
ਅਨੁਰਾਧਾ ਪੌਡਵਾਲ ਦੇ ਪੁੱਤਰ ਆਦਿਤਯਾ ਪੌਡਵਾਲ ਦਾ 35 ਸਾਲ ਦੀ ਉਮਰ 'ਚ ਦਿਹਾਂਤ
ਮੁੰਬਈ, 13 ਸਤੰਬਰ : ਭਜਨ ਗਾਇਕਾ ਅਨੁਰਾਧਾ ਪੌਡਵਾਲ ਦੇ ਬੇਟੇ ਆਦਿੱਤਿਆ ਪੌਦਵਾਲ ਦਾ ਦਿਹਾਂਤ ਹੋ ਗਿਆ ਹੈ। ਉਹਨਾਂ 35 ਸਾਲ ਦੀ ਛੋਟੀ ਉਮਰ ਵਿਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿਤਾ। ਜਾਣਕਾਰੀ ਅਨੁਸਾਰ ਆਦਿਤਿਆ ਪੌਡਵਾਲ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹਸਪਤਾਲ ਵਿਚ ਦਾਖਲ ਸੀ। ਆਦਿੱਤਿਆ ਦੀ ਅੱਜ ਸਵੇਰੇ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਆਦਿੱਤਿਆ ਦੇ ਜਾਣ ਤੋਂ ਬਾਅਦ ਪੌਡਵਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਆਦਿੱਤਿਆ ਪੌਡਵਾਲ ਨੇ ਅਪਣੀ ਮਾਂ ਅਨੁਰਾਧਾ ਪੌਦਵਾਲ ਵਾਂਗ ਕਈ ਭਜਨ ਵੀ ਗਾਏ। ਇਸ ਸਾਲ ਦੇ ਸ਼ੁਰੂ ਵਿਚ ਉਸਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਭਗਤੀ ਸੰਗੀਤ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਦਾ ਨਾਂ ਭਾਰਤ ਦੇ ਸਭ ਤੋਂ ਛੋਟੇ ਸੰਗੀਤ ਨਿਰਦੇਸ਼ਕ ਵਜੋਂ 'ਲਿਮਕਾ ਬੁੱਕ ਆਫ਼ ਰਿਕਾਰਡਸ' 'ਚ ਸ਼ਾਮਲ ਹੈ। (ਏਜੰਸੀ)
All Images
image