ਦਿੱਲੀ CM ਦੀ ਕੈਪਟਨ ਖ਼ਿਲਾਫ਼ ਬਿਆਨਬਾਜ਼ੀ, ਕਿਹਾ- ਕੇਂਦਰ ਨਾਲ ਹੱਥ ਮਿਲਾ ਕਿਸਾਨ ਅੰਦੋਲਨ ਵੇਚਿਆ
Published : Dec 14, 2020, 1:03 pm IST
Updated : Dec 14, 2020, 1:06 pm IST
SHARE ARTICLE
Kejriwal and punjab cm
Kejriwal and punjab cm

ਸੀਐੱਮ ਕੈਪਟਨ ਨੇ ਆਪਣੇ ਬੇਟੇ ਨੂੰ ਈਡੀ ਦੇ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕੀਤੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਬੇਚ ਦਿੱਤਾ ਹੈ।

ਨਵੀਂ ਦਿੱਲੀ : ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ  ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ। ਕੇਜਰੀਵਾਲ ਨੇ ਕਿਹਾ "ਸੀਐੱਮ ਕੈਪਟਨ ਨੇ ਆਪਣੇ ਬੇਟੇ ਨੂੰ ਈਡੀ ਦੇ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕੀਤੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਬੇਚ ਦਿੱਤਾ ਹੈ।

 Capt. Amarinder Singh, Arvid Kejriwal

ਦਿੱਲੀ CM ਕੇਜਰੀਵਾਲ ਦਾ ਟਵੀਟ 
ਉਨ੍ਹਾਂ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਕੈਪਟਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਦਿੱਲੀ ਦੇ  ਸਟੇਡੀਅਮ ਨੂੰ ਜੇਲ੍ਹ ਨਹੀਂ ਬਣਨ ਦਿੱਤਾ, ਕੇਂਦਰ ਨਾਲ ਲੜਿਆ। ਮੈਂ ਕਿਸਾਨਾਂ ਦਾ ਸੇਵਾਦਾਰ ਬਣ ਕੇ ਉਨ੍ਹਾਂ ਦੀ ਸੇਵਾ  ਕਰ ਰਿਹਾ ਹਾਂ। ਤੁਸੀਂ ਆਪਣੇ ਬੇਟੇ ਦੇ ਈਡੀ ਕੇਸ ਨੂੰ ਮੁਆਫ ਕਰਾਉਣ ਲਈ ਕੇਂਦਰ ਨਾਲ ਹੱਥ ਮਿਲਾ ਲਿਆ, ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?

CM

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਜਾਣ ਦੀ ਘੋਸ਼ਣਾ ਨੂੰ‘ ਡਰਾਮਾ ’ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਾਹ ਸੀ ਕਿ , “ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਖੇਤੀਬਾੜੀ ਦੇ ਇਕ ਨਿਯਮ ਨੂੰ 'ਬੇਸ਼ਰਮੀ ਨਾਲ' ਨੋਟੀਫਾਈ ਕਰ ਕੇ ਕਿਸਾਨਾਂ ਦੀ ਪਿੱਠ' ਚ ਚਾਕੂ ਮਾਰਿਆ ਹੈ 'ਅਤੇ ਹੁਣ, ਉਹ ਸੋਮਵਾਰ ਨੂੰ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ' ਤੇ ਹਨ। ਤੁਹਾਡੀ ਭੁੱਖ ਹੜ੍ਹਤਾਲ ਉੱਤੇ ਬੈਠਣ ਦਾ ਐਲਾਨ ਕਰਨ ਦਾ ਵਿਖਾਵਾ ਹੈ। "

Punjab CM dedicates 66 K.V. grid sub-stations at Moosa & Ramgarh Bhudda to people via video conferencing
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement