ਕਾਰਗਿਲ ਵਿਜੇ ਦਿਵਸ: ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਭਾਰਤੀਆਂ ਦੀਆਂ ਅੱਖਾਂ ਨਮ
Published : Jul 26, 2018, 4:49 pm IST
Updated : Jul 26, 2018, 4:49 pm IST
SHARE ARTICLE
Kargil Vijay Diwas: A Tribute to Martyrs
Kargil Vijay Diwas: A Tribute to Martyrs

19 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ

19 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫਤਹਿ ਦਿਨ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕਰੀਬ ਦੋ ਮਹੀਨੇ ਤੱਕ ਚੱਲੀ ਇਹ ਕਾਰਗਿਲ ਦੀ ਲੜਾਈ ਭਾਰਤੀ ਫੌਜ ਦੇ ਹੌਂਸਲੇ ਅਤੇ ਜਾਂਬਾਜੀ ਦਾ ਅਜਿਹਾ ਉਦਾਹਰਣ ਹੈ ਜਿਸ ਉੱਤੇ ਹਰ ਭਾਰਤੀ ਨੂੰ ਗਰਵ ਹੋਣਾ ਚਾਹੀਦਾ ਹੈ। ਕਰੀਬ 18 ਹਜ਼ਾਰ ਫੁੱਟ ਦੀ ਉਚਾਈ 'ਤੇ ਕਾਰਗਿਲ ਵਿਚ ਲੜੀ ਗਈ ਇਸ ਜੰਗ ਵਿਚ ਦੇਸ਼ ਨੇ ਲਗਭਗ 527 ਨਾਲੋਂ ਜ਼ਿਆਦਾ ਵੀਰ ਯੋਧਿਆਂ ਨੂੰ ਗਵਾਇਆ ਸੀ ਉਥੇ ਹੀ 1300 ਤੋਂ ਜ਼ਿਆਦਾ ਜਖ਼ਮੀ ਹੋਏ ਸਨ।

Kargil Vijay Diwas: A Tribute to Martyrs Kargil Vijay Diwas: A Tribute to Martyrsਉਂਜ ਤਾਂ ਪਾਕਿਸਤਾਨ ਨੇ ਇਸ ਲੜਾਈ ਦੀ ਸ਼ੁਰੂਆਤ 3 ਮਈ 1999 ਨੂੰ ਹੀ ਕਰ ਦਿੱਤੀ ਸੀ ਜਦੋਂ ਉਸ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ਉੱਤੇ 5,000 ਸੈਨਿਕਾਂ ਦੇ ਨਾਲ ਪਰਵੇਸ਼ ਕਰਕੇ ਕਬਜ਼ਾ ਜਮਾ ਲਿਆ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਭਾਰਤ ਸਰਕਾਰ ਨੂੰ ਮਿਲੀ ਤਾਂ ਫੌਜ ਨੇ ਪਾਕਿਸਤਾਨੀ ਸੈਨਿਕਾਂ ਨੂੰ ਖਦੇੜਨ ਲਈ ਆਪਰੇਸ਼ਨ ਫਤਿਹ ਚਲਾਇਆ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ - 27 ਅਤੇ ਮਿਗ - 29 ਦਾ ਵੀ ਇਸਤੇਮਾਲ ਕੀਤਾ। ਇਸ ਤੋਂ ਬਾਅਦ ਜਿੱਥੇ ਜਿੱਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉਨ੍ਹਾਂ ਸਾਰੀਆਂ ਜਗ੍ਹਾਵਾਂ ਤੇ ਭਾਰੀ ਬੰਬਾਰੀ ਕੀਤੀ ਗਈ ਅਤੇ ਸਾਰੀ ਜਗ੍ਹਾ ਤੋਂ ਕਬਜ਼ੇ ਛਡਵਾਏ ਗਏ।

