BSF ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਰੱਜ ਕੇ ਕੋਸਿਆ,ਕੈਪਟਨ ਅਮਰਿੰਦਰ ਨੂੰ ਕੀਤੀ ਤਾੜਨਾ
Published : Oct 14, 2021, 1:09 pm IST
Updated : Oct 14, 2021, 1:09 pm IST
SHARE ARTICLE
Cabinet Minister Pargat Singh
Cabinet Minister Pargat Singh

'ਭਾਜਪਾ ਨਾਲ ਰਲ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਤੇ ਇੰਨਾ ਵੱਡਾ ਹਮਲਾ ਨਾ ਕਰੋ'

'ਭਾਜਪਾ ਨਾਲ ਰਲ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਤੇ ਇੰਨਾ ਵੱਡਾ ਹਮਲਾ ਨਾ ਕਰੋ'

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ BSF ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ 'ਤੇ ਬੋਲਦਿਆਂ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕੇ ਇਹ 50 ਕਿਲੋਮੀਟਰ ਦਾ ਮਤਲਬ ਹੈ ਕਿ ਅੱਧੇ ਪੰਜਾਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਜੇ ਇਸ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਭਾਵੇਂ ਬੰਗਾਲ ਹੋਵੇ,ਪੰਜਾਬ ਹੋਵੇ ਜਾਂ ਲਾਖੀਮਪੁਰ ਵਾਲੀ ਘਟਨਾ ਇਹ ਸਭ BJP ਵਲੋਂ ਪੂਰੇ ਦੇਸ਼ ਵਿਚ ਕੀਤੀ ਜਾਂ ਰਹੀ ਪੋਲੇਰਾਈਜੇਸ਼ਨ ਦਾ ਇੱਕ ਨਮੂਨਾ ਹੈ।

ਹੋਰ ਪੜ੍ਹੋ: ਬੇਅਦਬੀ ਤੇ ਗੋਲੀਕਾਂਡ : ਜਾਂਚ ਕਮਿਸ਼ਨਾਂ ਤੇ SITs ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਨਾ ਮਿਲਿਆ ਇਨਸਾਫ਼

Pargat Singh Pargat Singh

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਖੜ੍ਹਾ ਹੈ ਪੰਜਾਬ ਵਿਚ ਸਭ ਜਾਤਾਂ ਅਤੇ ਧਰਮ ਦੇ ਲੋਕ ਰਹਿੰਦੇ ਹਨ, ਇਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਪਰ BJP ਵਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਪ੍ਰਗਟ ਸਿੰਘ ਨੇ ਕਿਹਾ ਕੇ BJP ਨੂੰ ਇਹ ਗ਼ਲਤਫ਼ਹਿਮੀ ਹੈ ਕਿ ਜੋ ਉਹ ਪੂਰੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕਰ ਰਹੇ ਹਨ ਉਹ ਪੰਜਾਬ ਵਿਚ ਵੀ ਕਰ ਲੈਣਗੇ ਪਰ ਅਸੀਂ ਪੰਜਾਬੀ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ ਹੈ ਅਤੇ ਰੱਖਾਂਗੇ।

 ਹੋਰ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਬਾਜ਼ਾਰ, ਪਹਿਲੀ ਵਾਰ ਸੇਂਸੇਕਸ 61000 ਅਤੇ ਨਿਫਟੀ 18250 ਦੇ ਪਾਰ

ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਕੁਝ ਚੀਜ਼ਾਂ ਰਲੀਆਂ ਹੁੰਦੀਆਂ ਹਨ, ਇਸ ਮਸਲੇ 'ਤੇ ਕੈਪਟਨ ਅਮਰਿੰਦਰ ਅਜਿਹਾ ਬਿਆਨ ਦੇ ਕਿ ਕੀ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਕੈਪਟਨ BJP ਨਾਲ ਰਲੇ ਹੋਏ ਹਨ। BJP ਨਾਲ ਪਹਿਲੀ ਮੁਲਾਕਾਤ ਵਿਚ ਝੋਨਾ ਲੇਟ ਕਰਵਾ ਦਿੱਤਾ ਤੇ ਹੁਣ ਇਹ ਸ਼ਰਾਰਤ...!'' ਉਨ੍ਹਾਂ ਕੈਪਟਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ BJP ਨਾਲ ਮਿਲ ਕੇ ਅਜਿਹੀਆਂ ਪੰਜਾਬ ਵਿਰੋਧੀ ਗੱਲਾਂ ਨਾ ਕਰਨ ਕਿਉਂਕਿ ਉਹ ਇਕ ਸੀਨੀਅਰ ਸਿਆਸਤਦਾਨ ਹਨ। 

Captain Amarinder SinghCaptain Amarinder Singh

ਨਾਲ ਹੀ ਉਨ੍ਹਾਂ BJP ਨੂੰ ਵੀ ਚਿਤਾਇਆ ਕਿ ਪੰਜਾਬ ਵਿਚ BSF ਦਾ ਅਧਿਕਾਰ ਖੇਤਰ ਵਧਾਉਣ ਦਾ ਮਤਲਬ ਹੈ ਕਿ ਸੂਬੇ ਵਿਚ ਗਵਰਨਰ ਰੂਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਉਤਰਾਅ ਚੜ੍ਹਾ ਦੇਖੇ ਹਨ ਅਤੇ ਬਹੁਤ ਨੁਕਸਾਨ ਵੀ ਝੱਲਿਆ ਹੈ ਹੁਣ ਉਹ ਅਜਿਹੀਆਂ ਚਾਲਾਂ ਚਲ ਕੇ ਸੂਬੇ ਨੂੰ 2022 ਜਾਂ 2024 ਲਈ ਫਿਰ ਤੋਂ ਕਿਸੇ ਹੋਰ ਦਿਸ਼ਾ ਵੱਲ ਨਾ ਧੱਕਣ।

Pargat SinghPargat Singh

ਪ੍ਰਗਟ ਸਿੰਘ ਨੇ ਕਿਹਾ ਕੇ ਦੇਸ਼ ਨੂੰ ਜਦੋਂ ਵੀ ਲੋੜ ਪਈ ਪੰਜਾਬ ਨੇ ਮੋਹਰੀ ਰੋਲ ਅਦਾ ਕੀਤਾ ਹੈ ਪਰ BJP ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਉਹ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement