
ਈ.ਡੀ. ਨੇ ਰਣਇੰਦਰ ਸਿੰਘ ਨੂੰ ਮੁੜ ਕੀਤਾ ਤਲਬ
19 ਨਵੰਬਰ ਨੂੰ ਪੇਸ਼ ਹੋਣ ਲਈ ਭੇਜਿਆ ਤੀਜੀ ਵਾਰ ਨੋਟਿਸ
ਚੰਡੀਗੜ੍ਹ, 13 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਿਦੇਸ਼ੀ ਸੰਪਤੀ ਦੇ ਅਦਾਨ ਪ੍ਰਦਾਨ ਦੇ ਇਕ ਪੁਰਾਣੇ ਮਾਮਲੇ ਵਿਚ 19 ਨਵੰਬਰ ਨੂੰ ਪੇਸ਼ ਹੋਣ ਲਈ ਮੁੜ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਣਇੰਦਰ ਨੂੰ ਈ.ਡੀ. ਪਿਛਲੇ ਦਿਨਾਂ ਵਿਚ ਜਲੰਧਰ ਈ.ਡੀ. ਦਫ਼ਤਰ ਵਿਚ ਪੇਸ਼ ਹੋਣ ਲਈ ਦੋ ਵਾਰ ਨੋਟਿਸ ਭੇਜ ਚੁੱਕੀ ਹੈ ਪਰ ਉਹ ਇਕ ਵਾਰ ਕਿਸੇ ਜ਼ਰੂਰੀ ਰੁਝੇਵੇਂ ਤੇ ਬਾਅਦ ਵਿਚ ਸਿਹਤ ਖ਼ਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੇ। ਹੁਣ ਉਨ੍ਹਾਂ ਨੂੰ ਈ.ਡੀ. ਨੇ ਜਲੰਧਰ ਦਫ਼ਤਰ ਪੇਸ਼ ਹੋਣ ਲਈ ਤੀਜੀ ਵਾਰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੇ ਕਿ ਕਈ ਸਾਲ ਤੋਂ ਬੰਦ ਪਏ ਪੁਰਾਣੇ ਮਾਮਲੇ ਨੂੰ ਈ.ਡੀ. ਨੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਵਿਰੁਧ ਪਾਸ ਖੇਤੀ ਕਾਨੂੰਨਾਂ ਬਾਰੇ ਪਾਸ ਮਤਿਆਂ ਤੋਂ ਬਾਅਦ ਹੀ ਖੋਲ੍ਹਿਆ ਹੈ।
image