
ਪੰਜਾਬ ਦੇ ਲੋਕ ਮੁੱਢ ਤੋਂ ਹੀ ਅਸਲੇ ਦੇ ਸ਼ੋਂਕੀ ਰਹੇ ਹਨ, ਇਸ ਸ਼ੋਂਕ ਪਿੱਛੇ ਕਿਤੇ ਨਾ ਕਿਤੇ ਪੰਜਾਬੀਆਂ ਵੱਲੋਂ ਲੜੀਆਂ ਗਈਆਂ ਅਨੇਕਾਂ ਜੰਗਾਂ ਹੋ ਸਕਦੀਆਂ ਹਨ...
ਚੰਡੀਗੜ੍ਹ (ਭਾਸ਼ਾ) : ਪੰਜਾਬ ਦੇ ਲੋਕ ਮੁੱਢ ਤੋਂ ਹੀ ਅਸਲੇ ਦੇ ਸ਼ੋਂਕੀ ਰਹੇ ਹਨ, ਇਸ ਸ਼ੋਂਕ ਪਿੱਛੇ ਕਿਤੇ ਨਾ ਕਿਤੇ ਪੰਜਾਬੀਆਂ ਵੱਲੋਂ ਲੜੀਆਂ ਗਈਆਂ ਅਨੇਕਾਂ ਜੰਗਾਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੀ ਗਰਮਜੋਸ਼ੀ ਵੀ| ਪੰਜਾਬ ਦੇ ਲੋਕ ਜਿਥੇ ਅਸਲੇ ਨੂੰ ਆਪਣੀ ਸੁਰੱਖਿਆ ਦਾ ਸਮਾਂ ਮੰਨਦੇ ਹਨ ਉਥੇ ਆਪਣੀ ਸਰਦਾਰੀ ਦਾ ਸ਼ਿੰਗਾਰ ਵੀ ਮੰਨਦੇ ਹਨ। ਇਸੇ ਅਸਲੇ ਦੇ ਸ਼ੋਂਕ ਦੇ ਚਲਦੇ ਪੰਜਾਬੀਆਂ ਨੇ ਇਸ ਰੀਕਾਰਡ ਤੋੜ ਦਿੱਤਾ ਹੈ ਅਤੇ ਸਮੁਚੇ ਭਾਰਤ ਦੇਸ਼ ਵਿਚ ਅਸਲ ਲਾਇਸੈਂਸ ਨੂੰ ਲੈ ਕੇ ਤੀਸਰੇ ਸਥਾਨ 'ਤੇ ਆ ਗਿਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਮੁਤਾਬਿਕ ਅਸਲ ਲਾਇਸੈਂਸਾਂ ਨੂੰ ਯੂਨੀਕ ਸ਼ਨਾਖਤ ਨੰਬਰ ਨਾਲ ਜੋੜਨ ਲਈ ਨੈਸ਼ਨਲ ਦਾਤਾਬੇ ਆਫ ਆਰਮਜ਼ ਲਾਈਸੇਂਸ ਤਿਆਰ ਕੀਤਾ ਗਿਆ ਹੈ। ਨਵੇਂ ਡਾਟਾਬੇਸ ਨੇ ਨਵੇਂ ਤੱਥ ਉਜਾਗਰ ਕੀਤੇ ਹਨ, ਜਿਨ੍ਹਾਂ ਵਿਚ ਸਾਹਮਣੇ ਆਇਆ ਹੈ ਕਿ ਦੇਸ਼ ਭਰ ਵਿਚ 35.87 ਲੱਖ ਅਸਲ ਲਾਇਸੇੰਸ ਹਨ, ਜਿਨ੍ਹਾਂ ਵਿਚੋਂ ਪੰਜਾਬ ਦੇ ਅਸਲ ਲਾਇਨਸੇਸਾਂ ਦੀ ਗਿਣਤੀ 3 ,85 ,671 ਹੈ। ਇਨ੍ਹਾਂ ਤੱਥਾਂ ਦੇ ਅਧਾਰ 'ਤੇ ਪੰਜਾਬ ਤੀਸਰੇ ਸਥਾਨ 'ਤੇ ਆ ਗਿਆ ਹੈ ਅਤੇ ਜੰਮੂ ਕਸ਼ਮੀਰ 4 .84 ਲੱਖ ਅਸਲਾ ਲਾਇਸੈਂਸਾਂ ਨਾਲ ਦੂਸਰੇ ਸਥਾਨ ਤੇ ਹੈ।
ਇਸਦੇ ਨਾਲ ਹੀ ਉੱਤਰ ਪ੍ਰਦੇਸ਼ 12.88 ਲੱਖ ਅਸਲਾ ਲਾਇਸੈਂਸਾਂ ਨਾਲ ਪਹਿਲੇ ਨੰਬਰ ਤੇ ਹੈ। ਪੰਜਾਬ ਵਿਚ ਅਸਲਾ ਲਾਇਸੇੰਸ ਬਣਨ ਦੀ ਗੱਲ ਕਰੀਏ ਤਾ ਸਰਕਾਰ ਬਦਲਣ ਤੋਂ ਬਾਅਦ ਵੀ ਇਨ੍ਹਾਂ ਨੂੰ ਠੱਲ ਨਹੀਂ ਪਈ ਅਤੇ ਪਿਛਲੇ 2 ਸਾਲਾਂ ਦੌਰਾਨ 26,322 ਅਸਲਾ ਲਾਇਸੇੰਸ ਬਣੇ ਹਨ। ਇਹ ਅਸਲਾ ਲਾਇਸੇੰਸ ਜਿਥੇ ਪੰਜਾਬ ਦੇ ਲੋਕ ਆਪਣੇ ਸ਼ੋਂਕ ਨੂੰ ਬਣਾਉਂਦੇ ਹਨ ਉਥੇ ਹੀ ਕਿਤੇ ਨਾ ਕਿਤੇ ਇਸ ਅਸਲੇ ਦੀ ਵਰਤੋਂ ਕੁਝ ਲੋਕਾਂ ਵੱਲੋਂ ਦਹਿਸ਼ਤ ਭਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵੀ ਕੀਤਾ ਜਾਂਦਾ ਹੈ, ਖੈਰ ਸਾਹਮਣੇ ਆਏ ਤੱਥਾਂ ਵਿਚ ਸਿਰਫ ਉਹ ਅਸਲਾ ਦਰਜ ਹੈ ਜਿਸਦਾ ਲਾਇਸੇੰਸ ਹੈ ਅਤੇ ਗੈਰ ਲਾਇਸੈਂਸੀ ਅਸਲੇ ਦੀ ਕੋਈ ਗਿਣਤੀ ਨਹੀਂ ਹੈ।