
ਮੀਟਿੰਗ ਦੌਰਾਨ ਕੈਬਨਿਟ ਵਿਚ ਫੇਰਬਦਲ ਦਾ ਮੁੱਦਾ ਨਾ ਤਾਂ ਉਠਾਇਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ।
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਚੰਡੀਗੜ੍ਹ ਦੌਰੇ 'ਤੇ ਪਹੁੰਚੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਸੀ। ਉਸ ਸਮੇਂ ਦੌਰਾਨ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੇ ਕੈਬਨਿਟ ਵਿਚ ਫੇਰਬਦਲ ਲਈ ਖਾਸ ਗੱਲਬਾਤ ਕੀਤੀ ਹੈ ਪਰ ਕੈਪਟਨ ਅਤੇ ਹਰੀਸ਼ ਰਾਵਤ ਵਿਚਾਲੇ ਅਜਿਹੀ ਕੋਈ ਗੱਲ ਨਹੀਂ ਹੋਈ। ਜਿਸ ਦੀ ਪੁਸ਼ਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕਰ ਕੀਤੀ ਹੈ।
ਇਹ ਵੀ ਪੜ੍ਹੋ - ਰਾਜਾ ਵੜਿੰਗ ਦਾ ਬਿਆਨ, ‘CM ਕੌਣ ਬਣੇਗਾ ਇਹ ਫੈਸਲਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੀ ਕਰਨਗੇ’
ਇਹ ਵੀ ਪੜ੍ਹੋ - ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਮਿਲੀ ਸੀ ਪ੍ਰਸਿੱਧੀ, ਆਖਰੀ ਵਾਰ ਬਿੱਗ ਬੌਸ 'ਚ ਹੀ ਆਏ ਨਜ਼ਰ
ਉਨ੍ਹਾਂ ਨੇ ਟਵੀਟ ਕੀਤਾ ਕਿ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਮੁੱਖ ਮੰਤਰੀ ਕੈਪਟਨ ਵਿਚਕਾਰ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ। ਇੱਕ ਅਖ਼ਬਾਰ ਦੀ ਕਟਿੰਗ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਬਨਿਟ ਵਿਚ ਫੇਰਬਦਲ ਦੀਆਂ ਖ਼ਬਰਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕੈਬਨਿਟ ਵਿਚ ਫੇਰਬਦਲ ਦਾ ਮੁੱਦਾ ਨਾ ਤਾਂ ਉਠਾਇਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ। ਕਿਸੇ ਮੰਤਰੀ ਨੂੰ ਛੱਡਣ ਜਾਂ ਬਣਾਏ ਰੱਖਣ ਦਾ ਸਵਾਲ ਹੀ ਕਿੱਥੇ ਹੈ? ਕਿਸੇ ਵੀ ਕੈਬਨਿਟ ਵਿਚ ਫੇਰਬਦਲ ਨਿਰਧਾਰਤ ਸਮੇਂ ਤੋਂ ਬਾਅਦ ਢੁਕਵੇਂ ਸਮੇਂ 'ਤੇ ਹੀ ਹੋਵੇਗਾ।