
ਸਥਾਨਕ ਸਰਕਾਰਾਂ, ਸਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਸਿੱਧੂ ਦਾ ਤਿੱਖੀ ਬਿਆਨਬਾਜ਼ੀ ਕਰ ਕੇ ਲੋਕਾਂ ਦੇ ਹੱਕ ਵਿਚ ਨਿਰਤਨਾ ਸੱਭ ਨੂੰ ਚੰਗਾ...........
ਚੰਡੀਗੜ੍ਹ : ਸਥਾਨਕ ਸਰਕਾਰਾਂ, ਸਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਸਿੱਧੂ ਦਾ ਤਿੱਖੀ ਬਿਆਨਬਾਜ਼ੀ ਕਰ ਕੇ ਲੋਕਾਂ ਦੇ ਹੱਕ ਵਿਚ ਨਿਰਤਨਾ ਸੱਭ ਨੂੰ ਚੰਗਾ ਲਗਦਾ ਰਿਹਾ ਹੈ ਪਰ ਉਨ੍ਹਾਂ ਦੀ ਵਿਵਾਦਤ ਸ਼ਬਦਾਵਲੀ 'ਤੇ ਸ਼ੁਰੂ ਤੋਂ ਹੀ ਸਵਾਲ ਉਠਦੇ ਰਹੇ ਹਨ। ਸਿਆਸੀ ਭਾਸ਼ਨ ਹੋਵੇ ਜਾਂ ਲਾਫ਼ਟਰ ਸ਼ੋਅ ਦੀ ਸ਼ੇਅਰੋ-ਸ਼ਾਇਰੀ, ਸਰੋਤੇ ਮੌਕੇ 'ਤੇ ਜ਼ਰੂਰ ਖਿੜ ਉਠਦੇ ਹਨ ਪਰ ਉਨ੍ਹਾਂ ਦਾ ਗੰਭੀਰ ਸਿਆਸਤਦਾਨ ਵਾਲਾ ਅਕਸ ਬਣਨੋਂ ਵੀ ਰਹਿ ਜਾਂਦਾ ਹੈ। ਬੀਤੇ ਦਿਨੀਂ ਰੇਤ ਮਾਫ਼ੀਆ, ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਜਾਂ ਹੋਰ ਭਖਦੇ ਮਸਲਿਆਂ ਬਾਰੇ ਉਨ੍ਹਾਂ ਨੇ ਤਿੱਖੇ ਬਿਆਨਾਂ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ
ਫ਼ਰਮਾਇਆ ਕਿ ਪੰਜਾਬ ਨੂੰ ਕੁੱਤਿਆਂ ਹਵਾਲੇ ਕਰ ਕੇ ਛੱਡਿਆ ਨਹੀਂ ਜਾ ਸਕਦਾ। ਇਸ ਇਕ ਫ਼ਿਕਰੇ ਨੇ ਸਿਆਸਤ ਵਿਚ ਭੁਚਾਲ ਲੈ ਆਂਦਾ ਹੈ। ਰਾਜਨੀਤਕ ਪਾਰਟੀਆਂ ਦੇ ਜ਼ਿਆਦਾਤਰ ਨੇਤਾ, ਉਨ੍ਹਾਂ ਦੇ ਪੰਜਾਬੀਆਂ ਲਈ ਲਏ ਸਟੈਂਡ ਦੇ ਸਮਰਥਕ ਹਨ ਪਰ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਉਨ੍ਹਾਂ ਦੇ ਸੰਘ ਤੋਂ ਹੇਠਾਂ ਨਹੀਂ ਉਤਰ ਰਹੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੁਹਰਾਇਆ ਹੈ ਕਿ ਸਿੱਧੂ ਇਹ ਸਪੱਸ਼ਟ ਕਰਨ ਕਿ ਕੁੱਤੇ ਸ਼ਬਦ ਕਿਨ੍ਹਾਂ ਲਈ ਵਰਤਿਆ ਗਿਆ ਹੈ? ਉਂਜ ਬਾਜਵਾ ਨੇ ਬੀਤੇ ਕਲ ਤਿੱਖਾ ਪ੍ਰਤੀਕਰਮ ਦੇਣ ਦੇ ਦੂਜੇ ਦਿਨ ਅੱਜ ਸੁਰ ਨਰਮ ਕਰਦਿਆਂ ਕਿਹਾ ਕਿ ਮਾਮਲਾ ਟੀਮ ਦੇ