Kargil Vijay Diwas: A Tribute to Martyrs Kargil Vijay Diwas: A Tribute to Martyrsਇਸ ਤੋਂ ਇਲਾਵਾ ਮਿਗ - 29 ਦੀ ਸਹਾਇਤਾ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ - 77 ਮਿਸਾਇਲਾਂ ਨਾਲ ਹਮਲਾ ਕੀਤਾ ਗਿਆ। ਇਸ ਲੜਾਈ ਵਿਚ ਵੱਡੀ ਗਿਣਤੀ ਵਿਚ ਰਾਕਟਾਂ ਅਤੇ ਬੰਬ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਤਕਰੀਬਨ 2 ਲੱਖ ਹਜ਼ਾਰ ਗੋਲੇ ਦਾਗੇ ਗਏ। ਉਥੇ ਹੀ 5,000 ਬੰਬ ਗਿਰਾਉਣ  ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਦਾ ਇਸਤੇਮਾਲ ਕੀਤਾ ਗਿਆ ਸੀ। ਲੜਾਈ ਦੇ 17 ਦਿਨਾਂ ਵਿਚ ਹਰ ਰੋਜ਼ ਪ੍ਰਤੀ ਮਿੰਟ ਵਿਚ ਇੱਕ ਰਾਉਂਡ ਫਾਇਰ ਕੀਤਾ ਗਿਆ।

Kargil Vijay Diwas: A Tribute to Martyrs Kargil Vijay Diwas: A Tribute to Martyrsਦੱਸਿਆ ਜਾਂਦਾ ਹੈ ਕਿ ਦੂਜੇ ਸੰਸਾਰ ਯੁੱਧ ਤੋਂ ਬਾਅਦ ਇਹੀ ਇੱਕ ਅਜਿਹੀ ਜੰਗ ਸੀ ਜਿਸ ਵਿਚ ਦੁਸ਼ਮਣ ਦੇਸ਼ ਦੀ ਫੌਜ ਉੱਤੇ ਇੰਨੀ ਵੱਡੀ ਗਿਣਤੀ ਵਿਚ ਬੰਬਾਰੀ ਕੀਤੀ ਗਈ ਸੀ। ਇਸ ਜੰਗ ਵਿਚ ਅਪਣੀ ਜਾਨ ਦੇਸ਼ ਲਈ ਵਾਰ ਦੇਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ ਅਤੇ ਉਨ੍ਹਾਂ ਨੇ ਬਹੁਤ ਦਲੇਰੀ ਨਾਲ ਅਪਣੇ ਇਸ ਫਰਜ਼ ਨੂੰ ਹੱਸਦੇ ਹੱਸਦੇ ਨਿਭਾਇਆ। ਜਦੋਂ ਵੀ ਕਾਰਗਿਲ ਲੜਾਈ ਦੀ ਗੱਲ ਹੁੰਦੀ ਹੈ, ਤਾਂ ਕੈਪਟਨ ਸੌਰਭ ਕਾਲੀਆ ਦਾ ਨਾਮ ਸਭ ਤੋਂ ਪਹਿਲਾਂ ਗੂੰਜਦਾ ਹੈ। ਕੈਪਟਨ ਸੌਰਭ ਕਾਲੀਆ ਨੇ ਕਾਰਗਿਲ ਵਿਚ ਪਾਕਿਸਤਾਨੀ ਸੈਨਿਕਾਂ ਦੀ ਵੱਡੀ ਟੁਕੜੀ ਦਾ ਸਾਹਮਣਾ ਕੀਤਾ ਸੀ।

Kargil Vijay Diwas: A Tribute to Martyrs Kargil Vijay Diwas: A Tribute to Martyrs5 ਮਈ, 1999 ਨੂੰ ਕੈਪਟਨ ਕਾਲੀਆ ਅਤੇ ਉਨ੍ਹਾਂ ਦੇ  5 ਸਾਥੀਆਂ ਨੂੰ ਪਾਕਿਸਤਾਨੀ ਸੈਨਿਕਾਂ ਨੇ ਬੰਦੀ ਬਣਾ ਲਿਆ ਸੀ। ਦੱਸ ਦਈਏ ਕਿ 20 ਦਿਨ ਬਾਅਦ ਉਥੋਂ ਇਨ੍ਹਾਂ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਵਾਪਿਸ ਆਈਆਂ ਸਨ। ਪਰ ਅਟਾਪਸੀ ਰਿਪੋਰਟ ਸਾਹਮਣੇ ਆਈ, ਤਾਂ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਏ, ਜਿਸ ਵਿਚ ਪਤਾ ਲੱਗਿਆ ਕਿ ਭਾਰਤੀ ਜਵਾਨਾਂ ਦੇ ਨਾਲ ਪਾਕਿਸਤਾਨੀਆਂ ਨੇ ਬਹੁਤ ਬੇਰਹਿਮੀ ਕੀਤੀ। ਉਨ੍ਹਾਂ ਨੂੰ ਸਿਗਰਟ ਨਾਲ ਜਲਾਇਆ ਗਿਆ ਸੀ ਅਤੇ ਉਨ੍ਹਾਂ ਦੇ ਕੰਨਾਂ ਵਿਚ ਲੋਹੇ ਦੀਆਂ ਸੁਲਘਦੀਆਂ ਸਲਾਖਾਂ ਵੀ ਪਾਈਆਂ ਗਈਆਂ ਸਨ।

Saurabh KaliaSaurabh Kaliaਸੌਰਭ ਕਾਲੀਆ ਦੇ ਨਾਲ ਉਨ੍ਹਾਂ ਦੇ ਪੰਜ ਸਾਥੀ ਨਰੇਸ਼ ਸਿੰਘ, ਭੀਖਾ ਰਾਮ, ਬਨਵਾਰੀ ਲਾਲ, ਮੂਲਿਆ ਰਾਮ ਅਤੇ ਅਰਜੁਨ ਰਾਮ ਵੀ ਸਨ। ਦੱਸਣਯੋਗ ਹੈ ਕਿ ਇਹ ਸਾਰੇ ਜਵਾਨ ਕਾਕਸਰ ਦੀ ਬਜਰੰਗ ਪੋਸਟ ਉੱਤੇ ਗਸ਼ਤ ਕਰ ਰਹੇ ਸਨ, ਜਦੋਂ ਇਹ ਦੁਸ਼ਮਣਾਂ ਦੇ ਹੱਥਾਂ ਵਿਚ ਆ ਗਏ।

Kargil Vijay Diwas: A Tribute to Martyrs Kargil Vijay Diwas: A Tribute to Martyrs

3 ਮਈ, 1999: ਇਕ ਪਸ਼ੂ ਚਰਾਉਣ ਵਾਲੇ ਨੇ ਭਾਰਤੀ ਫੌਜ ਨੂੰ ਕਾਰਗਿਲ ਵਿਚ ਪਾਕਿਸਤਾਨ ਫੌਜ ਦੀ ਘੁਸਪੈਠ ਦੁਰਾਂ ਕਬਜ਼ਾ ਜਮਾਉਣ ਦੀ ਸੂਚਨੀ ਦਿੱਤੀ।  
5 ਮਈ: ਭਾਰਤੀ ਫੌਜ ਦੀ ਗਸ਼ਤ ਟੀਮ ਜਾਣਕਾਰੀ ਲੈਣ ਕਾਰਗਿਲ ਪਹੁੰਚੀ ਤਾਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਵਿਚੋਂ 5 ਦੀ ਹੱਤਿਆ ਕਰ ਦਿੱਤੀ।  
9 ਮਈ: ਪਾਕਿਸਤਾਨੀਆਂ ਦੀ ਗੋਲਾਬਾਰੀ ਤੋਂ ਭਾਰਤੀ ਫੌਜ ਦਾ ਕਾਰਗਿਲ ਵਿਚ ਮੌਜੂਦ ਗੋਲਾ ਬਰੂਦ ਦਾ ਸਟੋਰ ਤਬਾਹ ਹੋ ਗਿਆ।  
10 ਮਈ: ਪਹਿਲੀ ਵਾਰ ਲਦਾਖ ਦਾ ਐਂਟਰੀ ਗੇਟ ਯਾਨੀ ਦਰਾਸ, ਕਾਕਸਾਰ ਅਤੇ ਮੁਸ਼ਕੋਹ ਸੈਕਟਰ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਦੇਖਿਆ ਗਿਆ।  
26 ਮਈ: ਭਾਰਤੀ ਹਵਾਈ ਫੌਜ ਨੂੰ ਕਾਰਵਾਈ ਲਈ ਹੁਕਮ ਦਿੱਤਾ ਗਿਆ।  
27 ਮਈ: ਕਾਰਵਾਈ ਵਿਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ - 27 ਅਤੇ ਮਿਗ - 29 ਦਾ ਵੀ ਇਸਤੇਮਾਲ ਕੀਤਾ ਅਤੇ ਫਲਾਈਟ ਲੈਫਟਿਨੈਂਟ ਨਚਿਕੇਤਾ ਨੂੰ ਬੰਦੀ ਬਣਾ ਲਿਆ।  
28 ਮਈ: ਇੱਕ ਮਿਗ - 17 ਹੈਲੀਕਾਪਟਰ ਪਾਕਿਸਤਾਨ ਵਲੋਂ ਸੁੱਟ ਲਿਆ ਗਿਆ ਅਤੇ ਚਾਰ ਭਾਰਤੀ ਫੌਜੀ ਮਾਰੇ ਗਏ।  

1 ਜੂਨ: ਐਨਐਚ - 1A ਉੱਤੇ ਪਕਿਸਤਾਨ ਵਲੋਂ ਭਰੀ ਗੋਲਾਬਾਰੀ ਕੀਤੀ ਗਈ।  
5 ਜੂਨ: ਪਾਕਿਸਤਾਨੀ ਰੇਂਜਰਜ਼ ਵਲੋਂ ਮਿਲੇ ਦਸਤਾਵੇਜ਼ ਨੂੰ ਭਾਰਤੀ ਫੌਜ ਨੇ ਅਖਬਾਰਾਂ ਲਈ ਜਾਰੀ ਕੀਤਾ, ਜਿਸ ਵਿਚ ਪਾਕਿਸਤਾਨੀ ਰੇਂਜਰਜ਼ ਦੇ ਮੌਜੂਦ ਹੋਣ ਦਾ ਜ਼ਿਕਰ ਸੀ।  
6 ਜੂਨ: ਭਾਰਤੀ ਫੌਜ ਨੇ ਪੂਰੀ ਤਾਕਤ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ।  
9 ਜੂਨ: ਬਾਲਟਿਕ ਇਲਾਕੇ ਦੀ 2 ਅਗੇਤੀ ਚੌਕੀਆਂ ਉੱਤੇ ਭਾਰਤੀ ਫੌਜ ਨੇ ਫਿਰ ਕਬਜ਼ਾ ਕਰ ਲਿਆ।  
11 ਜੂਨ: ਭਾਰਤ ਨੇ ਜਨਰਲ ਪਰਵੇਜ਼ ਮੁਸ਼ੱਰਫ ਅਤੇ ਆਰਮੀ ਚੀਫ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ ਨਾਲ ਗੱਲਬਾਤ ਦਾ ਰਿਕਾਰਡਿੰਗ ਜਾਰੀ ਕੀਤਾ, ਜਿਸ ਦੇ ਨਾਲ ਇਹ ਜ਼ਿਕਰ ਹੈ ਕਿ ਇਸ ਘੁਸਪੈਠ ਵਿਚ ਪਾਕਿਸਤਾਨ ਫੌਜ ਦਾ ਹੱਥ ਹੈ।  
13 ਜੂਨ: ਭਾਰਤੀ ਫੌਜ ਨੇ ਦਰਾਸ ਸੈਕਟਰ ਵਿਚ ਤੋਲਿੰਗ 'ਤੇ ਕਬਜ਼ਾ ਕਰ ਲਿਆ।  
15 ਜੂਨ: ਅਮਰੀਕੀ ਰਾਸ਼ਟਰਪਤੀ ਬਿਲ ਕਿਲਿੰਟਨ ਨੇ ਪਰਵੇਜ਼ ਮੁਸ਼ਰਫ ਨੂੰ ਫੋਨ ਉੱਤੇ ਕਿਹਾ ਕਿ ਉਹ ਆਪਣੀਆਂ ਫੌਜਾਂ ਨੂੰ ਕਾਰਗਿਲ ਸੈਕਟਰ ਤੋਂ ਬਹਾਰ ਬੁਲਾ ਲਵੇ।  
29 ਜੂਨ: ਭਾਰਤੀ ਫੌਜ ਨੇ ਟਾਈਗਰ ਹਿੱਲ ਦੇ ਨਜ਼ਦੀਕ ਦੋ ਮਹੱਤਵਪੂਰਨ ਚੌਕੀਆਂ ਪੁਆਇੰਟ 5060 ਅਤੇ ਪੁਆਇੰਟ 5100 ਨੂੰ ਫਿਰ ਕਬਜ਼ੇ ਵਿਚ ਕਰ ਲਿਆ।  
2 ਜੁਲਾਈ : ਭਾਰਤੀ ਫੌਜ ਨੇ ਕਾਰਗਿਲ 'ਤੇ ਤਿੰਨ ਪਾਸਿਓਂ ਹਮਲਾ ਬੋਲ ਦਿੱਤਾ । 
4 ਜੁਲਾਈ: ਭਾਰਤੀ ਫੌਜ ਨੇ ਟਾਈਗਰ ਹਿੱਲ 'ਤੇ ਫਿਰ ਕਬਜ਼ਾ ਕਰ ਲਿਆ।  
5 ਜੁਲਾਈ: ਭਾਰਤੀ ਫੌਜ ਨੇ ਦਰਾਸ ਸੈਕਟਰ ਉੱਤੇ ਫਿਰ ਕਬਜ਼ਾ ਕੀਤਾ। ਇਸ ਤੋਂ ਤੁਰਤ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਿਲ ਕਿਲਿੰਟਨ ਨੂੰ ਦੱਸਿਆ ਕਿ ਉਹ ਕਾਰਗਿਲ ਤੋਂ ਆਪਣੀਆਂ ਫੌਜਾਂ ਨੂੰ ਹਟਾ ਰਹੇ ਹਾਂ।  
7 ਜੁਲਾਈ:  ਭਾਰਤੀ ਫੌਜ ਨੇ ਬਟਾਲਿਕ ਵਿਚ ਸਥਿਤ ਜੁਬਰ ਹਿੱਲ 'ਤੇ ਕਬਜ਼ਾ ਪਾ ਲਿਆ।  
11 ਜੁਲਾਈ: ਪਾਕਿਸਤਾਨੀ ਰੇਂਜਰਜ਼ ਨੇ ਬਟਾਲਿਕ ਤੋਂ ਭੱਜਣਾ ਸ਼ੁਰੂ ਕਰ ਦਿੱਤਾ। 
14 ਜੁਲਾਈ:  ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪੇਈ ਨੇ ਆਪਰੇਸ਼ਨ ਫਤਹਿ ਦੀ ਜਿੱਤ ਦੀ ਘੋਸ਼ਣਾ ਕਰ ਦਿੱਤੀ।  
26 ਜੁਲਾਈ:  ਪੀਏਮ ਨੇ ਇਸ ਦਿਨ ਨੂੰ ਵਿਜੇ ਦਿਵਸ ਦੇ ਰੂਪ ਵਜੋਂ ਮਨਾਇਆ। 

Narendra Modi TweetNarendra Modi Tweetਅੱਜ ਇਨ੍ਹਾਂ ਵੀਰ ਯੋਧਿਆਂ ਦੀ ਸ਼ਹੀਦੀ ਨੂੰ ਸਲਾਮ ਕਰਨ ਲਈ ਸਕੂਲਾਂ, ਕਾਲਜਾਂ ਯਾਨੀ ਕਿ ਦੇਸ਼ ਦੇ ਕੋਨੇ ਕੋਨੇ ਵਿਚ ਸ਼ਰਧਾਂਜਲੀ ਸਮਾਗਮ ਹੋ ਰਹੇ ਹਨ। ਉਥੇ ਹੀ ਪੀਏਮ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਟਵੀਟ ਕਰਕੇ ਲਿਖਿਆ ਕਿ ਕਾਰਗਿਲ ਵਿਜੇ ਦਿਵਸ 'ਤੇ ਰਾਸ਼ਟਰ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ, ਜਿਨ੍ਹਾਂ ਨੇ ਆਪਰੇਸ਼ਨ ਫ਼ਤਿਹ ਦੇ ਦੌਰਾਨ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਲਿਖਿਆ ਕਿ ਸਾਡੇ ਬਹਾਦੁਰ ਸੈਨਿਕਾਂ ਨੇ ਇਹ ਨਿਸਚਿਤ ਕੀਤਾ ਕਿ ਭਾਰਤ ਸੁਰੱਖਿਅਤ ਰਹੇ ਅਤੇ ਸ਼ਾਂਤੀ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement