
ਲੁਟੇਰਿਆਂ ਨੇ ਅੰਗਰੇਜ ਸਿੰਘ ਦਾ ਮੋਬਾਈਲ ਵੀ ਖੋਹਿਆ
ਤਰਨਤਾਰਨ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਡੇਰਾ ਸਾਹਿਬ ਨੇੜੇ ਕਾਰ ਸਵਾਰ ਵਿਅਕਤੀਆਂ ਨੇ 3 ਸਾਲਾ ਮਾਸੂਮ ਨੂੰ ਅਗਵਾ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਰਾਤ ਕਰੀਬ 8 ਵਜੇ ਇਹ ਬੱਚਾ ਅਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਜੰਗਲਾਂ ਵਿਚ 100 ਸਾਲਾਂ ਦੀ ਸੱਭ ਤੋਂ ਭਿਆਨਕ ਅੱਗ; ਹੁਣ ਤਕ 93 ਮੌਤਾਂ
ਦਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਵਾਸੀ ਰੈਸੀਆਣਾ ਅਪਣੇ ਬੱਚੇ ਗੁਰਸੇਵਕ ਸਿੰਘ ਨਾਲ ਕਿਸੇ ਰਿਸ਼ਤੇਦਾਰੀ ਵਿਚ ਚੋਹਲਾ ਸਾਹਿਬ ਵੱਲ ਜਾ ਰਿਹਾ ਸੀ। ਰਸਤੇ ਵਿਚ ਪਿੰਡ ਡੇਰਾ ਸਾਹਿਬ ਕੋਲ ਪਿਛੋਂ ਆ ਰਹੇ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਨੂੰ ਰੋਕ ਕੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਜਾਂਦੇ ਹੋਏ ਉਸ ਦੇ ਤਿੰਨ ਸਾਲਾ ਬੱਚੇ ਗੁਰਸੇਵਕ ਸਿੰਘ ਨੂੰ ਵੀ ਅਗਵਾ ਕਰਕੇ ਨਾਲ ਲੈ ਗਏ।
ਇਹ ਵੀ ਪੜ੍ਹੋ: ਮੈਡੀਕਲ ਸਟੋਰ ਦੇ ਮਾਲਕ ਦਾ ਕਤਲ; ਦੁਕਾਨ ਅੰਦਰ ਦਾਖਲ ਹੋ ਕੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
ਬੱਚੇ ਦੇ ਅਗਵਾ ਹੋਣ ਕਾਰਨ ਉਸ ਦਾ ਪ੍ਰਵਾਰ ਵੀ ਕਾਫੀ ਪਰੇਸ਼ਾਨ ਹੈ। ਗੁਰਸੇਵਕ ਸਿੰਘ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਦਦ ਦੀ ਅਪੀਲ ਵੀ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਰਵੀਸੇ਼ਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ. ਵਿਨੋਦ ਸ਼ਰਮਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਰਸਤੇ ਵਿਚ ਵੱਖ ਥਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ।