
ਲੋਕ 10 ਸਾਲ ਤੋਂ ਪਿੰਡ ‘ਚ ਲਗਾ ਰਹੇ ਹਨ ਰੁੱਖ
ਬਰਨਾਲਾ : ਪੰਜਾਬ ‘ਚ ਜਿੱਥੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਕਈ ਪਿੰਡਾਂ ਵਿਚ ਮੁਫ਼ਤ ਬੂਟੇ ਵੰਡੇ ਗਏ ਹਨ ਉੱਥੇ ਹੀ ਬਰਨਾਲਾ ਦੇ ਪਿੰਡ ਧੌਲਾ ‘ਚ ਵੀ ਕੁੱਝ ਲੋਕਾਂ ਨੇ ਵਾਤਾਵਰਣ ਨੂੰ ਪਿਆਰ ਕਰਨ ਦਾ ਸਬੂਤ ਦਿੱਤਾ ਹੈ। ਦਅਰਸਲ ਵਾਤਾਵਰਣ ਪ੍ਰੇਮੀ ਸੰਦੀਪ ਧੌਲਾ ਪਿਛਲੇ 10 ਸਾਲਾਂ ਤੋਂ ਗਲੋਬਲ ਵਾਰਮਿੰਗ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਮਿਸ਼ਨ ਗ੍ਰੀਨ ਚਲਾ ਰਹੇ ਹਨ।
Photo
ਉਨ੍ਹਾਂ 10 ਸਾਲਾਂ ਵਿਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿਚ 15 ਜੰਗਲ ਤਿਆਰ ਕਰ ਦਿੱਤੇ ਹਨ ਜਿਸ ਵਿਚ ਸੈਂਕੜੇ ਕਿਸਮਾਂ ਦੇ ਰੁੱਖ ਹਨ। ਇਸੇ ਕਰਕੇ ਇਸ ਪਿੰਡ ਵਿਚ ਆਮ ਪਿੰਡਾਂ ਨਾਲੋਂ ਕਾਫੀ ਘੱਟ ਤਾਪਮਾਨ ਪਾਇਆ ਜਾਂਦਾ ਹੈ। ਕਾਬਲੇਗੌਰ ਹੈ ਕਿ ਸੰਦੀਪ ਨੇ ਆਪਣੀ ਜੇਬ ਖਰਚ 'ਚੋਂ ਪੌਦੇ ਲਗਾਉਣ ਦੀ ਸ਼ੁਰੂਆਤ 2008 ਵਿਚ ਕੀਤੀ ਸੀ ਅਤੇ ਇਸ ਕੋਸ਼ਿਸ਼ ਵਿਚ ਸੰਦੀਪ ਪਹਿਲਾਂ ਇਕੱਲਾ ਸੀ। ਬਾਅਦ ਵਿਚ ਹੌਲ਼ੀ-ਹੌਲ਼ੀ ਉਸ ਦੇ ਸਾਥੀ ਵੀ ਇਸ ਕੰਮ ਵਿਚ ਉਸ ਦਾ ਸਾਥ ਦੇਣ ਲੱਗੇ।
Photo
ਜਿਸ ਤੋਂ ਬਾਅਦ ਮਿਸ਼ਨ ਗ੍ਰੀਨ ਨੂੰ ਲੈ ਕੇ ਲਗਾਤਾਰ ਮਿਹਨਤ ਕਰ ਰਹੇ ਸੰਦੀਪ ਨੇ ਲੋਕਾਂ ਦੀ ਮਦਦ ਨਾਲ ਹੁਣ ਤੱਕ 15 ਜੰਗਲ ਤਿਆਰ ਕਰ ਦਿੱਤੇ ਹਨ, ਜੋ ਪੁਰੀ ਤਰ੍ਹਾਂ ਸੰਘਣੇ ਅਤੇ ਹਰਿਆਲੀ ਨਾਲ ਭਰੇ ਹੋਏ ਹਨ।ਦੱਸ ਦੇਈਏ ਕਿ ਲੋਕ ਤਾਜ਼ੀ ਤੇ ਸ਼ੁੱਧ ਹਵਾ ਲਈ ਜੰਗਲਾਂ ਵਿੱਚ ਸੈਰ ਕਰਨ ਜਾਂਦੇ ਹਨ। ਸੰਦੀਪ ਅਤੇ ਉਸ ਦੇ ਸਾਥੀਆਂ ਦੀ ਨਵੇਂ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।