ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਨੇ ਕਈ ਪਿੰਡ
Published : Aug 14, 2023, 3:51 pm IST
Updated : Aug 14, 2023, 3:54 pm IST
SHARE ARTICLE
Many villages without basic facilities Even after 76 years of independence
Many villages without basic facilities Even after 76 years of independence

ਜਾਨ ਨੂੰ ਖਤਰੇ 'ਚ ਪਾ ਕੇ ਬੇੜੀ ਰਾਹੀਂ ਪਾਰ ਕਰਦੇ ਨੇ ਦਰਿਆ

 

ਗੁਰਦਾਸਪੁਰ (ਕਮਲਜੀਤ ਕੌਰ/ ਨਿਤਿਨ ਲੂਥਰਾ)  :  ਆਜ਼ਾਦੀ ਦੇ 76 ਸਾਲਾਂ ਵਿਚ ਜਿਥੇ ਭਾਰਤ ਦੁਨੀਆਂ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚ ਸ਼ੁਮਾਰ ਹੋ ਗਿਆ ਹੈ ਉਥੇ ਹੀ ਕਈ ਪਿੰਡ ਅਜਿਹੇ ਹਨ ਜੋ ਅੱਜ ਤਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ ਨਾਲ ਲੱਗਦੇ 7 ਪਿੰਡਾਂ ਦੇ ਲੋਕ ਅੱਜ ਵੀ ਬੇੜੀਆਂ ਰਾਹੀਆਂ ਦਰਿਆ ਪਾਰ ਕਰ ਕੇ ਅਪਣੇ ਕੰਮਾਂ ’ਤੇ ਜਾਂਦੇ ਹਨ। ਇਕ ਪਾਸੇ ਉੱਝ ਅਤੇ ਦੂਜੇ ਪਾਸੇ ਰਾਵੀ ਦਰਿਆ ਹੈ। ਜਦੋਂ ਇਸ ਦਰਿਆ ਵਿਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਨ੍ਹਾਂ ਪਿੰਡਾਂ ਦਾ ਦੇਸ਼ ਨਾਲੋਂ ਹੀ ਸੰਪਰਕ ਟੁੱਟ ਜਾਂਦਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ 

ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ, “ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਅਸੀਂ ਤਾਂ ਗੁਲਾਮ ਹਾਂ। ਕਈ ਵਾਰ ਰੌਲਾ ਪੈਂਦਾ ਹੈ ਕਿ ਇਥੇ ਜਲਦ ਪੁਲ ਬਣ ਜਾਵੇਗਾ ਪਰ 76 ਸਾਲਾਂ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਗਈਆਂ, ਹਾਲਾਤ ਜਿਉਂ ਦੇ ਤਿਉਂ ਹਨ। ਜੇਕਰ ਕੋਈ ਬਿਮਾਰ ਵੀ ਹੋ ਜਾਂਦਾ ਤਾਂ ਉਸ ਦਾ ਰੱਬ ਹੀ ਆਸਰਾ ਹੁੰਦਾ ਹੈ। ਦਰਿਆ ਤੋਂ ਆਰ-ਪਾਰ ਜਾਣ ਲਈ ਬੇੜੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ, ਇਸ ਦੌਰਾਨ ਜਾਨ ਨੂੰ ਵੀ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ”।

ਇਹ ਵੀ ਪੜ੍ਹੋ: ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਥੋਕ ਮਹਿੰਗਾਈ ਦਰ ’ਚ ਤਿੱਖਾ ਵਾਧਾ 

ਇਕ ਹੋਰ ਬਜ਼ੁਰਗ ਨੇ ਦਸਿਆ ਕਿ ਜਦੋਂ ਦਰਿਆ ਵਿਚ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਵਿਦਿਆਰਥੀ ਅਤੇ ਨੌਕਰੀਪੇਸ਼ਾ ਲੋਕ ਦਰਿਆ ਤੋਂ ਪਾਰ ਹੀ ਰਹਿੰਦੇ ਹਨ। ਹਾਲਾਤ ਇਹ ਹਨ ਕਿ ਘਰੋਂ ਜਾਂਦੇ ਵਿਅਕਤੀ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਵਾਪਸ ਕਦੋਂ ਆਵੇਗਾ ਕਿਉਂਕਿ ਬੇੜੀ 12 ਘੰਟੇ ਚੱਲਦੀ ਹੈ। ਇਸ ਬੇੜੀ ਨੂੰ ਚਲਾਉਣ ਲਈ ਹਰ ਵੇਲੇ 8 ਨੌਜੁਆਨ ਇਥੇ ਮੌਜੂਦ ਹੁੰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਸਿਆਸੀ ਪਾਰਟੀਆਂ ਪੁਲ ਬਣਾਉਣ ਦੇ ਵਾਅਦੇ ਕਰ ਕੇ ਜਾਂਦੀਆਂ ਹਨ ਪਰ ਵੋਟਾਂ ਤੋਂ ਬਾਅਦ ਕਿਸੇ ਨੇ ਵੀ ਸਾਰ ਨਹੀਂ ਲਈ।   

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement