
Punjab News: ਮਨੀਸ਼ ਤਿਵਾੜੀ ਨੇ ਦੇਸ਼ ਨਿਕਾਲੇ ਦੇ ਵਿਵਾਦ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਸਮਰਥਨ
ਕਿਹਾ, ‘ਜਦੋਂ ਵੀ ਦਿੱਲੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ’’
Punjab News: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਨਿਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਤੋਂ ਦੂਜੀ ਉਡਾਣ ਦੇ ਅੰਮ੍ਰਿਤਸਰ ਪਹੁੰਚਣ ’ਤੇ ਭਾਰਤੀ ਨਾਗਰਿਕਾਂ ਨੂੰ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਰਵਾਸ ਕਰਨ ਦੀ ਟਿਪਣੀ ਦਾ ਸਮਰਥਨ ਕੀਤਾ। ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਜਹਾਜ਼ ਨੂੰ ਦੇਸ਼ ਵਿਚ ਕਿਤੇ ਵੀ ਉਤਾਰ ਸਕਦੀ ਸੀ, ਪਰ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਨੇ ਅੰਮ੍ਰਿਤਸਰ ਨੂੰ ਚੁਣਿਆ।
ਉਨ੍ਹਾਂ ਪੁਛਿਆ, ‘‘ਇਹ ਜਹਾਜ਼ ਪੰਜਾਬ ਵਿਚ ਕਿਉਂ ਉਤਰ ਰਹੇ ਹਨ? ਤੁਸੀਂ ਕਿਸ ਤਰ੍ਹਾਂ ਦਾ ਸੁਨੇਹਾ ਭੇਜਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਮਰੀਕਾ ਆਉਣ ਵਾਲਾ ਹਰ ਗ਼ੈਰਕਾਨੂੰਨੀ ਪ੍ਰਵਾਸੀ ਪੰਜਾਬ ਤੋਂ ਹੈ? ਪੰਜਾਬ ਦੇ ਮੁੱਖ ਮੰਤਰੀ ਇਸ ਹੱਦ ਤਕ ਬਿਲਕੁਲ ਸਹੀ ਹਨ। ਗੁਜਰਾਤ ਅਤੇ ਹਰਿਆਣਾ ਦੇ ਲੋਕ ਸਨ। ਤੁਸੀਂ ਇਹ ਜਹਾਜ਼ ਦਿੱਲੀ ਜਾਂ ਹੋਰ ਕਿਤੇ ਵੀ ਉਤਾਰ ਸਕਦੇ ਸੀ। ਹਰ ਵਾਰ ਸਿਰਫ਼ ਅੰਮ੍ਰਿਤਸਰ ਵਿਚ ਹੀ ਕਿਉਂ?’’ ਤਿਵਾੜੀ ਨੇ ਕਿਹਾ, ‘‘ਦਿੱਲੀ ਇਹ ਨਹੀਂ ਸਮਝਦੀ ਕਿ ਪੰਜਾਬ ਅਪਮਾਨ ਨੂੰ ਆਸਾਨੀ ਨਾਲ ਬਰਦਾਸ਼ਤ ਨਹੀਂ ਕਰਦਾ ਅਤੇ ਜਦੋਂ ਦਿੱਲੀ ਪੰਜਾਬ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸਨੂੰ ਹਮੇਸ਼ਾ ਇਸਦੀ ਕੀਮਤ ਚੁਕਾਉਣੀ ਪੈਂਦੀ ਹੈ।’’