Tripat Rajinder Singh Bajwa
ਲੀਡਰ ਕੈਪਟਨ ਅਮਰਿੰਦਰ ਸਿੰਘ 'ਤੇ ਛੱਡ ਦਿਤਾ ਗਿਆ ਹੈ। ਸ਼੍ਰੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਦ ਸਿੱਧੂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਬਾਰੇ ਅਜਿਹੇ ਸ਼ਬਦ ਵਰਤਦੇ ਸਨ ਤਾਂ ਕਾਂਗਰਸੀ ਹੁਬਦੇ ਨਹੀਂ ਸਨ ਥਕਦੇ ਅਤੇ ਕਲ ਜਦ ਕਾਂਗਰਸੀਆਂ ਨੂੰ ਅਜਿਹਾ ਸੁਣਨ ਨੂੰ ਮਿਲਿਆਂ ਹੈ ਤਾਂ ਉਨ੍ਹਾਂ ਤੋਂ ਜਰਿਆ ਨਹੀਂ ਗਿਆ। ਡਾ. ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਦੇ ਰੁਤਬੇ 'ਤੇ ਹੁੰਦਿਆਂ ਕਿਸੇ ਨੂੰ ਵੀ ਗ਼ੈਰ ਸੰਵਿਧਾਨਕ ਭਾਸ਼ਾ ਸੋਭਦੀ ਨਹੀਂ। ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰਦਿਆਂ ਸਿਰਫ਼ ਇੰਨਾ
Daljit Singh Cheema
ਕਿਹਾ ਕਿ ਉਹ ਸਿੱਧੂ ਅਤੇ ਅਕਾਲੀਆਂ ਦੀ ਲੜਾਈ ਵਿਚ ਬੇਲੋੜਾ ਫਸਣਾ ਨਹੀਂ ਚਾਹੁੰਦੇ। ਖੱਬੇ ਪੱਖੀ ਨੇਤਾ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਸਿੱਧੂ ਨੂੰ ਪੰਜਾਬੀਆਂ ਦਾ ਦਰਦ ਹੈ ਪਰ ਉਹ ਗ਼ੈਰ ਸੰਵਿਧਾਨਕ ਸ਼ਬਦਾਵਲੀ ਵਰਤ ਕੇ ਜਿੱਤੀ ਹੋਈ ਜੰਗ ਹਾਰ ਗਏ ਹਨ। ਉਨ੍ਹਾਂ ਸਿੱਧੂ ਨੂੰ ਸੰਵਿਧਾਨਕ ਭਾਸ਼ਾ ਵਰਤਣ ਦੀ ਸਲਾਹ ਦਿਤੀ ਹੈ। ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਇਕ ਨਜ਼ਦੀਕੀ ਜੋ ਮੀਡੀਆ ਨਾਲ ਗੱਲਬਾਤ ਕਰਨ ਸਮੇਂ ਹਾਜ਼ਰ ਸਨ, ਨੇ ਦਾਅਵਾ ਕੀਤਾ ਹੈ ਕਿ ਸਿੱਧੂ ਨੇ ਇਕ ਅੰਗਰੇਜ਼ੀ ਅਖਾਣ ਵਰਤੀ ਸੀ ਜਿਸ ਰਾਹੀਂ ਉਹ ਕਹਿਣਾ ਚਾਹ ਰਹੇ ਸਨ ਕਿ ਪੰਜਾਬ ਨੂੰ ਲਾਵਾਰਸ ਨਹੀਂ ਛਡਿਆ ਜਾ ਸਕਦਾ ਪਰ ਪੱਤਰਕਾਰਾਂ ਨੇ ਕੁੱਤਾ ਸ਼ਬਦ ਵਰਤ ਕੇ ਵਿਵਾਦ ਪੈਦਾ ਕਰ ਦਿਤਾ ਹੈ।