ ਅਰੋੜਾ, ਸਬੰਧਤ ਸ਼ਹਿਰਾਂ ਦੇ ਵਿਧਾਇਕਾਂ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੰਪਨੀ ਨੁਮਾਇੰਦਿਆਂ ਨਾਲ ਕੀਤੀ

aaNavjot Singh Sidhu

ਮੀਟਿੰਗ ਦੌਰਾਨ 8 ਕਲੱਸਟਰਾਂ ਦੇ ਕੰਮ ਦੇ ਰੀਵਿਊ ਲਈ ਰੱਖੀ ਮੀਟਿੰਗ ਵਿੱਚ ਸ. ਸਿੱਧੂ ਨੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਇਕ ਮਹੀਨੇ ਅੰਦਰ ਉਨ੍ਹਾਂ ਦਾ ਕੰਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਹੋਇਆ ਤਾਂ ਉਹ ਜਿੱਥੇ ਕੰਪਨੀ ਨੂੰ ਬਲੈਕ ਲਿਸਟ ਕਰਨਗੇ ਉਥੇ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਨੂੰ ਅਜਾਈਂ ਗਵਾਉਣ ਲਈ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ। ਸ. ਸਿੱਧੂ ਨੇ ਵਿੱਤੀ ਤੇ ਤਕਨੀਕੀ ਆਡਿਟ ਕਰਨ ਵਾਲੀਆਂ ਤੀਜੀਆਂ ਧਿਰਾਂ ਵੈਪਕੌਸ ਤੇ ਇੰਜਨੀਅਰਜ਼ ਇੰਡੀਆ ਲਿਮਟਿਡ (ਈ.ਆਈ.ਐਲ.) ਦੀ ਕਾਰਗੁਜ਼ਾਰੀ 'ਤੇ ਵੀ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਨ੍ਹਾਂ ਧਿਰਾਂ ਵੱਲੋਂ ਸਹੀ ਆਡਿਟ ਕੀਤਾ ਹੁੰਦਾ ਤਾਂ ਸੀਵਰੇਜ ਦੇ ਕੰਮ ਦੀਆਂ ਸ਼ਿਕਾਇਤਾਂ ਨਹੀਂ ਆਉਣੀਆਂ ਸਨ।

EILEIL

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਡਿਟ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੇਖ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਅੱਜ ਦੀ ਮੀਟਿੰਗ ਵਿੱਚ ਸਬੰਧਤ ਹਲਕਿਆਂ ਦੇ ਵਿਧਾਇਕਾਂ ਨੇ ਇਕ-ਇਕ ਕਰ ਕੇ ਆਪਣੇ ਸ਼ਹਿਰ ਅੰਦਰ ਵੱਖ-ਵੱਖ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਸੀਵਰੇਜ ਦੇ ਕੰਮ 'ਤੇ ਨਾਖੁਸ਼ੀ ਜ਼ਾਹਰ ਕੀਤੀ। ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੋ ਸੰਗਰੂਰ ਤੋਂ ਵਿਧਾਇਕ ਹਨ, ਨੇ ਆਪਣੇ ਸ਼ਹਿਰ ਦੀ ਉਦਹਾਰਨ ਦਿੰਦਿਆਂ ਕਿਹਾ ਕਿ ਕੰਪਨੀ ਵੱਲੋਂ ਕੰਮ ਨੇਪਰੇ ਨਾ ਚਾੜ੍ਹਨ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹਨ ਅਤੇ ਉਹ ਲੋਕਾਂ ਦੇ ਨੁਮਾਇੰਦੇ ਹੋਣ ਕਾਰਨ ਲੋਕ ਉਨ੍ਹਾਂ ਕੋਲ ਆਪਣਾ ਦੁੱਖ ਪ੍ਰਗਟਾਉਂਦੇ ਹਨ।

