
ਬੱਸ ਚਾਲਕ ਗੰਭੀਰ ਜ਼ਖ਼ਮੀ, ਹਸਪਤਾਲ 'ਚ ਇਲਾਜ ਜਾਰੀ
ਤਰਨ ਤਾਰਨ : ਗੋਇੰਦਵਾਲ ਸੜਕ 'ਤੇ ਪਿੰਡ ਭਰੋਵਾਲ ਨੇੜੇ ਇੱਕ ਸਕੂਲ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਅੱਧੀ ਦਰਜਨ ਦੇ ਲਗਭਗ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਾਦਸੇ 'ਚ ਬੱਸ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ।
School bus accident-2
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਬੱਚਿਆਂ ਨਾਲ ਭਰੀ ਬੱਸ ਗੋਇੰਦਵਾਲ ਸਾਹਿਬ ਸਥਿਤ ਸਕੂਲ ਵਿਖੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ। ਜਦੋਂ ਇਹ ਸਕੂਲ ਬੱਸ ਪਿੰਡ ਭਰੋਵਾਲ ਵਿਖੇ ਪਹੁੰਚੀ ਤਾਂ ਫਤਿਆਬਾਦ ਵੱਲੋਂ ਆ ਰਹੇ ਟਰੱਕ ਨੇ ਬੱਸ ਨੂੰ ਗਲਤ ਸਾਈਡ ਜਾ ਕੇ ਟੱਕਰ ਮਾਰ ਦਿੱਤੀ। ਇਸ ਜ਼ਬਰਦਸਤ ਟੱਕਰ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਧੀ ਦਰਜਨ ਦੇ ਕਰੀਬ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ।
School bus accident-3
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਕੇ ਫ਼ਰਾਰ ਹੋ ਗਿਆ ਅਤੇ ਜ਼ਖ਼ਮੀ ਬੱਚਿਆਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ 'ਚ ਮਲ੍ਹਮ ਪੱਟੀ ਲਈ ਲਿਜਾਇਆ ਗਿਆ ਜਿਨ੍ਹਾਂ ਨੂੰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਮੌਕੇ 'ਤੇ ਪੁੱਜੇ ਚੌਂਕੀ ਫ਼ਤਿਆਬਾਦ ਦੇ ਇੰਚਾਰਜ ਬਲਰਾਜ ਸਿੰਘ ਨੇ ਟਰੱਕ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।|