
ਇਸ ਮੌਕੇ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਹੋਏ ਸੀ
ਮੋਹਨ ਸਿੰਘ ਅਰੋੜਾ ( ਮੋਰਿੰਡਾ ) : ਸਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹਦੀ ਦਿਵਸ ਦੇ ਸਬੰਧ ਵਿਚ ਗੁਰਦਵਾਰਾ ਸ੍ਰੀ ਕੌਤਵਾਲੀ ਸਾਹਿਬ ਮੋਰਿੰਡਾ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਵਲੋ ਇਕ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਡੇਰਾ ਕਾਰ ਸੇਵਾ ਮੋਰਿੰਡਾ ਦੇ ਮੁੱਖ ਸੇਵਾ ਦਾਰ ਬਾਈ ਸੁੱਰਮਖ ਸਿੰਘ ਨੇ ਦਸਿਆ ਕੇ ਪਿਛਲੇ ਚਾਲੀ ਦਿਨਾਂ ਤੋ ਬੀਬੀਆਂ ਦੇ ਜਥੇ ਵਲੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀ ਅਰੰਭ ਕੀਤੀ ਗਈ ਸੀ।
Kiratan Darbar
ਅੱਜ ਉਨ੍ਹਾਂ ਦੇ ਭੋਗ ਪਾਏ ਗਏ। ਇਸ ਮੌਕੇ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਹੋਏ ਸੀ। ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਦੇ ਭੋਗ ਉਪਰੰਤ ਰਾਤ ਦੇ ਦਿਵਾਨ ਮੌਕੇ ਇਕ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ।
Kiratan Darbar
ਇਸ ਮੌਕੇ ਭਾਈ ਕੰਵਰ ਹਰਮਿੰਦਰ ਸਿੰਘ ਜੀ ਨਿਸਕਾਮ ਕੀਰਤਨ ਜਥਾ ਥਰਮਲ ਕਲੋਨੀ ਰੋਪੜ, ਭਾਈ ਸਵਰਨ ਸਿੰਘ ਬਾਠ ਢੰਗਰਾਲੀ, ਬੀਬੀ ਜਸਕੀਰਤ ਕੌਰ ਖਾਲਸਾ, ਬਾਬਾ ਨੰਦ ਲਾਲ ਅਕੈਡਮੀ ਘੜੂੰਆ, ਬੀਬੀ ਜਸਪ੍ਰੀਤ ਕੌਰ ਘੜੂੰਆ ਅਤੇ ਵੱਖ ਵੱਖ ਕੀਰਤਨ ਜਥਿਨਾ ਵਲੋਂ ਆਈ ਹੋਈ ਸੰਗਤ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ।
Kiratan Darbar
ਇਸ ਮੌਕੇ ਆਈ ਹੋਈ ਸੰਗਤ ਲਈ ਗੁਰੂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਦੁਆਰਾ ਸਾਹਿਬ ਦੇ ਹੈਡ ਗਰੰਥੀ ਭਾਈ ਹਰਿੰਦਰ ਸਿੰਘ, ਜਗਜੀਤ ਸਿੰਘ ਰਤਨਗੜ੍ਹ , ਬਾਈ ਬਚਨ ਸਿੰਘ, ਰਵਿੰਦਰ ਸਿੰਘ ਰਾਜੂ, ਜਗਨਦੀਪ ਸਿੰਘ ਅਨੰਦ, ਮਨਿੰਦਰ ਸਿੰਘ ਮਨੀ, ਗੁਰਪ੍ਰੀਤ ਸਿੰਘ, ਸੇਵਾਦਾਰ ਸੰਤ ਸਿੰਘ, ਹਰਮੇਸ ਸਿੰਘ, ਜੋਗਰਾਜ ਸਿੰਘ ਜੋਗੀ , ਪਰਮਜੀਤ ਸਿੰਘ, ਅਵਤਾਰ ਸਿੰਘ ਘੜੂੰਆ, ਅਮਰਜੀਤ ਸਿੰਘ ਅਰੋੜਾ, ਭੋਲਾ ਸਿੰਘ ਤੋਂ ਇਲਾਵਾ ਗੁਰੂ ਜੀ ਦੀਆਂ ਸੰਗਤਾਂ ਹਾਜ਼ਰ ਸਨ।