ਉਨ੍ਹਾਂ ਬੁੱਢਲਾਡਾ ਸ਼ਹਿਰ ਦੀ ਸਮੱਸਿਆ ਵੀ ਦੱਸੀ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਕੰਮ ਦੀ ਕੋਈ ਯੋਜਨਾ ਬਣਾਈ ਨਹੀਂ ਗਈ। ਵਿਧਾਇਕ ਸ੍ਰੀ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ ਵੋਟਾਂ ਮੌਕੇ ਸੀਵਰੇਜ ਦੀਆਂ ਸਬ ਪਾਈਪਾਂ ਵਿਛਾ ਦਿੱਤੀਆਂ ਜਦੋਂ ਕਿ ਮੁੱਖ ਲਾਈਨ ਪਾਈ ਹੀ ਨਹੀਂ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਲੋੜੀਂਦੀ ਮਸ਼ੀਨਰੀ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਠੇਕੇ ਲੈ ਕੇ ਕੰਮ ਕਰ ਰਹੀਆਂ ਕੰਪਨੀਆਂ ਦੀ ਨਾਲਾਇਕੀ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕੰਪਨੀਆਂ ਨੇ ਕੰਮ ਅਗਾਂਹ ਠੇਕੇਦਾਰਾਂ ਨੂੰ ਦੇ ਦਿੱਤਾ ਉਥੇ ਉਨ੍ਹਾਂ ਕੋਲ ਨਾ ਤਾਂ ਕੁਆਲਟੀ ਕੰਟਰੋਲ ਰੱਖਿਆ ਗਿਆ ਅਤੇ ਨਾ ਹੀ ਕੰਮ ਦਾ ਨਿਰੀਖਣ ਕੀਤਾ ਗਿਆ।

MeetingMeeting

ਫਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ ਕੰਪਨੀਆਂ ਆਪਣਾ ਵਾਧੂ ਮੁਨਾਫਾ ਕਮਾਉਣ ਵਾਸਤੇ ਘਟੀਆਂ ਕੁਆਲਟੀ ਦਾ ਸਸਤਾ ਸਮਾਨ ਵਰਤ ਰਹੀਆਂ ਹਨ ਉਥੇ ਕੰਮ ਲਈ ਲੋੜੀਂਦੇ ਠੇਕੇਦਾਰਾਂ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਕੋਲ ਠੇਕੇਦਾਰਾਂ ਦੀ ਘਾਟ ਹੈ ਤਾਂ ਘੱਟੋਂ-ਘੱਟ ਸਥਾਨਕ ਸ਼ਹਿਰ ਦੇ ਚੰਗੇ ਠੇਕੇਦਾਰਾਂ ਤੋਂ ਹੀ ਕੰਮ ਲਿਆ ਜਾਵੇ। ਵਿਧਾਇਕਾਂ ਵੱਲੋਂ ਪ੍ਰਗਟਾਏ ਖਦਸ਼ਿਆਂ ਉਪਰੰਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਕੱਲੇ-ਇਕੱਲੇ ਸ਼ਹਿਰ ਦੇ ਕੰਮ ਦੀ ਰਿਪੋਰਟ ਸਬੰਧੀ ਕੰਪਨੀ ਕੋਲੋਂ ਲਈ ਜਿਸ ਨੂੰ ਠੇਕਾ ਦਿੱਤਾ ਗਿਆ ਹੋਇਆ ਹੈ।

