ਆਬਕਾਰੀ ਤੇ ਕਰ ਵਿਭਾਗ ਨੇ ਫੜ੍ਹੀ ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ
Published : Nov 14, 2018, 7:06 pm IST
Updated : Nov 14, 2018, 7:06 pm IST
SHARE ARTICLE
Fake Alcohol-Making Factory
Fake Alcohol-Making Factory

ਆਬਕਾਰੀ ਤੇ ਕਰ ਵਿਭਾਗ ਪੰਜਾਬ ਨੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾਇਰੈਕਟਰ ਇੰਨਵੈਸਟੀਗੇਸ਼ਨ ਆਬਕਾਰੀ ਤੇ...

ਚੰਡੀਗੜ੍ਹ (ਸਸਸ) : ਆਬਕਾਰੀ ਤੇ ਕਰ ਵਿਭਾਗ ਪੰਜਾਬ ਨੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾਇਰੈਕਟਰ ਇੰਨਵੈਸਟੀਗੇਸ਼ਨ ਆਬਕਾਰੀ ਤੇ ਕਰ ਵਿਭਾਗ, ਸ਼੍ਰੀ ਗੁਰਚੈਨ ਸਿੰਘ ਧਨੌਆ ਏ.ਆਈ.ਜੀ. ਆਬਕਾਰੀ ਤੇ ਕਰ ਵਿਭਾਗ ਸਮੇਤ ਸਟਾਫ ਮੋਬਾਇਲ ਵਿੰਗ ਪਟਿਆਲਾ, ਮੋਬਾਇਲ ਵਿੰਗ ਚੰਡੀਗੜ੍ਹ ਅਤੇ ਸਮੇਤ ਆਬਕਾਰੀ ਸਟਾਫ ਜਿਲ੍ਹਾ ਮੋਹਾਲੀ ਨੇ ਲਾਲੜੂ ਨੇੜੇ ਟੋਲ ਪਲਾਜਾ ਦੇ ਸਾਹਮਣੇ ਇੱਕ ਨਜਾਇਜ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾ ਫਾਸ਼ ਕੀਤਾ।

Fake Liqour caughtFake Liqourਇਥੋਂ ਵਿਭਾਗ ਨੇ ਵੱਡੀ ਮਾਤਰਾ ਚ ਜਾਅਲੀ ਸ਼ਰਾਬ ਬਣਾਉਣ ਸਬੰਧੀ ਵਰਤੀ ਜਾਂਦੀ ਚੇਨ, ਸਟੋਰੇਜ਼ ਟੈਂਕਾਂ ਵਿਚ  ਲਗਭਗ 6400 ਲੀਟਰ ਬਲੈਂਡ, 1600 ਲੀਟਰ ਈ.ਐਨ.ਏ (ਐਕਸਟਰਾ ਨਿਊਟਰਲ ਐਲਕੋਹਲ) , ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਕੈਮੀਕਲ ਦੇ ਖਾਲੀ ਡਰੰਮ, ਲਗਭਗ 120000 ਹੋਲੋਗ੍ਰਾਂਮ, 125479 ਲੇਬਲ , 4800 ਸ਼ਰਾਬ ਦੀਆਂ ਬੋਤਲਾਂ ਪੈਕ ਕਰਨ ਵਾਲੇ ਖਾਲੀ ਡੱਬੇ, ਕੈਟਲ ਫੀਡ ਦੇ 48 ਨਗ, ਖਾਸਾ ਡਿਸਟਿਲਰੀ ਨਾਮ ਦੇ 417 ਟੇਪ ਰੋਲ, ਸੀ.ਡੀ.ਬੀ.ਐਲ. ਡਿਸਟਿਲਰੀ ਨਾਮ ਦੇ 249 ਟੇਪ ਰੋਲ,

ਕੱਚ ਦੀ ਪੈਮਾਨਾ ਸੁਰਾਹੀ, ਖਾਲੀ 11970 ਬੋਤਲਾਂ, ਬੋਤਲਾਂ ਦੇ 157000 ਢੱਕਣ, ਲਗਭਗ 200 ਪਉਏ ਮਿਸ ਇੰਡੀਆ(ਉੱਤਰ ਪ੍ਰਦੇਸ਼ ਵਿਚ ਵਿਕਣ ਯੋਗ), 14 ਬੋਤਲਾਂ ਖਾਸਾ ਮੋਟਾ ਸੰਤਰਾ (ਪੰਜਾਬ ਵਿਚ ਵਿਕਣ ਯੋਗ), ਇਕ ਟਰੱਕ ਅਤੇ ਹੋਰ ਸਾਜੋ ਸਮਾਨ ਬਰਾਮਦ ਕੀਤਾ। ਇਸ ਸਬੰਧੀ ਥਾਣਾ ਲਾਲੜੂ ਵਿਚ ਵਿਭਾਗ ਵਲੋਂ ਪਰਚਾ ਦਰਜ ਕਰਵਾ ਦਿਤਾ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਅਗਲੇਰੀ ਪੁਖਤਾ ਕਾਰਵਾਈ ਲਈ ਕੇਸ ਪੁਲਿਸ ਵਿਭਾਗ ਦੇ ਹਵਾਲੇ ਕਰ ਦਿਤਾ ਗਿਆ ਹੈ।  

Illegal alcohol factoryIllegal alcohol factoryਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਵਿਭਾਗ ਵਲੋਂ ਨਕਲੀ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਵਿਰੁੱਧ ਜੰਗੀ ਪੱਧਰ ਤੇ ਕਾਰਵਾਈ ਵਿੱਢੀ ਹੋਈ ਹੈ ਅਤੇ  ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮਿਤੀ 30 ਅਕਤੂਬਰ ਨੂੰ ਵੀ ਪਟਿਆਲਾ ਜਿਲ੍ਹੇ ਦੇ ਘੱਗਾ ਵਿਖੇ ਨਜਾਇਜ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਜਿਸ ਵਿਚ 91 ਪੇਟੀਆਂ, 1092 ਬੋਤਲਾਂ ਮਾਰਕਾ ਸ਼ਰਾਬ ਝੇਕਾ ਦੇਸੀ ਅਸਲੀ ਮੋਟਾ ਸੰਤਰਾ, ਗੋਲਡ ਪੰਜਾਬ, 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ,

ਮਾਰਕਾ ਚੱਢਾ ਸ਼ੂਗਰ ਇੰਡਸਟਰੀ ਪ੍ਰਾਈਵੇਟ ਲਿਮੀਟੇਡ, ਯੂਨਿਟ ਦੋ ਕੀੜੀ ਅਫਗਾਨਾ ਜਿਲ੍ਹਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ ਦੋ ਕੈਮੀਕਲ ਵਾਲੇ ਖਾਲੀ ਡਰੰਮ ਅਤੇ ਜਾਅਲੀ ਸ਼ਰਾਬ ਬਣਾਉਣ ਦਾ ਹੋਰ ਸਾਜੋ ਸਮਾਨ ਬਰਾਮਦ ਕੀਤਾ ਗਿਆ ਸੀ। ਵਿਭਾਗ ਦੇ ਨੁਮਾਇੰਦੇ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਵੀ ਨਜ਼ਾਇਜ ਸ਼ਰਾਬ ਦੇ ਧੰਦੇ ਤੇ ਨੱਥ ਪਾਉਣ ਲਈ ਵਿਭਾਗ ਵਲੋਂ ਪੂਰੇ ਸੂਬੇ ਵਿਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਧੰਦੇ ਵਿਚ ਸ਼ਾਮਿਲ ਦੌਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement