ਚੰਡੀਗੜ੍ਹ ‘ਚ ਨਰਸ ਦੇ ਕਾਤਲ ਪ੍ਰੇਮੀ ਨੇ ਟੀਵੀ ਚੈਨਲ ‘ਚ ਆ ਕੇ ਕੀਤਾ ਸਰੈਂਡਰ, ਪੁਲਿਸ ਵੱਲੋਂ ਗ੍ਰਿਫ਼ਤਾਰ
Published : Jan 15, 2020, 1:37 pm IST
Updated : Jan 15, 2020, 1:37 pm IST
SHARE ARTICLE
File
File

ਸਰਬਜੀਤ ਦੇ ਪਰਵਾਰ ਵਾਲੇ ਮਨਿੰਦਰ ਨਾਲ ਵਿਆਹ ਦੇ ਵਿਰੁਧ ਸਨ

ਚੰਡੀਗੜ੍ਹ- ਸ਼ਹਿਰ ਵਿਚ ਸਾਲ 2020 ਦੀ ਸ਼ੁਰੂਆਤ ਦੇ ਪਹਿਲੇ ਦਿਨ ਉਦਯੋਗਿਕ ਖੇਤਰ ਫੇਸ - 2 ਸਥਿਤ ਹੋਟਲ ਸਕਾਈ ਦੇ ਕਮਰੇ ਵਿਚ ਪ੍ਰੇਮਿਕਾ ਦੀ ਹਤਿਆ ਕਰਨ ਵਾਲੇ ਮਨਿੰਦਰ ਸਿੰਘ ਨੇ ਮੰਗਲਵਾਰ ਚੰਡੀਗੜ੍ਹ ਵਿਚ ਇਕ ਨਿਜੀ ਚੈਨਲ ਦੇ ਸਾਹਮਣੇ ਆ ਕੇ ਅਪਣਾ ਕਬੂਲਨਾਮਾ ਕੀਤਾ ਹੈ। ਜਿਸਦੇ ਬਾਅਦ ਸੈਕਟਰ 31 ਥਾਣਾ ਪੁਲਿਸ ਨੇ ਉਸ ਨੂੰ ਚੈਨਲ ਦੇ ਦਫ਼ਤਰ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

FileFile

ਮਨਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਉਸੇ ਨੇ ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਹਤਿਆ ਕੀਤੀ ਹੈ। ਉਸਨੇ ਦੱਸਿਆ ਕਿ 8 ਦਸੰਬਰ ਨੂੰ ਸਰਬਜੀਤ ਕੌਰ ਦੇ ਭਰਾ ਦਾ ਵਿਆਹ ਹੋਇਆ ਸੀ। ਇਸ ਵਿਆਹ ਵਿਚ ਕੁਲਵਿੰਦਰ ਸਿੰਘ ਨਾਮ ਦਾ ਨੌਜਵਾਨ ਵੀ ਆਇਆ ਸੀ। ਜਿਸਦੇ ਨਾਲ ਸਰਬਜੀਤ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਭਰਾ ਦੇ ਵਿਆਹ ਤੋਂ ਬਾਅਦ ਕੁਲਵਿੰਦਰ ਕੁਵੈਤ ਚਲਾ ਗਿਆ ਸੀ। ਪਰ ਸਰਬਜੀਤ ਹਾਲੇ ਵੀ ਉਸ ਨਾਲ ਗੱਲਬਾਤ ਕਰ ਰਹੀ ਸੀ।

FileFile

ਸਰਬਜੀਤ ਨੇ ਮਨਿੰਦਰ ਨੂੰ ਦੱਸਿਆ ਸੀ ਕਿ ਉਸਦੇ ਵਿਆਹ ਦੀ ਗੱਲ ਕੁਵਿੰਦਰ ਦੇ ਨਾਲ ਚੱਲ ਰਹੀ ਹੈ। ਮੰਨਿਦਰ ਨੇ ਸਰਬਜੀਤ ਦੇ ਫੋਨ ਵਿਚ ਉਨ੍ਹਾ ਦੇ ਮੈਸਜ ਵੀ ਵੇਖੇ ਸਨ। ਮਨਿੰਦਰ ਨੇ ਦੱਸਿਆ ਕਿ ਇਹੀ ਕਾਰਨ ਸੀ ਜਿਸ ਕਰਕੇ ਉਸਨੇ ਸਰਬਜੀਤ ਦੀ ਹਤਿਆ ਕਰ ਦਿਤੀ। ਮਨਿੰਦਰ ਦੇ ਚੈਨਲ ਵਿਚ ਪਹੁੰਚਣ ਦੀ ਸੂਚਨਾ ਜਦੋਂ ਪੁਲਿਸ ਤਕ ਲੱਗੀ ਤਾਂ ਸੈਕਟਰ 31 ਥਾਣਾ ਮੁਖੀ ਰਾਜਦੀਪ ਸਿੰਘ ਅਪਣੀ ਪੂਰੀ ਟੀਮ ਦੇ ਨਾਲ ਚੈਨਲ ਦੇ ਦਫ਼ਤਰ ਪਹੁੰਚ ਗਏ ਅਤੇ ਉਸ ਨੂੰ ਤੂੰਰਤ ਅਪਣੇ ਕਬਜੇ ਵਿਚ ਲੈਕੇ ਥਾਣੇ ਚੱਲੇ ਗਏ।

FileFile

ਇਹ ਹੈ ਮਾਮਲਾ- ਮਨਿੰਦਰ ਸਿੰਘ ਅਤੇ ਸਰਬਜੀਤ ਕੌਰ 30 ਦਸੰਬਰ ਦੀ ਸ਼ਾਮ ਨੂੰ ਹੋਟਲ ਵਿਚ ਆਏ ਸਨ ।  ਉਨ੍ਹਾ ਨੇ ਤੀਜੀ ਮੰਜਲ ਤੇ ਕਮਰਾ ਨੰਬਰ-301 ਬੁੱਕ ਕੀਤਾ। ਹੋਟਲ ਵਿਚ ਬੁਕਿੰਗ ਦੇ ਸਮੇਂ ਮਨਿੰਦਰ ਨੇ ਆਪਣਾ ਡਰਾਇਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਰਿਕਾਰਡ ਦੇ ਤੌਰ ਤੇ ਜਮਾ ਕਰਵਾ ਕੇ ਦੋ ਦਿਨਾਂ ਲਈ ਕਮਰਾ ਬੁੱਕ ਕਰਵਾਇਆ ਸੀ।

FileFile

ਇਕ ਜਨਵਰੀ ਦੁਪਹਿਰ 12 ਵਜੇ ਕਮਰੇ ਤੋਂ ਚੈਕਆਉਟ ਲਈ ਬਾਹਰ ਨਾ ਨਿਕਲਣ ਤੇ ਹੋਟਲ ਕਰਮਚਾਰੀਆਂ ਨੇ ਕਮਰੇ ਦੇ ਅੰਦਰ ਲੱਗੇ ਲੈਂਡਲਾਇਨ ਫੋਨ ਤੇ ਕਾਲ ਕਰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ। ਵਾਰ - ਵਾਰ ਫੋਨ ਕਰਨ ਦੇ ਬਾਵਜੂਦ ਅੰਦਰ ਤੋ ਕੋਈ ਜਵਾਬ ਨਾ ਮਿਲਣ ਤੇ ਦੂਜੀ ਚਾਬੀ ਨਾਲ ਕਮਰਾ ਖੋਲ੍ਹਣ ਦਾ ਫੈਸਲਾ ਲਿਆ ਗਿਆ । ਹੋਟਲ ਕਰਮਚਾਰੀਆਂ ਨੇ ਕਮਰਾ ਖੋਲਿਆ ਤਾਂ ਅੰਦਰ ਸਰਬਜੀਤ ਦੀ ਲਾਸ਼ ਪਈ ਹੋਈ ਸੀ ।  

FileFile

ਉਸਦੇ ਮੂੰਹ ਤੋਂ ਝੱਗ ਅਤੇ ਨੱਕ ਤੋਂ ਖੂਨ ਨਿਕਲ ਰਿਹਾ ਸੀ। ਸਰਬਜੀਤ ਦੀ ਹਤਿਆ ਕਰਕੇ ਮਨਿੰਦਰ ਫ਼ਰਾਰ ਹੋ ਚੁੱਕਾ ਸੀ।
ਹੋਟਲ ਵਿਚ ਦਿਤੇ ਪਛਾਣ ਪਤੱਰ ਦੇ ਆਧਾਰ ਤੇ ਨੌਜਵਾਨ ਦੀ ਪਛਾਣ 30 ਸਾਲ ਦਾ ਸੈਕਟਰ-30 ਨਿਵਾਸੀ ਮਨਿੰਦਰ ਸਿੰਘ ਦੇ ਤੌਰ ਤੇ ਹੋਈ ਸੀ, ਜਦੋਂ ਕਿ ਮੁਟਿਆਰ ਦੀ ਪਛਾਣ ਸੰਗਰੂਰ ਨਿਵਾਸੀ ਸਰਬਜੀਤ ਕੌਰ ਦੇ ਤੌਰ ਤੇ ਹੋਈ ਸੀ। ਸਰਬਜੀਤ ਕੌਰ ਮੋਹਾਲੀ ਵਿਚ ਇਕ ਨਿਜੀ ਹਸਪਤਾਲ ਵਿਚ ਨਰਸ ਸੀ।

ਸਰਬਜੀਤ ਦੇ ਪਰਵਾਰ ਵਾਲੇ ਮਨਿੰਦਰ ਨਾਲ ਵਿਆਹ ਦੇ ਵਿਰੁਧ ਸਨ-ਮਨਿੰਦਰ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਪਰਵਾਰ ਵਾਲੇ ਉਸਦੇ ਵਿਰੁਧ ਸਨ ਅਤੇ ਉਹ ਹਮੇਸ਼ਾਂ ਕਹਿੰਦੇ ਸਨ ਕਿ ਉਹ ਉਨ੍ਹਾ ਦੀ ਜਾਤ ਅਤੇ ਬਰਾਬਰੀ ਦਾ ਨਹੀ ਹੈ। ਦੂਜਾ ਸਰਬਜੀਤ ਦਾ ਝੁਕਾਅ ਕੁਵੈਡ ਵਿਚ ਰਹਿੰਦੇ ਕੁਲਵਿੰਦਰ ਵੱਲ ਹੋ ਗਿਆ ਸੀ। ਮਨਿੰਦਰ ਨੇ ਦੱਸਿਆ ਕਿ ਸਕਾਈ ਹੋਟਲ ਵਿਚ ਜਾਣ ਤੋਂ ਪਹਿਲਾਂ ਦੋਵੇਂ ਜਲੰਧਰ ਵਿਚ ਵੀ ਇਕ ਹੋਟਲ ਵਿਚ ਠਹਿਰੇ ਸਨ। ਇਸਦੇ ਬਾਅਦ ਨਵਾਂ ਸਾਲ ਮਨਾਉਣ ਲਈ ਉਹ ਚੰਡੀਗੜ੍ਹ ਆਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement