ਯੂਨਾਈਟਿਡ ਸਿੱਖ ਮਿਸ਼ਨ ਨੇ ਕਰਤਾਰਪੁਰ ਦੇ ਲਾਂਘੇ ਲਈ 108 ਕਰੋੜ ਰੁਪਏ ਦੀ ਜ਼ਿੰਮੇਵਾਰੀ ਚੁੱਕੀ
Published : Sep 14, 2018, 1:05 pm IST
Updated : Sep 14, 2018, 1:05 pm IST
SHARE ARTICLE
United Sikh mission took responsibility of Rs 108 crore for Kartarpur corridor
United Sikh mission took responsibility of Rs 108 crore for Kartarpur corridor

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਦਾ ਚੁੱਕਣ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਹਾਂ-ਪੱਖੀ ਇਸ਼ਾਰਾ ਮਿਲਣ ਉਪਰੰਤ.........

ਚੰਡੀਗੜ੍ਹ :  ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਦਾ ਚੁੱਕਣ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਹਾਂ-ਪੱਖੀ ਇਸ਼ਾਰਾ ਮਿਲਣ ਉਪਰੰਤ, ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ, 3-4 ਕਿਲੋਮੀਟਰ ਦਾ ਲਾਂਘਾ ਤਿਆਰ ਕਰਨ ਵਾਸਤੇ ਅਮਰੀਕਾ ਸਥਿਤ ਯੂਨਾਈਟਿਡ ਸਿੱਖ ਮਿਸ਼ਨ ਨੇ ਜਿੰਮੇਵਾਰੀ ਲਈ ਹੈ। ਮਿਸ਼ਨ ਵਲੋਂ ਤਿਆਰ ਪ੍ਰਾਜੈਕਟ ਰੀਪੋਰਟ ਮੁਤਾਬਕ ਵਿਦੇਸ਼ਾਂ ਦੀ ਸਿੱਖ ਸੰਗਤ ਨੇ 180 ਲੱਖ ਡਾਲਰ ਯਾਨੀ 108 ਕਰੋੜ ਰੁਪਏ, ਦਾਨ ਤੇ ਦਸਵੰਧ ਦੇ ਰੂਪ 'ਚ ਇਕੱਠੇ ਕਰਨ ਦਾ ਅਹਿਦ ਲਿਆ ਹੈ।

ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਸਿੱਖ ਮਿਸ਼ਨ ਦੇ ਭਾਰਤ 'ਚ ਕੋ-ਆਰਡੀਨੇਟਰ ਅਮਰਜੀਤ ਸਿੰਘ ਟਿੱਕਾ ਨੇ ਦਸਿਆ ਕਿ 7 ਸਾਲ ਪਹਿਲਾਂ ਵੀ ਇੰਜੀਨੀਅਰਾਂ ਤੇ ਆਰਕੀਟੈਕਟਾਂ ਨੇ ਕੇਂਦਰ ਸਰਕਾਰ ਨੂੰ ਰੀਪੋਰਟ ਤੇ ਨਕਸ਼ਾ ਭੇਜਿਆ ਸੀ, ਹੁਣ ਫਿਰ ਪਹੁੰਚ ਕੀਤੀ ਅਤੇ ਦਸਿਆ ਕਿ ਕਿਵੇਂ ਇਸ ਧਾਰਮਕ ਤੇ ਅਮਨ ਦੇ ਮਾਰਗ ਦੀ ਉਸਾਰੀ ਦੌਰਾਨ, ਦੋਵੇਂ-ਪਾਸੀਂ, ਪਾਰਕਿੰਗ ਦੀ ਜਗ੍ਹਾ, ਪੁਲ, ਸਵਾਗਤੀ ਕਮਰੇ ਅਤੇ ਗੁਰਦਵਾਰੇ ਦੇ ਦਰਸ਼ਨਾਂ ਦੇ ਇੰਤਜਾਮ ਕੀਤੇ ਜਾਣੇ ਹਨ। ਜ਼ਿਕਰਯੋਗ ਹੈ ਕਿ 2010 'ਚ ਅਕਾਲੀ-ਬੀਜੇਪੀ ਸਰਕਾਰ ਵੇਲੇ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ, ਕੇਂਦਰ ਸਰਕਾਰ ਨੂੰ ਭੇਜਿਆ

ਗਿਆ ਸੀ ਤਾਕਿ ਪਾਕਿਸਤਾਨ ਸਰਕਾਰ ਨਾਲ ਮੁੱਦਾ ਚੁੱਕ ਕੇ, ਲਾਂਘਾ ਤਿਆਰ ਕੀਤਾ ਜਾਵੇ। ਯੂਨਾਈਟਿਡ ਸਿੱਖ ਮਿਸ਼ਨ ਨੇ ਵੀ ਕੇਂਦਰ ਸਰਕਾਰ ਨੂੰ ਹੁਣ ਫਿਰ ਬੇਨਤੀ ਕੀਤੀ ਹੈ ਕਿ ਲਾਂਘਾ ਬਣਾਉਣ ਉਪਰੰਤ ਬਿਨਾਂ ਵੀਜ਼ਾ ਆਉਣ ਜਾਣ ਦੀ ਖੁਲ੍ਹ ਜਲਦੀ ਦਿਤੀ। ਮਿਸ਼ਨ ਦੇ ਕੋਆਰਡੀਨੇਟਰ ਨੇ ਇਹ ਵੀ ਦਸਿਆ ਕਿ ਅਮਰੀਕਾ ਸਥਿਤ ਮਿਸ਼ਨ ਦੇ ਚੇਅਰਮੈਨ ਰਸ਼ਪਾਲ ਸਿੰਘ ਢੀਂਡਸਾ ਵਲੋਂ ਪਹੁੰਚ ਕਰਨ ਤੇ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਹੋਰ ਨੇਤਾਵਾਂ ਵਲੋਂ ਇਸ ਲਾਂਘੇ ਸਬੰਧੀ ਕਾਫ਼ੀ ਚਰਚਾ ਕੀਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement