
ਬਹਾਦਰੀ ਲਈ ਮਹਾਵੀਰ ਚੱਕਰ ਅਤੇ ਵਿਕਟੋਰੀਆ ਕਰਾਸ ਐਵਾਰਡ ਹਾਸਿਲ ਕਰਨ ਵਾਲੇ ਪੰਜਾਬ ਦੇ ਮਾਨਸਾ ਦੇ ਨਾਇਬ ਸੂਬੇਦਾਰ ਨੰਦ ਸਿੰਘ ਦੀ ਸ਼ਹੀਦੀ
ਬਠਿੰਡਾ, ਬਹਾਦਰੀ ਲਈ ਮਹਾਵੀਰ ਚੱਕਰ ਅਤੇ ਵਿਕਟੋਰੀਆ ਕਰਾਸ ਐਵਾਰਡ ਹਾਸਿਲ ਕਰਨ ਵਾਲੇ ਪੰਜਾਬ ਦੇ ਮਾਨਸਾ ਦੇ ਨਾਇਬ ਸੂਬੇਦਾਰ ਨੰਦ ਸਿੰਘ ਦੀ ਸ਼ਹੀਦੀ ਦੇ 70 ਸਾਲ ਪੂਰੇ ਹੋਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਦ ਲਈ ਦੋ ਤੋਪਾਂ ਸਥਾਪਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪਿਛਲੇ ਐਤਵਾਰ ਦੀ ਸ਼ਾਮ ਦੋਵੇਂ ਤੋਪਾਂ ਨੂੰ ਲੋਕਾਂ ਦੇ ਦੇਖਣ ਲਈ ਚੌਕ ਉੱਤੇ ਸਥਾਪਤ ਕਰ ਦਿੱਤਾ ਗਿਆ।
Naib Subedar Nand Singh
ਆਜ਼ਾਦੀ ਦਿਹਾੜੇ ਦੇ ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਯਾਦ ਵਿਚ ਸ਼ਹੀਦ ਨੰਦ ਸਿੰਘ ਚੌਕ 'ਤੇ ਲਗਾਈਆਂ ਤੋਪਾਂ ਉੱਤੇ ਉਨ੍ਹਾਂ ਦੀ ਬੇਟੀ ਅਮਰਜੀਤ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਅਤੇ ਸਰਕਾਰ ਨੂੰ ਪ੍ਰਤੀ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਰਾਜ ਸਰਕਾਰ ਨੇ ਉਨ੍ਹਾਂ ਦੇ ਪਰਵਾਰ ਅਤੇ ਪਿੰਡ ਨੂੰ ਭੁਲਾ ਦਿੱਤਾ ਸੀ। ਦੱਸ ਦਈਏ ਕਿ ਅਮਰਜੀਤ ਨਾਇਬ ਸੂਬੇਦਾਰ ਨੰਦ ਸਿੰਘ ਦੀ ਇਕੱਲੀ ਔਲਾਦ ਹੈ।
Naib Subedar Nand Singh
ਉਨ੍ਹਾਂ ਦੀ ਪਤਨੀ ਦੀ 2001 ਵਿਚ ਮੌਤ ਹੋ ਚੁੱਕੀ ਹੈ। ਮਾਨਸਾ ਦੇ ਬਰੇਟਾ ਦੇ ਕੋਲ ਪਿੰਡ ਬਹਾਦੁਰਪੁਰ ਦੇ ਰਹਿਣ ਵਾਲੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਨਾਇਬ ਸੂਬੇਦਾਰ ਨੰਦ ਸਿੰਘ ਨੂੰ ਦੂੱਜੇ ਵਿਸ਼ਵ ਯੁੱਧ ਵਿਚ ਜਪਾਨੀਆਂ ਦੇ ਖਿਲਾਫ ਬਹਾਦਰੀ ਦਿਖਾਉਂਦੇ ਹੋਏ ਉੱਚ ਮਿਲਟਰੀ ਅਵਾਰਡ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਸ ਦਈਏ ਕਿ ਉਹ 12 ਦਸੰਬਰ 1947 ਨੂੰ ਪਾਕਿਸਤਾਨ ਦੇ ਨਾਲ ਲੜਾਈ ਲੜਦੇ ਲੜਦੇ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਬਹਾਦਰ ਫੌਜੀ ਦੇ ਪਿਤਾ ਨੂੰ ਉਨ੍ਹਾਂ ਦੀ ਬਹਾਦਰੀ ਲਈ 60 ਏਕਡ਼ ਜ਼ਮੀਨ ਮਾਣ ਵੱਜੋਂ ਦਿੱਤੀ ਗਈ ਸੀ।
Naib Subedar Nand Singh
ਸਰਕਾਰ ਵੱਲੋਂ ਬਠਿੰਡੇ ਦੇ ਪੁਰਾਣੇ ਬਸ ਸਟੈਂਡ ਅਤੇ ਸੜਕ ਦਾ ਨਾਮ ਨੰਦ ਸਿੰਘ ਰੱਖਿਆ ਗਿਆ ਹੈ ਅਤੇ ਇਸ ਚੌਂਕ ਦਾ ਨਾਮ ਨੰਦ ਸਿੰਘ ਚੌਂਕ ਰੱਖਿਆ ਗਿਆ ਹੈ। ਉਨ੍ਹਾਂ ਦੀ ਯਾਦ ਵਿਚ ਬੁੱਤ ਵੀ ਸਥਾਪਤ ਕੀਤਾ ਗਿਆ ਹੈ ਜੋ ਕਿ ਬਹਾਦਰ ਫੌਜੀ ਨੰਦ ਸਿੰਘ ਦੀ ਸ਼ਹੀਦੀ ਨੂੰ ਸਭ ਦੇ ਦਿਲਾਂ ਵਿਚ ਹਮੇਸ਼ਾ ਜਿਉਂਦਾ ਰੱਖੇਗਾ।