ਅਸਲਾ ਭੰਡਾਰ ‘ਚੋਂ ਰਾਇਫ਼ਲ ਕਢਵਾ ਫ਼ੌਜੀ ਨੇ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ
Published : Dec 8, 2018, 5:15 pm IST
Updated : Dec 8, 2018, 5:50 pm IST
SHARE ARTICLE
Suicide
Suicide

ਇਕ ਫ਼ੌਜੀ ਵਲੋਂ ਅਪਣੀ ਸਰਵਿਸ ਰਾਇਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...

ਫਿਰੋਜ਼ਪੁਰ (ਸਸਸ) : ਇਕ ਫ਼ੌਜੀ ਵਲੋਂ ਅਪਣੀ ਸਰਵਿਸ ਰਾਇਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ੌਜੀ ਨੇ ਖ਼ੁਦਕੁਸ਼ੀ ਕਰਨ ਲਈ ਅਸਲਾ ਭੰਡਾਰ ਵਿਚੋਂ ਰਾਇਫ਼ਲ ਇਸ਼ੂ ਕਰਵਾਈ ਸੀ। ਇਸ ਸਬੰਧ ਵਿਚ ਥਾਣਾ ਕੈਂਟ ਪੁਲਿਸ ਨੂੰ ਸੂਚਨਾ ਦਿਤੀ ਹੈ। ਪੁਲਿਸ ਦੇ ਮੁਤਾਬਕ, ਜਵਾਨ ਓਮਾਸ਼ੰਕਰ ਮਿਸ਼ਰਾ 607 ਈਐਮਈ ਬਟਾਲੀਅਨ ਫਿਰੋਜ਼ਪੁਰ ਵਿਚ ਤੈਨਾਤ ਸੀ।​

ਪੰਜਾਬ ਵਿਚ ਅਲਰਟ ਐਲਾਨ ਹੋਣ  ਦੇ ਕਾਰਨ ਉਸ ਨੇ ਅਸਲਾ ਭੰਡਾਰ ਵਿਚੋਂ ਵੀਰਵਾਰ ਨੂੰ ਅਪਣੀ ਸਰਵਿਸ ਰਾਇਫ਼ਲ ਇੰਸਾਸ ਇਸ਼ੂ ਕਰਵਾਈ। ਜਵਾਨ ਵਲੋਂ ਰਾਤ ਦੇ ਸਮੇਂ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਗਈ। ਓਮਸ਼ੰਕਰ ਦੇ ਖ਼ੁਦਕੁਸ਼ੀ ਕਰਨ ‘ਤੇ ਬਟਾਲੀਅਨ ਵਿਚ ਹਫ਼ੜਾ ਦਫ਼ੜੀ ਮੱਚ ਗਈ। ਸੂਚਨਾ ਮਿਲਦੇ ਹੀ ਫ਼ੌਜ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ। ਓਮਾਸ਼ੰਕਰ ਨੂੰ ਹਸਪਤਾਲ ਲੈ ਕੇ ਪਹੁੰਚੇ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ।

​ਓਮਾਸ਼ੰਕਰ  ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਦੇ ਮੁਤਾਬਕ, ਓਮਾਸ਼ੰਕਰ ਦੀ ਡਿਊਟੀ ਵਰਕਸ਼ਾਪ ਵਿਚ ਸੀ, ਜਿਸ ਜਵਾਨ ਦੀ ਡਿਊਟੀ ਰਾਤ ਦੇ ਸਮੇਂ ਹੁੰਦੀ ਹੈ, ਉਸ ਨੂੰ ਹੀ ਅਸਲਾ ਇਸ਼ੂ ਹੁੰਦਾ ਹੈ। ਮਿਲੀ ਜਾਣਕਾਰੀ ਦਾ ਕਹਿਣਾ ਹੈ ਕਿ ਓਮਾਸ਼ੰਕਰ ਦੀ ਰਾਤ ਨੂੰ ਡਿਊਟੀ ਨਹੀਂ ਸੀ। ਫੌਜ ਦੇ ਅਧਿਕਾਰੀ ਓਮਾਸ਼ੰਕਰ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement