ਯਾਦਗਾਰ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ
Published : Nov 14, 2018, 6:32 pm IST
Updated : Nov 14, 2018, 6:32 pm IST
SHARE ARTICLE
Captain Amarinder Singh deplores attemptes to politicise armed forces
Captain Amarinder Singh deplores attemptes to politicise armed forces

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ 'ਤੇ ਦੁੱਖ ਜ਼ਾਹਰ ਕਰਦਿਆਂ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ 'ਤੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਹਥਿਆਰਬੰਦ ਫੌਜ ਸਿਰਫ ਰੈਜੀਮੈਂਟਲ ਮੁਖੀਆਂ ਨੂੰ ਜੁਆਬਦੇਹ ਹੁੰਦੀ ਹੈ ਨਾ ਕਿ ਸਿਆਸੀ ਨਿਜ਼ਾਮ ਦੇ ਇਸ਼ਾਰਿਆਂ 'ਤੇ ਕੰਮ ਕਰਨਾ ਹੁੰਦਾ ਹੈ।   
ਮੁੱਖ ਮੰਤਰੀ ਨੇ ਰੱਖਿਆ ਸੈਨਾਵਾਂ ਦੇ ਕੰਮਕਾਜ ਵਿਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਰੀਤ ਦਾ ਫੌਰੀ ਅੰਤ ਕਰਨ ਦਾ ਸੱਦਾ ਦਿਤਾ

ATo minute silence in the memory of fallen solidersਤਾਂ ਕਿ ਫੌਜ ਦੇ ਅਫ਼ਸਰ ਤੇ ਸੈਨਿਕ ਅਪਣੀ ਡਿਊਟੀ ਕੁਸ਼ਲਤਾ ਨਾਲ ਨਿਭ੍ਹਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਮੁਲਕ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਦੇ ਵਡੇਰੇ ਹਿੱਤਾਂ ਲਈ ਅਤਿ ਲੋੜੀਂਦਾ ਹੈ। ਅੱਜ ਇਥੇ ਪਹਿਲੀ ਵਿਸ਼ਵ ਜੰਗ ਦੌਰਾਨ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਰਾਸ਼ਟਰਮੰਡਲ ਮੁਲਕਾਂ ਦੇ ਹਥਿਆਰਬੰਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਯਾਦਗਾਰੀ ਦਿਹਾੜੇ ਮੌਕੇ ਪਤਵੰਤਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਿਚਾਰ ਰੱਖੇ।

BPunjab CM & British deputy high commissionerਇਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਨ੍ਹਾਂ ਮਹਾਨ ਸੈਨਿਕਾਂ ਦੀ ਮਿਸਾਲੀ ਬਹਾਦਰੀ ਅਤੇ ਅਮਿੱਟ ਜਜ਼ਬੇ ਨੂੰ ਉਸ ਹੱਦ ਤੱਕ ਮਾਨਤਾ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਜੰਗ ਵਿਚ ਲਗਭੱਗ 74000 ਸੈਨਿਕ ਸ਼ਹੀਦ ਜਦਕਿ 67000 ਜ਼ਖਮੀ ਹੋਏ। 

CCaptain Amarinder Singh & Andrew Ayreਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਹੁਤੇ ਭਾਰਤੀਆਂ ਨੂੰ ਆਜ਼ਾਦੀ ਸੰਘਰਸ਼ ਵਿਚ ਜਾਣੇ-ਅਣਜਾਣੇ ਲੋਕਾਂ ਦੀਆਂ ਕੁਰਬਾਨੀਆਂ ਬਾਰੇ ਤਾਂ ਪਤਾ ਪਰ ਪਹਿਲੀ ਵਿਸ਼ਵ ਜੰਗ ਵਿਚ ਹਿੱਸਾ ਲੈਣ ਵਾਲੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਆਮ ਕਰਕੇ ਵਿਸਾਰ ਦਿਤਾ ਗਿਆ। ਉਨ੍ਹਾਂ ਨੇ ਨੌਜਵਾਨਾਂ ਦਰਮਿਆਨ ਮੁਲਕ ਦੀ ਫੌਜ ਦੇ ਅਮੀਰ ਇਤਿਹਾਸ ਦਾ ਵੱਡੇ ਪੱਧਰ 'ਤੇ ਪਾਸਾਰ ਕਰਨ ਦਾ ਸੱਦਾ ਦਿਤਾ ਤਾਂ ਕਿ ਹਥਿਆਰਬੰਦ ਸੈਨਾਵਾਂ ਦੇ ਅਮੀਰ ਤੇ ਸ਼ਾਨਦਾਰ ਵਿਰਾਸਤ ਬਾਰੇ ਹੋਰ ਵਧੇਰੇ ਜਾਣੂੰ ਕਰਵਾਇਆ ਜਾ ਸਕੇ।

