
ਜੇ 16 ਨੂੰ ਹਾਂ ਪੱਖੀ ਜਵਾਬ ਨਾ ਮਿਲਿਆ ਤਾਂ ਮੁੱਖ ਮੰਤਰੀ ਪੰਜਾਬ ਨੂੰ ਕਾਲੀਆ ਝੰਡੀਆ ਦਿਖਾ ਕੇ ਘੇਰਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਵੇਗੀ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ):- ਅੱਜ ਹੋਈ ਪ੍ਰੈਸ ਕਾਨਫਰੰਸ ਵਿਚ ਕੱਚੇ ਅਧਿਆਪਕ ਯੂਨੀਅਨ ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਭਰ ਵਿਚ 13000 ਦੇ ਤਕਰੀਬਨ ਕੱਚੇ ਅਧਿਆਪਕ ਹਨ ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾ ਵਿਚ ਪੜ੍ਹਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਖ਼ੁਦ ਉਹਨਾਂ ਦੇ ਧਰਨੇ ਵਿਚ ਆਏ ਤੇ ਵਾਅਦਾ ਕੀਤਾ ਕਿ ਉਨਾਂ ਦੀ ਸਰਕਾਰ ਬਣਨ 'ਤੇ “ਕੱਚੇ ਅਧਿਆਪਕ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਵਿਚ ਪਹਿਲ ਦੇ ਅਧਾਰ 'ਤੇ ਪੱਕਾ ਕੀਤਾ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ।
ਸਾਢੇ ਚਾਰ ਸਾਲ ਬੀਤ ਗਏ ਹਨ। ਹੁਣ ਸਾਡੇ ਸਾਥੀ ਸਿੱਖਿਆ ਬੋਰਡ ਦੀ ਛੱਤ 'ਤੇ ਬੈਠੇ ਹਨ ਤੇ ਅੱਧੇ ਸਾਥੀ ਪਿਛਲੇ 56 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਕੱਚੇ ਅਧਿਆਪਕਾ ਨੇ ਦੱਸਿਆ ਕਿ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਸਮੂਹ ਕੱਚੇ ਅਧਿਆਪਕ 15 ਅਗਸਤ ਨੂੰ ਅੰਮ੍ਰਿਤਸਰ ਜਿਲ੍ਹੇ ਵਿਚ ਰੋਸ ਮਾਰਚ ਕਰਨਗੇ ਤੇ ਜੇਕਰ ਕੈਬਨਿਟ ਮੀਟਿੰਗ ਵਿਚ 16 ਤਰੀਕ ਨੂੰ 8343 ਪੋਸਟ ਨੂੰ ਵਿਭਾਗੀ ਨਾ ਬਣਾਇਆ ਤੇ ਜੋ ਅਧਿਆਪਕ ਪਾਲਿਸੀ ਅਧੀਨ ਆਉਦੇ ਹਨ ਉਹਨਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਸਮੂਹ ਅਧਿਆਪਕਾਂ ਵੱਲੋ ਇਹ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇ 16 ਨੂੰ ਹਾਂ ਪੱਖੀ ਜਵਾਬ ਨਾ ਮਿਲਿਆ ਤਾਂ ਮੁੱਖ ਮੰਤਰੀ ਪੰਜਾਬ ਨੂੰ ਕਾਲੀਆ ਝੰਡੀਆ ਦਿਖਾ ਕੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਘੇਰਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਵੇਗੀ। ਇਸ ਮੌਕੇ ਤੇ ਅਜਮੇਰ ਸਿੰਘ ਔਲਖ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ, ਜਲੰਧਰ, ਸਤਿੰਦਰ ਕੰਗ, ਸੰਦੀਪ ਸਿੰਘ ਬਾਜਵਾ, ਮਨੀਸ਼ ਰਾਜਬੀਰ ਸਿੰਘ ਦੀਪਕ, ਨਵਦੀਪ ਭਗਤ, ਭੁਪਿੰਦਰ ਗਿੱਲ, ਸਤਰ ਅਭਾ ਸਿੰਘ, ਰਜਨੀ ਗੁਰਸੇਵ ਸਿੰਘ, ਸ਼ਮਸ਼ੇਰ ਸਿੰਘ ਜੀਤੀ ਸ਼ਰਮਾ, ਰਿਤੂ ਸ਼ਰਮਾ, ਆਸ਼ਵਿੰਦਰ ਕੌਰ, ਗੁਰਜੀਤ ਕੌਰ ਸਦਰ ਸਿੰਘ, ਹਰਪ੍ਰੀਤ ਕੌਰ, ਰਜਿੰਦਰ ਸਿੰਘ, ਦਿਨ ਸਤਨਾਮ ਸਿੰਘ, ਵਿਅਲਜੀਤ ਸਿੰਘ ਆਦ ਮੌਜੂਦ ਸਨ।