ਭਾਜਪਾ ਨੂੰ ਭਾਰੀ ਪੈਣ ਲਗੀ ਹੱਕ ਮੰਗਦੇ ਲੋਕਾਂ ਨੂੰ ਅਤਿਵਾਦੀ ਕਹਿਣ ਦੀ ਖੇਡ, ਲੋਕਾਂ ਦਾ ਫੁਟਿਆ ਗੁੱਸਾ
Published : Dec 14, 2020, 7:50 pm IST
Updated : Dec 14, 2020, 7:50 pm IST
SHARE ARTICLE
photo viral
photo viral

​ਫੌਜੀ ਜਵਾਨ ਨੇ ਪਿਉ-ਦਾਦਿਆਂ ਦੇ ਹੱਕ ‘ਚ ਡਟਦਿਆਂ ਖੁਦ ਨੂੰ ਕਿਹਾ ‘ਅਤਿਵਾਦੀ’

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਦੂਜੇ ਪਾਸੇ ਸੱਤਾਧਾਰੀ ਧਿਰ ਕਿਸਾਨਾਂ ਦੇ ਸੰਘਰਸ਼ ‘ਚ ਦੇਸ਼ ਵਿਰੋਧੀ ਤਾਕਤਾਂ ਦੀ ਘੁਸਪੈਠ ਹੋਣ ਦਾ ਪ੍ਰਚਾਰ ਕਰ ਰਹੀ ਹੈ। ਵਿਚਾਰਾਂ ਦੇ ਵਖਰੇਵੇਂ ਤੇ ਹੱਕ ਮੰਗਦੇ ਲੋਕਾਂ ਨੂੰ ਅੱਤਵਾਦੀ, ਮਾਊਵਾਦੀ ਅਤੇ ਸਮਾਜ ਵਿਰੋਧੀ ਅਨਸਰ ਐਲਾਨਣ ਦੀ ਇਹ ਖੇਡ ਸੱਤਾਧਾਰੀ ਨੂੰ ਹੁਣ ਭਾਰੀ ਪੈਣ ਲੱਗੀ ਹੈ।

photo viralphoto viral

ਭਾਜਪਾ ਆਗੂਆਂ ਦੇ ਅਜਿਹੇ ਦਾਅਵਿਆਂ ਤੇ ਲੋਕ ਹੁਣ ਕੰਨ ਧਰਨ ਨੂੰ ਤਿਆਰ ਨਹੀਂ ਹੋ ਰਹੇ। ਲੋਕਲ ਟੀਵੀ ਚੈਨਲਾਂ ਸਮੇਤ ਸ਼ੋਸ਼ਲ ਮੀਡੀਆ ਜ਼ਰੀਏ ਅਜਿਹੀਆਂ ਅਫਵਾਹਾਂ ਦੀ ਪੁਖਤਾ ਜਾਣਕਾਰੀ ਲੋਕਾਂ ਤਕ ਅਗਾਊਂ ਪਹੁੰਚ ਰਹੀ ਹੈ। ਇਸ ਕਾਰਨ ਅਜਿਹੀਆਂ ਗੱਲਾਂ ਨੂੰ ਪ੍ਰਚਾਰਨ ‘ਚ ਰੁਝੇ ਰਾਸ਼ਟਰੀ ਮੀਡੀਆਂ ਦੇ ਕੁੱਝ ਚੈਨਲਾਂ ਨੂੰ ਲੋਕ ਗੋਦੀ ਮੀਡੀਆ ਕਹਿ ਕੇ ਨਕਾਰਨ ਲੱਗੇ ਹਨ।

kisan protestkisan protest

ਦਿੱਲੀ ਦੀਆਂ ਬਰੂਹਾਂ ਤੇ ਹੱਕਾਂ ਦੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਅਤਿਵਾਦੀ ਅਤੇ ਖਾਲਿਸਤਾਨੀ ਕਹਿਣ ਤੋਂ ਸੁਰੱਖਿਆ ਫੋਰਸਾਂ ਵਿਚ ਤੈਨਾਤ ਨੌਜਵਾਨ ਡਾਢੇ ਪ੍ਰੇਸ਼ਾਨ ਹਨ। ਫੌਜ ਅਤੇ ਪੁਲਿਸ ਫੋਰਸਾਂ ਵਿਚ ਕਿਸਾਨ ਪਰਿਵਾਰਾਂ ਦੇ ਵੱਡੀ ਗਿਣਤੀ ਨੌਜਵਾਨ ਦੇਸ਼ ਦੀ ਸੇਵਾ ਵਿਚ ਲੱਗੇ ਹੋਏ ਹਨ।  ਦਿੱਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਦੇ ਪੁੱਤਰਾਂ ਵਲੋਂ ਆਪਣੇ ਮਾਪਿਆਂ ਨੂੰ ਜ਼ਮੀਨਾਂ ਦੀ ਰਾਖੀ ਲਈ ਦਿੱਲੀ ਵਿਖੇ ਡਟੇ ਰਹਿਣ ਦੀ ਹੱਲਾਸ਼ੇਰੀ ਦੇਣ ਦੀਆਂ ਖਬਰਾਂ ਵੀ ਸਾਹਮਣੇ ਆ ਚੁਕੀਆਂ ਹਨ।

SGPC announces financial assistance to farmers killed in Delhi dharnaDelhi dharna

ਆਪਣੇ ਪਿਉ-ਦਾਦਿਆਂ ਨੂੰ ਅਤਿਵਾਦੀ ਕਹਿਣ ਤੋਂ ਦੁਖੀ ਹੋਏ ਇਕ ਫੌਜੀ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਤਸਵੀਰ ਵਿਚ ਇਕ ਜਵਾਨ ਹੱਥ 'ਚ ਪੋਸਟਰ ਫੜੀ ਟਰਾਲੀ 'ਚ ਖੜ੍ਹਾ ਨਜ਼ਰ ਆ ਰਿਹਾ ਹੈ।  ਪੋਸਟਰ 'ਤੇ ਲਿਖਿਆ ਹੋਇਆ ਹੈ ਕਿ "ਮੇਰਾ ਪਿਤਾ ਇਕ ਕਿਸਾਨ ਹੈ, ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।"

delhidelhi

ਇਸ ਪੋਸਟ ਨੂੰ ਲੈ ਕੇ ਲੋਕ ਸੱਤਾਧਾਰੀ ਧਿਰ ਨੂੰ ਖੂਬ ਖਰੀਆਂ-ਖੋਟੀਆਂ ਸੁਣਾ ਰਹੇ ਹਨ। ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਲੋਕ ਵਿਚਾਰਾਂ ਦੇ ਵਖਰੇਵੇ ਅਤੇ ਹੱਕ ਮੰਗਦੇ ਲੋਕਾਂ ਲਈ ਅਪਨਾਏ ਜਾ ਰਹੇ ਵਤੀਰੇ ਨੂੰ ਲੈ ਕੇ ਸੱਤਾਧਾਰੀ ਧਿਰ ਤੋਂ ਸਵਾਲ ਪੁਛੇ ਜਾ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement