ਪੰਜਾਬ ਦੀ ਧੀ ਨੇ ਇਟਲੀ ਵਿੱਚ ਨਾਂਅ ਕੀਤਾ ਰੌਸ਼ਨ , ਨਵਦੀਪ ਕੌਰ ਥਿਆੜਾ ਨੇ ਡਾਕਟਰੇਟ ਦੀ ਡਿਗਰੀ ਕੀਤੀ ਹਾਸਿਲ
Published : Jan 15, 2025, 6:38 pm IST
Updated : Jan 15, 2025, 6:38 pm IST
SHARE ARTICLE
Punjab's daughter makes a name for herself in Italy, Navdeep Kaur Thiara earns doctorate degree
Punjab's daughter makes a name for herself in Italy, Navdeep Kaur Thiara earns doctorate degree

ਹੁਸ਼ਿਆਰਪੁਰ ਦੇ ਪਿੰਡ ਸੀਕਰੀ ਦੀ ਹੈ ਜੰਮਪਲ

ਰੋਮ: ਇਟਲੀ ਦੇ ਭਾਰਤੀ ਬੱਚਿਆਂ ਨੇ ਵਿੱਦਿਆਦਕ ਖੇਤਰਾਂ ਵਿੱਚ ਜਿਸ ਤਰ੍ਹਾਂ ਕਾਮਯਾਬੀ ਦੀ ਧੂਮ ਮਚਾਉਂਦਿਆਂ ਮਾਪਿਆਂ ਸਮੇਤ ਮਹਾਨ ਭਾਰਤ ਦਾ ਨਾਮ ਚੁਫੇਰੇ ਰੁਸ਼ਨਾਇਆ ਹੈ ਉਹ ਆਪਣੇ ਆਪ ਵਿੱਚ ਇੱਕ ਇਤਿਹਾਸਕ ਮਿਸਾਲ ਬਣ ਰਿਹਾ ਹੈ ਇਸ ਸਲਾਂਘਾਯੋਗ ਕਾਰਜ ਵਿੱਚ ਹੁਣ ਇੱਕ ਨਾਮ ਪੰਜਾਬ ਦੀ ਹੋਣਹਾਰ ਤੇ ਮਾਪੇ ਪਰਵਿੰਦਰ ਸਿੰਘ ਥਿਆੜਾ,ਪਰਮਜੀਤ ਕੌਰ ਥਿਆੜਾ ਦੀ ਲਾਡਲੀ ਧੀ ਨਵਦੀਪ ਕੌਰ ਥਿਆੜਾ ਦਾ ਜੁੜ ਗਿਆ ਹੈ ਜਿਸ ਨੇ ਰਿਜੋਇਮਿਲੀਆ /ਮੋਦਨਾ ਦੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪਹਿਲੇ ਨੰਬਰ ਵਿੱਚ 110/110 ਕਰਕੇ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਵਿੱਦਿਆਦਕ ਖੇਤਰਾਂ ਵਿੱਚ ਕਿਸੇ ਤੋਂ ਘੱਟ ਨਹੀਂ।

ਨਵਦੀਪ ਕੌਰ (25)ਜਿਸ ਦਾ ਜਨਮ ਪਿੰਡ ਸੀਕਰੀ ਜਿਲਾ ਹੁਸ਼ਿਆਰਪੁਰ ਪੰਜਾਬ ਚ ਹੋਇਆ ਮਹਿਜ ਉਹ ਚਾਰ ਸਾਲ ਦੀ ਸੀ ਤਾਂ ਪੰਜਾਬ ਤੋਂ ਪਰਿਵਾਰ ਨਾਲ  ਸੰਨ 2004 ਵਿੱਚ ਇਟਲੀ ਆ ਗਈ।ਉਸਨੇ ਆਪਣੀ ਸਾਰੀ ਪੜਾਈ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹੋਣਹਾਰ ਵਿੱਦਿਆਰਥੀਆਂ ਵਜੋਂ ਇਟਲੀ ਚ ਕੀਤੀ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦੇ ਨਵਦੀਪ ਕੌਰ ਨੇ ਦੱਸਿਆ ਕਿ  ਉਸ ਦੀ ਮੁੱਢ ਤੋਂ ਹੀ ਪੜ੍ਹਾਈ ਵਿੱਚ  ਬਹੁਤ ਰੁਚੀ ਸੀ ਤੇ ਇਸ ਰੁਚੀ ਦੀ ਵੇਲ੍ਹ ਨੂੰ ਅੱਜ ਵੱਡਾ ਦਰਖੱਤ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਉਸ ਦੇ ਮਾਪਿਆਂ ਨੇ ਜਿਹਨਾਂ ਨੇ ਹੌਸਲਾ ਅਫ਼ਜਾਈ ਨਾਲ ਮਾਰਗ ਦਰਸ਼ਨ ਕੀਤਾ ।ਅੱਜ ਜਿਸ ਮੁਕਾਮ ਤੇ ਉਹ ਪਹੁੰਚੀ ਉਹ ਮਾਪਿਆਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ ।

ਨਵਦੀਪ ਕੌਰ ਘਰ ਦੀ ਆਰਥਿਕਤਾ ਵਿੱਚ ਆਪਣੇ ਪਰਿਵਾਰ ਨਾਲ ਮੁੰਡਿਆਂ ਵਾਂਗਰ ਜਿੰਮੇਵਾਰੀ ਨਿਭਾਅ ਰਹੀ ਹੈ ਉਹ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰ ਰਹੀ ਹੈ। ਰਿਜੋ ਇਮਿਲੀਆ  ਤੇ ਮੋਦਨਾ ਦੀ ਯੂਨੀਵਰਸਿਟੀ ਤੋਂ ਮਾਰਕਟਿੰਗ ਐਂਡ ਆਰਗੇਨਾਈਜੇਸ਼ਨ ਆਫ਼ ਇੰਟਰਪ੍ਰਾਈਜ਼ਜ਼ ਦੀ ਡਿਗਰੀ 110/110 ਨੰਬਰ ਲੈਕੇ ਟਾਪ ਕੀਤਾ ਹੈ। ਲਗਨ ਤੇ ਸਖ਼ਤ ਮਿਹਨਤ ਨਾਲ ਡਾਕਟਰੇਟ ਬਣੀ ਇਸ ਧੀ ਦੇ ਘਰ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਤੇ ਪਿੰਡ ਵਾਸੀਆਂ ਵਲੋਂ ਨਵਦੀਪ ਕੌਰ ਤੇ ਪਰਿਵਾਰ ਨੂੰ ਵਧਾਈਆਂ ,ਫੁੱਲ ਤੇ ਮਿਠਿਆਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement