
ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।
ਚੰਡੀਗੜ੍ਹ : ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ‘ਤੇ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਦੀ ਪਾਰਟੀ ਹੈ, ਇਸ ਪਾਰਟੀ ਨੇ ਪੰਜਾਬੀਅਤ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਗੇ ਵੀ ਇਹ ਕੁਰਬਾਨੀਆਂ ਜਾਰੀ ਰਹਿਣਗੀਆਂ ।
photoਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਕਨੂੰਨਾਂ ਨੂੰ ਬਣਾਉਣਾ ਅਤੇ ਲਾਗੂ ਕਰਨਾ ਹੁੰਦਾ ਹੈ, ਜੇਕਰ ਲੋਕਾਂ ਨੂੰ ਕਾਨੂੰਨ ਪਸੰਦ ਹੀ ਨਹੀਂ ਤਾਂ ਸਰਕਾਰ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ । ਬਾਦਲ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਨਿਟ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਕੇਂਦਰ ਨੂੰ ਪੰਜਾਬ ਦੀ ਸਹੀ ਸਥਿਤੀ ਦੱਸੇ ਕਿਉਂਕਿ ਕੇਂਦਰ ਸਰਕਾਰ ਪੰਜਾਬ ਦੀ ਗਰਾਊਂਡ ਰਿਪੋਰਟ ਤੋਂ ਬਿਲਕੁਲ ਅਣਜਾਣ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਕਿਸਾਨ ਵਿਰੋਧੀ ਹਨ, ਇਨ੍ਹਾਂ ਕਾਨੂੰਨਾਂ ਦਾ ਫ਼ਾਇਦਾ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ।
farmerਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਫੈਡਰਲ ਢਾਂਚੇ ਦੀ ਹਮਾਇਤ ਕਰਦੀ ਹੈ, ਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਹੀ ਸਭ ਤੋਂ ਪਹਿਲਾਂ ਫੈਡਰਲਿਜ਼ਮ ਢਾਂਚੇ ਦੀ ਗੱਲ ਕੀਤੀ, ਅੱਜ ਦੇਸ਼ ਦੀਅਂ ਕਈ ਸਟੇਟਾਂ ਇਸ ‘ਤੇ ਅੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਫੈਡਰਲ ਢਾਂਚੇ ਦੀ ਅਵਾਜ਼ ਕਸ਼ਮੀਰ ਮਨੀਪੁਰ ਤੋਂ ਲੈ ਕੇ ਹਰ ਸੂਬੇ ਵਿਚ ਗੂੰਜ ਰਹੀ ਹੈ . ਅੱਜ ਤੋਂ ਪੱਚੀ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਫੈਡਰਲ ਢਾਂਚੇ ਦੀ ਮੰਗ ਉਠਾਈ ਸੀ ।
photoਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ, ਪਾਰਟੀ ਦੇ ਵਲੰਟੀਅਰ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ । ਉਨ੍ਹਾਂ ਕਿਹਾ ਕਿ ਲੀਡਰਸ਼ਿਪ ਜਾਣ ਬੁੱਝ ਕੇ ਅੱਗੇ ਨਹੀਂ ਆ ਰਹੀ ,ਜਦੋਂ ਕਿ ਕੇਂਦਰ ਸਰਕਾਰ ਇਸ ਘੋਲ ਨੂੰ ਪੁਲੀਟੀਕਲ ਕਹਿ ਕੇ ਬਦਨਾਮ ਨਾ ਕਰੇ। ਉਨ੍ਹਾਂ ਕਿਹਾ ਕਿ ਅਸੀਂ ਹੋਰ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਤੇ ਕਾਨੂੰਨਾਂ ਨੂੰ ਲੈ ਕੇ ਦਬਾਅ ਬਣਾਵਾਂਗੇ ।
Farmer Protestਬਾਦਲ ਨੇ ਪਾਰਟੀ ਦੇ ਸੌ ਸਾਲਾਂ ਦੇ ਮਿਸ਼ਨ ‘ਤੇ ਕਿਹਾ ਕਿ ਪੰਥ ਦੀ ਚਡ਼੍ਹਦੀ ਕਲਾ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ ਜੋ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ , ਫੈਡਰਲ ਢਾਂਚੇ ਲਈ ਸੰਘਰਸ਼ ਕਰਾਂਗੇ, ਧਰਮ ਸਾਰੇ ਧਰਮਾਂ ਦਾ ਸਤਿਕਾਰ ਬਣਿਆ ਰਹੇ ਇਹ ਵੀ ਸਾਡੇ ਮਿਸ਼ਨ ਦਾ ਹਿੱਸਾ ਰਹੇਗਾ।