DCaptain, V.P Malik & Andrew Ayreਨੌਜਵਾਨਾਂ ਨੂੰ ਪਿਛਲੀਆਂ ਘਟਨਾਵਾਂ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਪਾਠਕ੍ਰਮ ਵਿਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਭਾਰਤ ਦੇ ਯੋਗਦਾਨ ਸਬੰਧੀ ਵਿਸਥਾਰਤ ਅਧਿਆਏ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਤੁਰਕੀ ਦੀਆਂ ਗੈਲੀਪੋਲੀ ਦੀ ਹੇਲੇਸ ਅਤੇ ਤੁਰਕਸ਼ ਯਾਦਗਾਰ ਦੇ ਹਾਲ ਹੀ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨਾਲੋਂ ਉਥੇ ਦੇ ਨੌਜਵਾਨਾਂ ਵਿਚ ਫੌਜ ਬਾਰੇ ਜਾਗਰੂਕਤਾ ਦੇ ਪੱਧਰ ਵਿਚ ਵੱਡਾ ਅੰਤਰ ਹੈ।

ETwo minute silence in the memory of martyrsਇਥੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਾਮਨਵੈਲਥ ਦੇ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਅਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਮੌਕਾ ਸੀ ਪਰ ਇਹ ਮਾਣ ਮੱਤਾ ਦਿਨ ਵੀ ਸੀ ਜਦੋਂ ਸਾਡੇ ਬਹਾਦਰ ਫ਼ੌਜੀਆਂ ਨੇ ਅਪਣੀ ਜ਼ਿੰਮੇਵਾਰੀ ਦੀ ਲੀਹ 'ਤੇ ਅਜਿਹਾ ਕੀਤਾ ਸੀ।

ਅਪਣੀ ਕਿਤਾਬ “ਔਨਰ ਐਂਡ ਫਿਡੇਲਟੀ-ਇੰਡੀਅਨਜ਼ ਮਿਲਟਰੀ ਕੌਂਟਰੀਬਿਊਸ਼ਨ ਟੂ ਦੀ ਗਰੇਟ ਵਾਰ 1914-18“ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 20 ਦਿਨਾਂ ਦੇ ਅੰਦਰ ਸੱਦੇ ਗਏ ਭਾਰਤੀ ਫ਼ੌਜੀਆਂ ਨੇ ਜੰਗ ਵਿਚ ਬ੍ਰਿਟਿਸ਼ ਨੂੰ ਵੱਡੀ ਸਹਾਇਤਾ ਪ੍ਰਦਾਨ ਕੀਤੀ। ਮੁੱਖ ਮੰਤਰੀ ਨੇ ਅਪਣੀ ਪੁਸਤਕ ਵਿਚੋਂ ਪੜ੍ਹਦੇ ਹੋਏ ਦੱਸਿਆ ਕਿ ਸਾਲ 1914 ਦੇ ਅੰਤ ਤੱਕ ਜੰਗ ਦੇ ਵੱਖ-ਵੱਖ ਮੋਰਚਿਆਂ 'ਤੇ ਫੋਰਸਾਂ ਨੂੰ ਸੱਤ ਹਿੱਸਿਆ ਵਿਚ ਭੇਜ ਦਿਤਾ ਸੀ।

FTribute to martyrsਇਨ੍ਹਾਂ ਵਿਚ ਦੋ ਇੰਫੈਂਟਰੀ ਡਵੀਜ਼ਨਾਂ, ਅੱਠ ਇੰਫੈਂਟਰੀ ਬ੍ਰਿਗੇਡਾਂ ਅਤੇ ਤਿੰਨ ਇੰਫੈਂਟਰੀ ਬਟਾਲੀਅਨਾਂ ਦੀ ਇਕ ਮਿਸ਼ਰਤ ਫੋਰਸ ਸ਼ਾਮਲ ਸੀ। ਇਸ ਵਿਚ ਦੋ ਕਵੈਲਰੀ ਡਵੀਜ਼ਨਾਂ, ਇਕ ਕਵੈਲਰੀ ਬ੍ਰਿਗੇਡ ਤੋਂ ਇਲਾਵਾ ਚਾਰ ਫੀਲਡ ਤੋਪਖਾਨਾ ਬ੍ਰਿਗੇਡਾਂ ਸ਼ਾਮਲ ਸਨ। ਇਹ ਫਰਾਂਸ ਨੂੰ ਕੀਤੀ ਗਈ ਆਮ ਅਲਾਟਮੈਂਟ ਤੋਂ ਇਲਾਵਾ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰੀਊ ਆਇਰ ਨੇ ਵਿਸ਼ਵ ਜੰਗ ਵਿਚ ਭਾਰਤ ਫ਼ੌਜੀਆਂ ਵਲੋਂ ਨਿਭਾਈ ਗਈ ਭੂਮਿਕਾ ਦੀ ਸਰਾਹਨਾ ਕੀਤੀ।

ਉਨ੍ਹਾਂ ਨੇ ਦੂਰ-ਦਰਾਜ ਦੇ ਖੇਤਰਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਵੀ ਫ਼ੌਜੀਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੂੰ ਹੋਰਾਂ ਅਨੇਕਾਂ ਮੈਡਲਾਂ ਤੋਂ ਇਲਾਵਾ ਮਾਣਮੱਤੇ 11 ਵਿਕਟੋਰੀਆ ਕਰਾਸ ਵੀ ਸਨਮਾਨ ਵਜੋਂ ਪ੍ਰਾਪਤ ਹੋਏ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਆਜ਼ਾਦੀ ਅਤੇ ਮੁਕਤੀ ਲਈ ਇਸ ਜੰਗ ਵਿਚੋਂ ਭਾਰਤੀ ਫ਼ੌਜੀਆਂ ਦੀ ਪੇਸ਼ਵਾਰੀ ਵਚਨਬੱਧਾ ਸੰਜੀਦਗੀ ਅਤੇ ਸਮਰਪਨ ਦਾ ਝਲਕਾਰਾ ਹੈ। ਕੈਨੇਡੀਅਨ ਕੌਂਸੁਲੇਟ ਜਨਰਲ ਮੀਆ ਯੇਨ ਨੇ ਵੀ ਭਵਿੱਖੀ ਪੀੜ੍ਹੀਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਜਮਹੂਰੀ ਆਜ਼ਾਦੀ ਦੀ ਪ੍ਰਾਪਤੀ ਲਈ ਫ਼ੌਜੀਆਂ ਨੂੰ ਸਰਧਾਂਜਲੀ ਭੇਟ ਕੀਤੀ।

GRemembrance day ceremony ​ਉਨ੍ਹਾਂ ਕਿਹਾ ਕਿ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਸ਼ਾਂਤੀ ਅਤੇ ਅਮਨ ਦੀ ਬਹਾਲੀ ਨੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿਤਾ। ਇਸ ਮੌਕੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਫ਼ੌਜ ਦੇ ਸਾਬਕਾ ਮੁਖੀ ਵੀ.ਪੀ. ਮਲਿਕ ਅਤੇ ਪੱਛਮੀ ਕਮਾਂਡ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement