
ਬਿਹਤਰ ਸਥਿਤੀ ਵਿਚ ਮਹਾਰਾਸ਼ਟਰ, ਤੇਲੰਗਾਨਾ ਅਤੇ ਛੱਤੀਸਗੜ੍ਹ
ਨਵੀਂ ਦਿੱਲੀ: ਸੂਬਿਆਂ ਦੀ ਵਿੱਤੀ ਹਾਲਤ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਰੀਪੋਰਟ ਮੁਤਾਬਕ ਪੰਜਾਬ ਵੀ ਆਰਥਕ ਪੱਖੋਂ ਪਛੜੇ ਸੂਬਿਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਦਰਅਸਲ ਡਾਇਚੇ ਬੈਂਕ ਇੰਡੀਆ ਦੇ ਮੁੱਖ ਅਰਥਸ਼ਾਸਤਰੀ ਕੌਸ਼ਿਕ ਦਾਸ ਵਲੋਂ 17 ਪ੍ਰਮੁੱਖ ਸੂਬਿਆਂ ਦੀ ਵਿੱਤੀ ਸਿਹਤ 'ਤੇ ਤਿਆਰ ਕੀਤੀ ਗਈ ਰੀਪੋਰਟ ਅਨੁਸਾਰ ਵਿੱਤੀ ਸਾਲ 2023-24 ਦੇ ਪਹਿਲੇ ਬਜਟ ਅਨੁਮਾਨਾਂ ਦੇ ਆਧਾਰ 'ਤੇ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਤੇਲੰਗਾਨਾ ਚੋਟੀ ਦੇ ਤਿੰਨ ਸੂਬਿਆਂ ਵਿਚ ਸ਼ਾਮਲ ਹਨ, ਜਦਕਿ ਪੱਛਮੀ ਬੰਗਾਲ, ਪੰਜਾਬ ਅਤੇ ਕੇਰਲ ਸੱਭ ਤੋਂ ਹੇਠਲੇ ਤਿੰਨ ਸਥਾਨਾਂ 'ਤੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਦੂਜੇ ਪਾਸੇ, ਵਿੱਤੀ ਸਾਲ 2022-23 ਲਈ ਸੋਧੇ ਬਜਟ ਅਨੁਮਾਨਾਂ ਦੇ ਆਧਾਰ 'ਤੇ ਮਹਾਰਾਸ਼ਟਰ ਰੈਂਕਿੰਗ 'ਚ ਸਿਖਰ 'ਤੇ ਹੈ। ਇਸ ਤੋਂ ਬਾਅਦ ਛੱਤੀਸਗੜ੍ਹ, ਉੜੀਸਾ, ਤੇਲੰਗਾਨਾ ਅਤੇ ਝਾਰਖੰਡ ਦਾ ਨੰਬਰ ਆਉਂਦਾ ਹੈ। ਇਸ ਦੌਰਾਨ ਪੱਛਮੀ ਬੰਗਾਲ ਦਾ ਪ੍ਰਦਰਸ਼ਨ ਸੱਭ ਤੋਂ ਖ਼ਰਾਬ ਰਿਹਾ, ਇਸ ਤੋਂ ਬਾਅਦ ਪੰਜਾਬ, ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਕੇਰਲ ਸੱਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ 5 ਸੂਬਿਆਂ 'ਚੋਂ ਬਾਹਰ ਰਿਹਾ।
ਇਹ ਵੀ ਪੜ੍ਹੋ: ਅਮਰੀਕਾ: ਪੱਛਮੀ ਪੈਨਸਿਲਵੇਨੀਆ ’ਚ ਧਮਾਕੇ ਕਾਰਨ ਬੱਚੇ ਸਣੇ 5 ਲੋਕਾਂ ਦੀ ਮੌਤ
ਆਂਧਰਾ ਪ੍ਰਦੇਸ਼ ਦੀ ਰੈਂਕਿੰਗ ਵਿੱਤੀ ਸਾਲ 2021-22 ਵਿਚ 8ਵੇਂ ਸਥਾਨ ਤੋਂ ਡਿੱਗ ਕੇ ਵਿੱਤੀ ਸਾਲ 2022-23 ਵਿਚ 11ਵੇਂ ਸਥਾਨ 'ਤੇ ਆ ਗਈ ਹੈ। ਗੁਜਰਾਤ 5ਵੇਂ ਤੋਂ 7ਵੇਂ ਸਥਾਨ 'ਤੇ ਖਿਸਕ ਗਿਆ ਹੈ। 17 ਸੂਬਿਆਂ ਦੀ ਵਿੱਤੀ ਸਥਿਤੀ 'ਤੇ ਅਧਾਰਤ ਰੀਪੋਰਟ ਚਾਰ ਮੁੱਖ ਵਿੱਤੀ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆ ਤਿਆਰ ਕੀਤੀ ਗਈ ਹੈ - ਵਿੱਤੀ ਘਾਟਾ, ਅਪਣਾ ਟੈਕਸ ਮਾਲੀਆ, ਸੂਬੇ ਦੇ ਕਰਜ਼ੇ ਦਾ ਪੱਧਰ ਅਤੇ ਮਾਲੀਆ ਪ੍ਰਾਪਤੀਆਂ ਦੇ ਵਿਰੁਧ ਵਿਆਜ ਭੁਗਤਾਨ।
ਇਹ ਵੀ ਪੜ੍ਹੋ: iPhone ਦੇ SOS ਫੀਚਰ ਨੇ ਬਚਾਈ 10 ਲਾਪਤਾ ਹਾਈਕਰਾਂ ਦੀ ਜਾਨ, ਪੜ੍ਹੋ ਕਿਵੇਂ ਮਦਦ ਕਰਦਾ ਹੈ ਇਹ ਨਵਾਂ ਫੀਚਰ
ਹਾਲਾਂਕਿ ਖੇਤੀ ਕਰਜ਼ਾ ਮੁਆਫੀ, ਬਿਜਲੀ ਖੇਤਰ ਦੇ ਕਰਜ਼ੇ ਦੇ ਪੁਨਰਗਠਨ, ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਅਤੇ ਹੋਰ ਰਾਜ-ਵਿਸ਼ੇਸ਼ ਕਾਰਕਾਂ ਦੇ ਅਨੁਕੂਲ ਹੋਣ ਦੀਆਂ ਮੰਗਾਂ ਨੇ ਇਹਨਾਂ ਵਿਚੋਂ ਕੁੱਝ ਸੂਬਿਆਂ ਦੀ ਵਿੱਤੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।