ਬਾਦਲਾਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਵੇ : ਬੀਬੀ ਖਾਲੜਾ
Published : Dec 14, 2019, 8:32 am IST
Updated : Dec 14, 2019, 9:27 am IST
SHARE ARTICLE
Paramjit Kaur Khalra
Paramjit Kaur Khalra

ਉਹਨਾਂ ਕਿਹਾ ਕਿ ਬਾਦਲਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦ ਕੇ ਉਸ ਵੱਲੋਂ ਗੈਰ-ਕਨੂੰਨੀ ਢੰਗਂ ਨਾਲ ਇਕੱਠੀ ਕੀਤੀ ਜਾਇਦਾਦ ਦੀ ਪੜਤਾਲ  ਕਰਵਾਈ ਜਾਵੇ।

ਅੰਮ੍ਰਿਤਸਰ(ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਮਨੁਖੀ ਅਧਿਕਾਰ ਸੰਗਠਨ,ਮਨੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਅਹੁਦੇਦਾਰਾਂ  ਬੀਬੀ ਪ੍ਰਮਜੀਤ ਕੌਰ ਖਾਲੜਾ ਪ੍ਰਵੀਨ ਕੁਮਾਰ,  ਬਾਬਾ ਦਰਸ਼ਨ ਸਿੰਘ, ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਗਲਬਾਤ ਕਰਦਿਆਂ ਕਿਹਾ  ਕਿ ਜੇਕਰ ਇੰਗਲੈਂਡ ਦੀ ਲੇਬਰ ਪਾਰਟੀ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਇੰਗਲੈਂਡ ਦੇ ਰੋਲ ਦੀ ਪੜਤਾਲ ਕਰਾਉਣ ਦਾ ਐਲਾਨ ਕਰ ਸਕਦੀ ਹੈ ਤਾਂ ਫੌਜੀ ਹਮਲੇ ਸਮੇਂ ਕਾਂਗਰਸ ਪਾਰਟੀ,ਭਾਜਪਾ,ਆਰ.ਐਸ.ਐਸ ਤੇ ਬਾਦਲਾਂਂ ਦੇ ਰੋਲ ਦੀ ਪੜਤਾਲ  ਵੀ ਹੋਣੀ ਚਾਹੀਦੀ ਹੈ।

Akal TakhtAkal Takht

ਉਹਨਾਂ ਕਿਹਾ ਕਿ ਬਾਦਲਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦ ਕੇ ਉਸ ਵੱਲੋਂ ਗੈਰ-ਕਨੂੰਨੀ ਢੰਗਂ ਨਾਲ ਇਕੱਠੀ ਕੀਤੀ ਜਾਇਦਾਦ ਦੀ ਪੜਤਾਲ  ਕਰਵਾਈ ਜਾਵੇ। ਜਥੇਬੰਦੀਆਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਕਾਂਗਰਸ,ਭਾਜਪਾ,ਆਰ.ਐਸ.ਐਸ ਵੱਲੋਂ ਫੌਜੀ ਹਮਲੇ ਸਮੇਂ ਕੀਤੀ ਯੋਜਨਾਬੰਦੀ ਵਿਚ ਸ਼ਾਮਲ ਹੋਏ। ਉਨਾ ਦੋਸ਼ ਲਾਇਆ ਕਿ ਬਾਦਲ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਫੌਜੀ ਹਮਲੇ ਦੀ ਪੜਤਾਲ ਦੀ ਮੰਗ ਨਹੀਂ ਕੀਤੀ।

Badals Badals

ਇਸੇ ਲੜੀ ਵਿਚ ਹੀ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਦਿਲੀ ਦੇ ਕੁਹਾੜੇ ਦਾ ਦਸਤਾ ਬਣਕੇ ਕੇ.ਪੀ.ਐਸ ਗਿੱਲ ਨਾਲ ਗੁਪਤ ਮੁਲਾਕਾਤਾਂ ਕਰਕੇ ਝੂਠੇ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਖਤਮ ਕਰਾਉਂਦੇ ਰਹੇ। ਇਸੇ ਕਰਕੇ ਬਾਦਲ ਦਲ ਝੂਠੇ ਮੁਕਾਬਲਿਆ ਦੀ ਪੜਤਾਲ ਕਰਾਉਣ ਦੀ ਬਜਾਏ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਹੱਕ ਵਿਚ ਖੜਾ ਹੋ ਗਿਆ। ਪੰਜਾਬ ਦੀ ਜਵਾਨੀ ਜਬਰ ਜੁਲਮ ਖਿਲਾਫ ਅਵਾਜ ਨੱਪਣ ਦੇ ਮਕਸਦ ਨਾਲ ਸਿੱਖ ਗੱਭਰੂਆਂ ਨੂੰ  ਡਰੱਗਜ਼ ਤੇ ਲਾਇਆ ਗਿਆ।।

Parkash Singh Badal and Sukhbir Singh Badal Parkash Singh Badal and Sukhbir Singh Badalਇਸੇ ਲੜੀ ਵਿਚ ਗਰੀਬ ਕਿਸਾਨ ਨੂੰ ਖੁਦਕਸ਼ੀਆਂ ਵਿਚ ਧਕਿਆਂ ਗਿਆ।  ਉਨਾਂ ਕਿਹਾ ਕਿ ਫੌਜੀ ਹਮਲੇ,ਝੂਠੇ ਮੁਕਾਬਲਿਆਂ ਤੇ ਨਵੰਬਰ ਦੇ  ਕਤਲੇਆਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਤਵਾਦ ਹਮਲੇ ਦਾ ਐਲਾਨ ਕੀਤਾ ਜਾਵੇ।  ਜਥੇਬੰਦੀਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖਾਂ ਦੀ ਕੁਲਨਾਸ਼ ਵਿਚ ਨਿਭਾਏ ਰੋਲ ਦੀ ਪੜਤਾਲ ਲਈ 5 ਮੈਂਬਰੀ ਕਮੇਟੀ ਬਣਾਈ ਜਾਵੇ।

ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦ ਕੇ ਉਸ ਵੱਲੋਂ ਗੈਰ-ਕਨੂੰਨੀ ਢੰਗਂ ਨਾਲ ਇਕੱਠੀ ਕੀਤੀ ਜਾਇਦਾਦ ਦੀ ਪੜਤਾਲ  ਕਰਵਾਈ ਜਾਵੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement