
ਸਾਬਕਾ AIG ਆਸ਼ੀਸ਼ ਕਪੂਰ ’ਤੇ ਹਿਰਾਸਤੀ ਬਲਾਤਕਾਰ ਅਤੇ ਵਸੂਲੀ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਕਿਹਾ
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਨੇ ਸਾਬਕਾ ਏਆਈਜੀ ਅਸ਼ੀਸ਼ ਕਪੂਰ 'ਤੇ ਹਿਰਾਸਤੀ ਬਲਾਤਕਾਰ ਅਤੇ ਵਸੂਲੀ ਦੇ ਇਲਜ਼ਾਮਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਵਿਚ ਤੱਥਾਂ ਦੀ ਘੋਖ ਕਰਨ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਅਤੇ ਘਟਨਾ ਸਮੇਂ ਦੇ ਆਈਜੀ ਪੰਜਾਬ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਦਰਜ ਕਰਵਾਈ ਗਈ ਸੀ।
ਪੰਜਾਬ ਦੇ ਰਾਜਪਾਲ ਨੇ ਮਾਮਲੇ ਦੀ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ 'ਤੇ ਹੁਣ ਤੱਕ ਸਖ਼ਤ ਕਾਰਵਾਈ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਮਾਮਲੇ ਦੇ ਤੱਥਾਂ ਦੀ ਘੋਖ ਕਰਵਾਉਣ ਲਈ ਕਿਹਾ ਹੈ।