ਸ. ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਮੈਸਰਜ਼ ਸ਼ਾਹਪੂਰਜੀ ਪਾਲੂਨਜ਼ੀ ਲਿਮਟਿਡ, ਜੀ.ਡੀ.ਸੀ.ਐਲ. ਕ੍ਰਿਸ਼ਨਾ ਜੀਵੀ, ਤ੍ਰਿਵੈਨੀ ਇੰਜ. ਇੰਡਸਰੀਜ਼ ਤੇ ਮੈਸ. ਗਿਰਧਾਰੀ ਲਾਲ ਅੱਗਰਵਾਲ ਕੰਟਰੈਕਟਰਜ਼ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਇਹ ਕਤਈ ਬਰਦਾਸ਼ਤ ਨਹੀਂ ਕਰਨਗੇ ਕਿ ਲੋਕਾਂ ਦਾ ਪੈਸਾ ਅਜਾਈਂ ਜਾਵੇ। ਉਨ੍ਹਾਂ ਕੰਪਨੀ ਨੂੰ ਹਦਾਇਤ ਕੀਤੀ ਕਿ ਉਹ ਅੱਜ ਹੀ ਆਪਣੇ ਕੰਮ ਦਾ ਵੇਰਵਾ ਸੌਂਪਣ ਅਤੇ ਦੱਸਣ ਕਿ ਕਿਹੜਾ ਕੰਮ ਕਦੋਂ ਤੱਕ ਨੇਪਰੇ ਚੜ੍ਹ ਜਾਵੇਗਾ। ਉਹ ਵੀ ਦੱਸਣ ਕਿ ਕਿਹੜਾ ਕੰਮ ਕਿਹੜੇ ਠੇਕੇਦਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਕਿਹੜੀ ਸਮੱਗਰੀ ਵਰਤੀ ਜਾ ਰਹੀ ਹੈ ਅਤੇ ਕਿਹੜੀ ਮਸ਼ੀਨਰੀ ਉਨ੍ਹਾਂ ਕੋਲ ਉਪਲੱਬਧ ਹੈ।

MeetingMeeting

ਵਿਧਾਇਕਾਂ ਨੇ ਅੱਜ ਇਸ ਗੱਲ ਉਪਰ ਵੀ ਖਦਸ਼ੇ ਜ਼ਾਹਰ ਕੀਤੇ ਕਿ ਜਿੱਥੇ ਕੰਪਨੀ ਨੇ ਸਬ ਲੈਟਿੰਗ ਕਰ ਕੇ ਅੱਗੇ ਕੰਮ ਛੋਟੇ ਠੇਕੇਦਾਰਾਂ ਨੂੰ ਸੌਂਪ ਦਿੱਤਾ ਹੈ ਉਥੇ ਉਨ੍ਹਾਂ ਕੋਲ ਲੋੜੀਂਦੀ ਮਸ਼ੀਨਰੀ ਵੀ ਨਹੀਂ ਹੈ ਅਤੇ ਜਦੋਂ ਕਿ ਦੂਜੇ ਸ਼ਹਿਰ ਤੋਂ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕੰਮ ਕਈ-ਕਈ ਦਿਨ ਤੱਕ ਰੁਕਿਆ ਰਹਿੰਦਾ ਹੈ ਸ. ਸਿੱਧੂ ਨੇ ਕੰਪਨੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਕ ਮਹੀਨੇ ਬਾਅਦ ਉਹ ਖੁਦ ਸਾਰੇ ਸ਼ਹਿਰਾਂ ਦਾ ਦੌਰਾ ਕਰ ਕੇ ਇਸ ਦਾ ਮੁਲਾਂਕਣ ਕਰਨਗੇ ਅਤੇ ਜੇਕਰ ਕੋਈ ਖਾਮੀ ਪਾਈ ਗਈ ਤਾਂ ਨਾ ਸਿਰਫ ਉਹ ਕੰਪਨੀ ਨੂੰ ਬਲੈਕ ਲਿਸਟ ਕਰਵਾਉਣ ਦੀ ਸਿਫਾਰਸ਼ ਕਰਨਗੇ ਬਲਕਿ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਕੰਮ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ ਜੋ ਨਿਰੰਤਰ ਕੰਮ ਦਾ ਰਿਪੋਰਟ ਵਿਭਾਗ ਅਤੇ ਸਥਾਨਕ ਵਿਧਾਇਕਾਂ ਨੂੰ ਦੇਣਗੇ। ਸ. ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਜਿਨ੍ਹਾਂ ਕੰਪਨੀਆਂ ਨੂੰ ਸੀਵਰੇਜ ਦਾ ਕਰੋੜਾਂ ਦਾ ਕੰਮ ਸੌਂਪਿਆ ਗਿਆ ਉਸ ਵੇਲੇ ਕਈ ਖਾਮੀਆਂ ਰਹਿਣ ਕਾਰਨ ਅੱਜ ਵੀ ਕਈ ਸ਼ਹਿਰਾਂ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਕੰਮਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਈ ਅਹਿਮ ਕਦਮ ਚੁੱਕੇ ਗਏ

nnNavjot Singh Sidhu

ਜਿਨ੍ਹਾਂ ਵਿੱਚ ਜੇ.ਈ ਤੋਂ ਲੈ ਕੇ ਚੀਫ ਇੰਜਨੀਅਰ ਤੱਕ ਸਾਰੇ ਫੀਲਡ ਸਟਾਫ ਦੀ ਜੀਓ ਟੈਗਡ ਹਾਜ਼ਰੀ, ਮਜ਼ਦੂਰਾਂ ਦੇ ਕੰਮ, ਮਸ਼ੀਨਰੀ ਅਤੇ ਹੋਰ ਕੰਮਾਂ ਆਦਿ ਦੀ ਹਫਤਾਵਾਰੀ ਆਧਾਰ 'ਤੇ ਮਾਈਕਰੋ ਪਲਾਨਿੰਗ, ਆਨ ਲਾਈਨ ਇਜਾਜ਼ਤਾਂ, ਤੀਜੀ ਧਿਰ ਵੱਲੋਂ ਨਿਰੀਖਣ ਦੇ ਦੌਰਿਆਂ ਦੀ ਗਿਣਤੀ ਵਧਾਉਣੀ ਅਤੇ ਉਨ੍ਹਾਂ ਦੀਆਂ ਰਿਪੋਰ’ਟਾਂ ਦਾ ਆਨਲਾਈਨ ਨਿਰੀਖਣ, ਤੈਅ ਸਮੇਂ ਅੰਦਰ ਫੀਲਡ ਨਿਰੀਖਣ ਨਾ ਹੋਣ ਦੀ ਸੂਰਤ ਵਿੱਚ ਐਸ.ਐਮ.ਐਸ. ਆਧਾਰਿਤ ਨੋਟੀਫਿਕੇਸ਼ਨ, ਨਿਰਮਾਣ ਵਾਲੀ ਜਗ੍ਹਾਂ 'ਤੇ ਮਟੀਰੀਅਲ ਦੀ ਕੁਆਲਟੀ ਦੇਖਣ ਲਈ ਅਚਨਚੇਤੀ ਚੈਕਿੰਗ ਕਰਨੀ, ਜੀਓ ਟੈਗਟ ਰਾਹੀਂ ਤਸਵੀਰਾਂ ਤੇ ਵੀਡਿਓ ਰਾਹੀਂ ਰੋਜ਼ਾਨਾ ਨਿਰੀਖਣ ਕਰਨਾ, ਕੰਮ  ਦੀ ਬਿਲਿੰਗ ਲਈ ਆਨਲਾਈਨ ਐਪਲੀਕੇਸ਼ਨ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚੁੱਕੇ ਕਦਮਾਂ ਦੇ ਬਾਵਜੂਦ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਥਾਨਕ ਲੋਕ ਖੁਸ਼ ਨਹੀਂ ਜਿਸ ਕਾਰਨ ਉਹ ਆਖਰੀ ਵਾਰ ਤਾੜਨਾ ਕਰਦੇ ਹਨ ਕਿ ਜੇਕਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਨਹੀਂ ਹੋਇਆ ਤਾਂ ਉਹ ਸਖਤ ਕਾਰਵਾਈ ਕਰਨਗੇ। ਇਸ ਮੌਕੇ ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ, ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਵਿਧਾਇਕ ਮੁਹੰਮਦ ਸਦੀਕ, ਭਾਈ ਰਾਹੁਲ ਇੰਦਰ ਸਿੰਘ ਕੁੱਕੂ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ ਵੇਣੂ ਪ੍ਰਸਾਦ, ਪੀ.ਐਮ.ਆਈ.ਡੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਜੋਏ ਸ਼ਰਮਾ ਵੀ ਹਾਜ਼ਰ ਸਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement